ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿੰਨੇਂ ਵੀ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਰਕਾਰੀ ਕੋਠੀਆਂ ਵਿੱਚ ਕਬਜ਼ੇ ਕਰਕੇ ਬੈਠੇ ਹੈ ਉਨ੍ਹਾਂ ਨੂੰ ਨੋਟਿਸ ਭੇਜ ਕੇ ਖ਼ਾਲੀ ਕਰਨ ਲਈ ਆਖਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਪੰਜਾਬ ਸਰਕਾਰ ਨੇ ਨੋਟਿਸ ਕੀਤਾ ਹੈ । ਕਿਉਂਕਿ ਪਿਛਲੇ ਦਿਨੀਂ ਬੀਬੀ ਰਾਜਿੰਦਰ ਕੌਰ ਭੱਠਲ ਕੋਲ ਪਹਿਲਾਂ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਸਨ ਤੇ ਨਾਲ ਕੈਬਨਿਟ ਰੈਂਕ ਦਿੱਤਾ ਹੋਇਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੋਰਡ ਨੂੰ ਭੰਗ ਕਰ ਦਿੱਤਾ ਹੈ ਤੇ ਕੈਬਨਿਟ ਰੈਂਕ ਵੀ ਬੀਬੀ ਭੱਠਲ ਤੋਂ ਖੁਸ਼ ਗਿਆ ਹੈ।ਜਿਸ ਤੋਂ ਬਾਅਦ ਸਰਕਾਰ ਨੇ ਬੀਬੀ ਭੱਠਲ ਤੋਂ ਸਰਕਾਰੀ ਕੋਠੀ ਨੰਬਰ 8 ਸੈਕਟਰ 2 ਚੰਡੀਗੜ੍ਹ ਖਾਲੀ ਕਰਨ ਲਈ 5 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ । ਕੀ ਬੀਬੀ ਭੱਠਲ ਨਿਰਧਾਰਤ ਸਮੇਂ ਤੇ ਕੋਠੀ ਖਾਲੀ ਕਰਨੇ ਹੈ ਜਾਂ ਨਹੀਂ ਇਹ ਸਮੇਂ ਦੀ ਗੱਲ ਹੋਵੇਗੀ।
PUNJAB




INDIA








WORLD










