ਪੰਜਾਬ ਵਿੱਚ ਆਏ ਦਿਨ ਕਿਸੇ ਨਾ ਕਿਸੇ ਕਾਰਨ ਗੋਲੀਆਂ ਚਲਦੀਆਂ ਰਹਿੰਦੀਆਂ ਹਨ। ਬੀਤੇ ਦਿਨ ਹੁਸ਼ਿਆਰਪੁਰ ਵਿੱਚ ਇੱਕ ਕੁੜਤੇ ਪਜਾਮੇ ਨੂੰ ਲੈਕੇ ਦੁਕਾਨਦਾਰ ਨਾਲ ਤਕਰਾਰ ਹੋ ਗਿਆ । ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਬਲਾਕ ਦਸੂਹਾ ਦੇ ਵਿੱਚ ਇੱਕ ਮੁਕਤਸਰ ਕੁੜਤਾ ਪਜਾਮਾ ਹਾਊਸ ਬਣਿਆ ਹੋਇਆ ਹੈ। ਜਿਥੇ ਇੱਕ ਵਿਅਕਤੀ ਦਾ ਕੁੜਤਾ ਪਜਾਮਾ ਬਣਾਉਣ ਨੂੰ ਲੈਕੇ ਸ਼ੋ ਰੂਮ ਦੇ ਮਾਲਕ ਨਾਲ ਤਕਰਾਰ ਹੋ ਗਈ ਤੇ ਮਾਲਕ ਉੱਪਰ ਸ਼ੋ ਰੂਮ ਦੇ ਅੰਦਰ ਹੀ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਸਾਰੀ ਘਟਨਾ ਸ਼ੋ ਰੂਮ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੋ ਰੂਮ ਮਾਲਕ ਦੇ ਬਿਆਨਾਂ ਮੁਤਾਬਕ ਤਿੰਨ ਵਿਅਕਤੀਆਂ ਖਿਲਾਫ ਧਾਰਾ 307 ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ
PUNJAB




INDIA








WORLD










