ਥਾਣਾ ਨਿਹਾਲ ਸਿੰਘ ਵਾਲਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 920/ਪੀ.ਸੀ 7/22 ਮਿਤੀ 12-03-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਥਾਨਿਕ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਦਰਖਾਸਤਨ ਦੇ ਘਰਾਂ ਵਿਚੋਂ ਰਿਸਤੇਦਾਰ ਹੈ। ਜਿਸਨੇ ਦਰਖਾਸਤਨ ਨੂੰ ਜਮੀਨ ਦਵਾਉਣ ਦਾ ਝਾਂਸਾ ਦੇ ਕੇ, ਉਸ ਨਾਲ 30 ਲੱਖ ਰੁਪਏ ਦੀ ਠੱਗੀ ਮਾਰ ਲਈ। ਥਾਣੇਦਾਰ ਮੱਘਰ ਸਿੰਘ ਨੇ ਜਗਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਲੋਹਾਰਾ ਤੇ 66/02-05-2022 ਅ/ਧ 420 ਭ:ਦ: ਮੁੱਕਦਮਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਨਾਜੀਪਮ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਸਰਦਾਰਾ ਸਿੰਘ ਨੇ ਗੋਬਿੰਦ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਨੇੜੇ ਬਾਲਮੀਕ ਮੰਦਰ ਪਿੰਡ ਗਿੱਲ ਤੇ 77/02-05-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਮੁੱਕਦਮਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਤਾਸ਼ ਪਰ ਪੈਸੇ ਲਗਾ ਕੇ, ਜੂਆ ਖੇਡ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 52 ਪੱਤੇ ਤਾਸ਼ ਅਤੇ 7300/- ਰੁਪਏ ਜੂਆ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਗੁਰਪ੍ਰੀਤ ਸਿੰਘ ਨੇ 1.ਰਕੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪੁਰਾਣੀ ਦਾਣਾ ਮੰਡੀ ਮੋਗਾ
2.ਵੀਰਪਾਲ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਬਹੋਨਾ ਚੋਂਕ ਮੋਗਾ
3.ਮਨੋਜ ਕੁਮਾਰ ਪੁੱਤਰ ਪਿਰਥੀ ਰਾਮ ਵਾਸੀ ਨਿਊ ਗੀਤਾ ਕਲੋਨੀ ਮੋਗਾ
ਤੇ 89/02-05-2022 ਅ/ਧ 13-3-67 ਗੈਂਬਲੰਿਗ ਐਕਟ ਮੁੱਕਦਮਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਦੇ ਘਰ ਵਿਚੋਂ 150 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਦੋਸ਼ੀ ਹਨੇਰਾ ਹੋਣ ਕਰਕੇ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਏ। ਸ:ਥ: ਸੁਖਵਿੰਦਰ ਸਿੰਘ ਨੇ 1.ਛਿੰਦਾ ਸਿੰਘ 2.ਕਿੰਦੂ ਸਿੰਘ ਪੁੱਤਰਾਨ ਸੋਹਣ ਸਿੰਘ ਵਾਸੀਆਨ ਦੋਲੇਵਾਲਾ ਤੇ 45/02-05-2022 ਅ/ਧ 61-1-14 ਐਕਸਾਈਜ ਐਕਟ ਮੁੱਕਦਮਾ ਦਰਜ ਰਜਿਸਟਰ ਕੀਤਾ।