ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਪਿੰਡ ਰੋਡੇ ਵਿਖੇ ਪਿਛਲੇ ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਜੇਲ੍ਹ ਤਬਦੀਲੀ ਕਰਨਾ ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਰੋਕਣ ਲਈ ਵੱਖ਼ਰ ਕਾਨੂੰਨ ਬਣਾਉਣ ਸਬੰਧੀ ਮੰਗਾਂ ਨੂੰ ਲੈਕੇ ਅੱਜ ਬਲਵਿੰਦਰ ਸਿੰਘ ਕੋਕਰੀ ਨੂੰ ਪੰਜ ਦਿਨ ਹੋ ਗਏ ਟਾਵਰ ਤੇ ਚੜੇ ਨੂੰ । ਇਸ ਸਬੰਧੀ ਅੱਜ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਹੈ । ਜਿਸ ਜਰੀਏ ਉਨ੍ਹਾਂ ਬਲਵਿੰਦਰ ਸਿੰਘ ਕੋਕਰੀ ਨੂੰ ਇਹ ਖੁਦਕੁਸ਼ੀ ਜਿਹਾ ਰਸਤਾ ਛੱਡ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਾਂਝਾ ਮੋਰਚਾ ਲਗਾਉਣ ਲਈ ਕਿਹਾ ਹੈ। ਦੂਜੇ ਪਾਸ ਬਲਵਿੰਦਰ ਸਿੰਘ ਖ਼ਬਰ ਲਿਖੇ ਜਾਣ ਤੱਕ ਟਾਵਰ ਉੱਪਰ ਡਟਿਆ ਹੋਇਆ ਹੈ ਅਤੇ ਆਸ ਜਤਾਈ ਜਾ ਰਹੀ ਹੈ ਕਿ ਸਿੰਘ ਸਾਹਿਬ ਹਰਪ੍ਰੀਤ ਸਿੰਘ ਜਲਦ ਉਸ ਤੱਕ ਪਹੁੰਚ ਜਰੂਰ ਕਰਨਗੇ।
PUNJAB




INDIA








WORLD










