ਬਾਘਾਪੁਰਾਣਾ 1 ਮਈ (ਤਰਲੋਚਨ ਬਰਾੜ) : ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਰੋਡੇ ਵਿਖੇ ਟਾਵਰ ਉੱਤੇ ਚੜ੍ਹੇ ਹੋਏ ਭਾਈ ਬਲਵਿੰਦਰ ਸਿੰਘ ਕੋਕਰੀ ਨੇ ਤੀਜੇ ਦਿਨ ਅੱਜ ਖੁੱਲਕੇ ਮੀਡੀਆ ਨਾਲ ਗੱਲਬਾਤ ਕੀਤੀ ਹੈ . ਉਨ੍ਹਾਂ ਆਪਣੀਆਂ ਮੰਗਾਂ ਜਿਵੇਂ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿਚ ਸ਼ਿਫ਼ਟ ਕਰਨਾ, ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਜੇਲ੍ਹ ਵਿਚੋਂ ਬਾਹਰ ਕੱਢਣਾ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਇਕ ਵੱਖਰਾ ਕਾਨੂੰਨ ਬਣਾਉਣਾ ਨੂੰ ਦਹੁਰਾਉਂਦਿਆਂ ਸਰਕਾਰ ਪਾਸੋਂ ਇਨ੍ਹਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਅਤੇ ਜਦੋਂ ਮੀਡੀਆ ਨੇ ਉਨ੍ਹਾਂ ਨੂੰ ਇਸਦਾ ਅਲਟਰਨੇਟਿਵ ਢੰਗ ਪੁੱਛਿਆ ਕਿ ਉਹ ਕਿਸ ਹੋਰ ਭਰੋਸੇ ਤੇ ਥੱਲੇ ਆਉਣਗੇ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਨ੍ਹਾਂ ਕੋਲ ਪਹੁੰਚ ਕਰਨਗੇ ਤਾਂ ਉਹ ਆਪਣਾ ਸੰਘਰਸ਼ ਠੱਲਦੇ ਹੋਏ ਉਨ੍ਹਾਂ ਦੇ ਭਰੋਸੇ ਤੇ ਥੱਲੇ ਉੱਤਰ ਆਉਣਗੇ . ਇਸ ਮੌਕੇ ਉਥੇ ਜਗਤਾਰ ਸਿੰਘ ਸ਼੍ਰੋਮਣੀ ਕਮੇਟੀ ਮੇਂਬਰ, ਬਲਵਿੰਦਰ ਸਿੰਘ ਬਾਵਾ, ਪ੍ਰਗਟ ਸਿੰਘ , ਸਰਪੰਚ ਹਰਮਨ ਬੱਬੂ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮਜੂਦ ਸਨ.
PUNJAB




INDIA








WORLD









