ਥਾਣਾ ਸਮਾਲਸਰ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਨ ਹਥਿਆਰਾਂ ਨਾਲ ਲੈਸ ਹੋ ਕੇ ਹੀਰੋ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 69-ਏ-9662 ਪਰ ਸਵਾਰ ਹੋ ਕੇ ਅਤੇ ਪੈਦਲ ਮੁਦਈ ਦੇ ਘਰ ਗੇਟ ਸਾਹਮਣੇ ਆਏ। ਜਿਹਨਾ ਨੇ ਮੁਦਈ ਦੇ ਗੇਟ ਦੀ ਭੰਨਤੋੜ ਕੀਤੀ, ਲਲਕਾਰੇ ਮਾਰੇ, ਗਾਲੀ ਗਲੋਚ ਕੀਤਾ ਅਤੇ 4/5 ਹਵਾਈ ਫਾਇਰ ਕੀਤੇ। ਜਦ ਮੁਦਈ ਧਿਰ ਨੇ ਗੇਟ ਖੋਲਿਆ ਤਾਂ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।ਹੁਣ ਤੱਕ ਮੁਦਈ ਦੀ ਦੋਸ਼ੀਆਂ ਨਾਲ ਰਾਜੀਨਾਮੇਂ ਦੀ ਗੱਲ ਚਲਦੀ ਰਹੀ ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼:-ਦੋਸ਼ੀ ਬਿਕਰਮਜੀਤ ਸਿੰਘ ਵਗੈਰਾ ਟਰੈਕਟਰ ਪਰ ਉੱਚੀ ਅਵਾਜ ਵਿੱਚ ਡਿੱਕ ਲਗਾ ਕੇ ਲੰਘਦੇ ਸਨ। ਜਿਹਨਾ ਨੂੰ ਮੁਦਈ ਧਿਰ ਨੇ ਅਜਿਹਾ ਕਰਨ ਤੋਂ ਰੋਕਿਆ ਸੀ। ਥਾਣੇਦਾਰ ਸੁਖਮੰਦਰ ਸਿੰਘ ਨੇ 1.ਬਿਕਰਮਜੀਤ ਸਿੰਘ ਉਰਫ ਕਾਲਾ ਪੁੱਤਰ ਬਲਦੇਵ ਸਿੰਘ 2.ਸੁਖਚੈਨ ਸਿੰਘ ਉਰਫ ਰਾਜੂ ਪੁੱਤਰ ਪਾਲ ਸਿੰਘ 3.ਗੁਰਭੇਜ ਸਿੰਘ ਪੁੱਤਰ ਨਿਰਮਲ ਸਿੰਘ 4.ਬਲਕਾਰ ਸਿੰਘ ਪੁੱਤਰ ਨਿਰਮਲ ਸਿੰਘ 5.ਬਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ 6.ਜੀਤ ਸਿੰਘ ਪੁੱਤਰ ਹਰਬੰਸ ਸਿੰਘ 7.ਹਰਮਨ ਸਿੰਘ ਪੁੱਤਰ ਗੁਰਸੇਵਕ ਸਿੰਘ 8.ਕੁਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ 9.ਗੁਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਪਿੰਡ ਵੈਰੋਕੇ ਜਿਲ੍ਹਾ ਮੋਗਾ ਤੇ 34/01-05-2022 ਅ/ਧ 336, 427, 506, 149 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਲੜਕਾ ਅਵਤਾਰ ਸਿੰਘ ਆਪਣੀ ਪਤਨੀ ਸਮੇਤ ਆਪਣੇ ਸਹੁਰੇ ਘਰ ਗਿਆ ਸੀ।ਮਿਤੀ 01-05-2022 ਨੂੰ ਮੁਦਈ ਦਾ ਲੜਕਾ ਅਵਤਾਰ ਸਿੰਘ (34 ਸਾਲ) ਅਤੇ ਨੂੰਹ ਸਰਬਜੀਤ ਕੌਰ (33 ਸਾਲ) ਪਤਨੀ ਅਵਤਾਰ ਸਿੰਘ ਮੋਟਰਸਾਈਕਲ ਨੰਬਰੀ ਪੀ.ਬੀ 47-ਈ-7017 ਪਰ ਸਵਾਰ ਹੋ ਕੇ ਸਰਬਜੀਤ ਕੌਰ ਦੀ ਡਲਿਵਰੀ (ਗਰਭਵਤੀ ਹੋਣ ਕਰਕੇ) ਕਰਵਾਉਣ ਲਈ ਜੀਰਾ ਤੋਂ ਵਾਇਆ ਝਤਰਾ ਮੋਗਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਣਕ ਦੇ ਨਾੜ ਨੂੰ ਅੱਗ ਲਈ ਹੋਣ ਕਰਕੇ ਸੜਕ ਪਰ ਕਾਫੀ ਧੂਆਂ ਸੀ। ਜਿਸ ਦੋਰਾਨ ਦੋਸ਼ੀ ਨੇ ਆਪਣਾ ਟਰੱਕ ਨੰਬਰੀ ਪੀ.ਬੀ 08-ਏ.ਜੈਡ-9839 ਤੇਜ ਰਫਤਾਰ ਅਤੇ ਲਾਪ੍ਰ੍ਰਵਾਹੀ ਨਾਲ ਚਲਾ ਕੇ, ਸਾਹਮਣੇ ਤੋਂ ਮੁਦਈ ਦੇ ਲੜਕੇ ਦੇ ਮੋਟਰਸਾਈਕਲ ਵਿੱਚ ਮਾਰਿਆ। ਜਿਸ ਨਾਲ ਮੁਦਈ ਦੇ ਲੜਕੇ ਅਵਤਾਰ ਸਿੰਘ ਅਤੇ ਨੂੰਹ ਸਰਬਜੀਤ ਕੌਰ ਦੀ ਮੋਕਾ ਪਰ ਮੌਤ ਹੋ ਗਈ। ਦੋਸ਼ੀ ਟਰੱਕ ਛੱਡ ਕੇ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਸੁਲੱਖਣ ਸਿੰਘ ਨੇ ਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖੇਮਕਰਨ ਰੋਡ, ਪੱਟੀ ਜਿਲ੍ਹਾ ਤਰਨਤਾਰਨ ਤੇ 44/01-05-2022 ਅ/ਧ 304(ਏ),279,337, 338, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ, ਮੁਦਈ ਦੇ ਘਰ ਅੰਦਰ ਦਾਖਲ ਹੋ ਕੇ, ਮੁਦਈ ਦੀ ਕੁੱਟਮਾਰ ਕੀਤੀ, ਘਰ ਵਿੱਚ ਖੜੇ ਛੋਟਾ ਹਾਥੀ ਵਹੀਕਲ ਦੀ ਭੰਨਤੋੜ ਕੀਤੀ, ਘਰ ਵਿੱਚ ਇੱਟਾਂ ਰੋੜੇ ਮਾਰੇ ਅਤੇ ਮਾਰ ਦੇਣ ਦੀਆਂ ਧਮਕੀਆਂ ਦਿੱਤੀਆਂ। ਰੋਲਾ ਪਾੳੇੁਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼: ਮੁਦਈ ਨੇ ਆਪਣੇ ਘਰ ਦੇ ਗੇਟ ਅੱਗੇ ਰੈਂਪ ਬਣਾਇਆ ਹੋਇਆ ਹੈ ਅਤੇ ਦੋਸ਼ੀਆਨ ਉਕਤ ਰੈਂਪ ਨੂੰ ਢਾਉਣ ਲਈ ਕਹਿੰਦੇ ਹਨ। ਸ:ਥ: ਕੁਲਦੀਪ ਸਿੰਘ ਨੇ 1.ਹਰਪ੍ਰੀਤ ਸਿੰਘ ਉਰਫ ਰਿੱਕੀ ਪੁੱਤਰ ਗੁਰਮੀਤ ਸਿੰਘ 2.ਜਗਮੋਹਨ ਸਿੰਘ ਪੁੱਤਰ ਕੁਲਵੰਤ ਸਿੰਘ 3.ਦੀਪ ਪੁੱਤਰ ਜਰਨੈਲ ਸਿੰਘ 4.ਕੁਲਵੰਤ ਸਿੰਘ ਪੁੱਤਰ ਨਾਮਲੂਮ 5.ਜਰਨੈਲ ਸਿੰਘ ਪੁੱਤਰ ਨਾਮਲੂਮ 6.ਰੋਹਨ ਪੁੱਤਰ ਜਗਮੋਹਨ ਸਿੰਘ ਵਾਸੀਆਨ ਨਾਨਕਸਰ ਕਲੋਨੀ ਧਰਮਕੋਟ ਜਿਲ੍ਹਾ ਮੋਗਾ ਤੇ 91/01-05-2022 ਅ/ਧ 452, 323, 506, 427, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਸ਼ੀ ਨੂੰ ਮੁ:ਨੰ:101 ਮਿਤੀ 03-05-2018 ਅ/ਧ 411,473,379 ਭ:ਦ: ਥਾਣਾ ਸਿਟੀ ਸਾਊਥ ਮੋਗਾ ਵਿੱਚ ਮਾਨਯੋਗ ਅਦਾਲਤ ਸ਼੍ਰੀਮਤੀ ਪ੍ਰੀਤੀ ਸੁਖੀਜਾਂ ਸੀ.ਜੇ.ਐਮ ਮੋਗਾ ਜੀ ਵੱਲੋਂ ਮਿਤੀ 11-04-2022 ਨੂੰ 299 ਜ:ਫ: ਦਾ ਪੀ.ਓ ਘੋਸ਼ਿਤ ਕੀਤਾ ਗਿਆ ਸੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਚਰਨ ਸਿੰਘ ਨੇ ਜਗਤਾਰ ਸਿੰਘ ਉਰਫ ਨਿੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਤੇ 87/01-05-2022 ਅ/ਧ 174(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 28-04-2022 ਵਕਤ: 06:15 ਵਜੇ ਸ਼ਾਮ ਨੂੰ ਦੋਸ਼ੀ ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ ਅਤੇ ਗੁਰਦੇਵ ਸਿੰਘ ਮੁਦਈ ਦੇ ਲੜਕੇ ਹਰਪ੍ਰੀਤ ਸਿੰਘ (21 ਸਾਲ) ਨੂੰ ਆਪਣੇ ਨਾਲ ਘਰੋਂ ਲੈ ਗਏ ਅਤੇ ਵਕਤ ਕ੍ਰੀਬ: 08:15 ਵਜੇ ਸ਼ਾਮ ਨੂੰ ਵਾਪਿਸ ਆਏ। ਉਸ ਸਮੇਂ ਮੁਦਈ ਦੇ ਲੜਕੇ ਦਾ ਸਿਰ ਅਤੇ ਕੱਪੜੇ ਗਿੱਲੇ ਸਨ ਅਤੇ ਬੇਹੋਸ਼ ਸੀ। ਮੁਦਈ ਵੱਲੋਂ ਦੋਸ਼ੀਆਂ ਪਾਸੋਂ ਉਸਦੇ ਲੜਕੇ ਦੀ ਇਸ ਹਾਲਤ ਸਬੰਧੀ ਪੁੱਛਣ ਤੇ ਦੋਸ਼ੀਆਨ ਉਕਤਾਨ ਨੇ ਦੱਸਿਆ ਕਿ ਉਹ ਦੋਸ਼ੀ ਸ਼ਵਿੰਦਾ ਵਾਸੀ ਘੋਲੀਆਂ ਕਲਾਂ ਪਾਸੋਂ ਚਿੱਟਾ ਲੈ ਕੇ ਆਏ ਸੀ ਅਤੇ ਉਹਨਾ ਤੋਂ ਮੁਦਈ ਦੇ ਲੜਕੇ ਨੂੰ ਚਿੱਟੇ ਦੀ ਜਿਆਦਾ ਡੋਜ ਦਾ ਟੀਕਾ ਲੱਗ ਗਿਆ ਹੈ।ਜਿਸਤੋਂ ਬਾਅਦ ਦੋਸ਼ੀਆਨ ਉਕਤਾਨ ਮੁਦਈ ਦੇ ਲੜਕੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਕੇ ਚਲੇ ਗਏ। ਮਿਤੀ 29-04-2022 ਵਕਤ: 03:00 ਵਜੇ ਰਾਤ ਨੂੰ ਮੁਦਈ ਦੇ ਲੜਕੇ ਹਰਪ੍ਰੀਤ ਸਿੰਘ ਦੀ ਘਰ ਵਿੱਚ ਹੀ ਮੌਤ ਹੋ ਗਈ। ਮੁਦਈ ਦੇ ਲੜਕੇ ਦੀ ਮੌਤ ਦੋਸ਼ੀਆਂ ਨੇ ਚਿੱਟੇ ਦੀ ਜਿਆਦਾ ਡੋਜ ਦੇ ਕੇ ਕੀਤੀ ਹੈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਬਲਜੀਤ ਸਿੰਘ ਨੇ 1.ਗੁਰਸੇਵਕ ਸਿੰਘ ਪੁੱਤਰ ਅੰਗਰੇਜ ਸਿੰਘ 2.ਹਰਪ੍ਰੀਤ ਸਿੰਘ ਉਰਫ ਲੱਡੂ ਪੁੱਤਰ ਰਾਜਾ ਸਿੰਘ 3.ਲਖਵੀਰ ਸਿੰਘ ਉਰਫ ਲੱਖੀ ਪੁੱਤਰ ਗੁਰਦੇਵ ਸਿੰਘ 4.ਗੁਰਦੇਵ ਸਿੰਘ ਉਰਫ ਜਿਊਣਾ ਪੁੱਤਰ ਚਰਨ ਸਿੰਘ ਵਾਸੀਆਨ ਜੰਗੀਰ ਪੱਤੀ ਚੜਿੱਕ 5.ਸ਼ਵਿੰਦਾ ਪੁੱਤਰ ਨਾਮਲੂਮ ਵਾਸੀ ਘੋਲੀਆ ਕਲਾਂ ਤੇ 88/01-05-2022 ਅ/ਧ 304 ਭ:ਦ: 27,29-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 115 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਰਾਜਾ ਸਿੰਘ ਨੇ ਨਾਇਬ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਪੱਤੋ ਹੀਰਾ ਸਿੰਘ ਵਾਲਾ ਜਿਲ੍ਹਾ ਮੋਗਾ ਤੇ 65/01-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।