ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਅਕਸਰ ਹੀ ਸਤਲੁਜ ਦਰਿਆ ਦੇ ਖੱਡਿਆ ਵਿਚੋਂ ਆਪਣੇ ਟਰੈਕਟਰ ਟਰਾਲੇ ਪਰ ਚੋਰੀ ਰੇਤਾ ਭਰ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਦਾ ਹੈ। ਜਿਸਨੇ ਹੁਣ ਵੀ ਟਰੈਕਟਰ ਟਰਾਲਾ ਰੇਤਾ ਨਾਲ ਭਰ ਕੇ ਆਪਣੇ ਘਰ ਦੇ ਕੋਲ ਖਾਲੀ ਜਗ੍ਹਾ ਪਰ ਖੜਾ ਕੀਤਾ ਹੋਇਆ ਹੈ। ਜਿਸਤੇ ਦੋਸ਼ੀ ਦੇ ਘਰ ਕੋਲੋ ਇਕ ਸੋਨਾਲੀਕਾ ਟਰੈਕਟਰ ਨੰਬਰੀ ਪੀ.ਬੀ 76-ਏ-2385 ਸਮੇਤ ਟਰਾਲਾ (ਲੋਡ ਰੇਤਾ) ਬ੍ਰਾਂਮਦ ਕਰ ਲਿਆ ਗਿਆ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆ। ਸ:ਥ: ਕੁਲਦੀਪ ਸਿੰਘ ਨੇ ਹਰਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਚੱਕ ਜੀਦੜਾ ਜਿਲ੍ਹਾ ਮੋਗਾ ਤੇ 71/09-04-2022 ਅ/ਧ 379,411 ਭ:ਦ: 21 ਮਾਈਨਸ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 316/ਪੀ.ਸੀ-2 ਐਫ.ਡੀ.ਆਰ-21 ਮਿਤੀ 24-03-2022 ਬਾਅਦ ਪੜਤਾਲ ਇੰਚਾਰਜ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਦੇ ਲੜਕੇ ਸੋਨੂੰ ਕੁਮਾਰ ਨੂੰ ਵਿਦੇਸ਼ ਮਲੇਸ਼ੀਆਂ ਭੇਜ ਕੇ ਵਰਕ ਪਰਮਿੱਟ ਦਿਵਾਉਣ ਲਈ 3 ਲੱਖ ਰੁਪਏ ਲਏ ਸਨ।ਦੋਸ਼ੀਆਂ ਨੇ ਦਰਖਾਸਤੀ ਦੇ ਲੜਕੇ ਨੂੰ ਵਿਸਟਰ ਵੀਜੇ ਪਰ ਮਲੇਸ਼ੀਆਂ ਭੇਜ ਦਿੱਤਾ ਪਰ ਉਸਨੂੰ ਵਰਕ ਪਰਮਿੱਟ ਨਹੀ ਦਵਾਇਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਬਲਵਿੰਦਰ ਸਿੰਘ ਨੇ 1.ਸਰਬਜੀਤ ਕੌਰ ਪਤਨੀ ਦਲਜੀਤ ਸਿੰਘ 2.ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਚੋਟੀਆਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ 69/09-04-2022 ਅ/ਧ 420,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਨੇ ਆਪਣਾ ਹੀਰੋ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 29-ਏ.ਬੀ-2755 ਆਪਣੇ ਘਰ ਦੇ ਨਜਦੀਕ ਗਲੀ ਵਿੱਚ ਖੜਾ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਮੁਦਈ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਸ:ਥ: ਗੁਰਚਰਨ ਸਿੰਘ ਨੇ ਨਾਮਲੂਮ ਵਿਅਕਤੀ ਤੇ 70/09-04-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 29-ਏ.ਬੀ-7912 ਐਲ.ਆਈ.ਸੀ ਦਫਤਰ ਦੇ ਬਾਹਰ ਖੜਾ ਕੀਤਾ ਸੀ ।ਜਿਥੋਂ ਕੋਈ ਨਾਮਲੂਮ ਵਿਅਕਤੀ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਕੁੱਲ ਮਲੀਤੀ:30,000/- ਰੁਪਏ। ਸ:ਥ: ਸਤਨਾਮ ਸਿੰਘ ਨੇ ਨਾਮਲੂਮ ਵਿਅਕਤੀ ਤੇ 52/09-04-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਨੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 29-ਵਾਈ-0423 ਆਪਣੇ ਘਰ ਦੇ ਸਾਹਮਣੇ ਖੜਾ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਕੁੱਲ ਮਲੀਤੀ:25,000/- ਰੁਪਏ। ਸ:ਥ: ਜਗਮੋਹਨ ਸਿੰਘ ਨੇ ਨਾਮਲੂਮ ਵਿਅਕਤੀ ਤੇ 53/09-04-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਮੋਟਰਸਾਈਕਲ ਮਾਰਕਾ ਸੀ.ਟੀ-100 ਨੰਬਰੀ ਪੀ.ਬੀ-10-ਬੀ.ਪੀ-8263 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਅਮਨਦੀਪ ਕੰਬੋਜ ਨੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਤਨਾਮ ਸਿੰਘ ਵਾਸੀ ਅਗਵਾੜ ਖਵਾਜਾ ਬਾਜੂ, ਸਿਟੀ ਜਗਰਾਂਓ ਜਿਲ੍ਹਾ ਲੁਧਿਆਣਾ ਦਿਹਾਤੀ ਤੇ 27/09-04-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੜਾ ਸੱਟਾ ਲਗਾਉਣ ਦਾ ਆਦੀ ਹੈ। ਜੋ ਅੱਜ ਵੀ ਆਪਣੇ ਘਰ ਪਾਸ ਲੋਕਾਂ ਨੂੰ ਦੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 3100/- ਰੁਪਏ ਦੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਮਨਜੀਤ ਸਿੰਘ ਨੇ ਗੁਰਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਸਮਾਲਸਰ ਤੇ 28/09-04-2022 ਅ/ਧ 13(ਏ)-3-67 ਦੀ ਪੰਜਾਬ ਗੈਂਬਲੰਿਗ ਐਕਟ 1967 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









