ਥਾਣਾ ਸਿਟੀ ਸਾਊਥ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 635/ਪੀ.ਸੀ 4/21 ਮਿਤੀ 21-09-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਪੀ.ਬੀ.ਆਈ ਅਤੇ ਸਪੈਸ਼ਲ ਬ੍ਰਾਂਚ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਨੂੰ ਰਾਜਵੀਰ ਕੌਰ ਨਾਲ ਵਿਆਹ ਕਰਵਾ ਕੇ, ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਕੁੱਲ 26 ਲੱਖ ਰੁਪਏ ਦੀ ਠੱਗੀ ਮਾਰ ਲਈ। ਥਾਣੇਦਾਰ ਬਲਜੀਤ ਸਿੰਘ ਨੇ 1.ਰਾਜਵੀਰ ਕੌਰ ਪੁੱਤਰੀ ਤਰਲੋਚਨ ਸਿੰਘ 2.ਤਰਲੋਚਨ ਸਿੰਘ (ਸਹੁਰਾ) ਪੁੱਤਰ ਮੇਹਰ ਸਿੰਘ 3.ਸਿਮਰਨਜੀਤ ਕੌਰ (ਸੱਸ) ਪਤਨੀ ਤਰਲੋਚਨ ਸਿੰਘ 4.ਅਰਸ਼ਦੀਪ ਸਿੰਘ (ਸਾਲਾ) ਪੁੱਤਰ ਤਰਲੋਚਨ ਸਿੰਘ ਵਾਸੀਆਨ ਪਿੰਡ ਮੋਠਾਂਵਾਲੀ ਜਿਲ੍ਹਾ ਮੋਗਾ ਤੇ 90/04-05-2022 ਅ/ਧ 420, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਮਿਤੀ 30-04-2022 ਨੂੰ ਦੋਸ਼ੀਆਂ ਨੇ ਮੁਦਈ ਦੇ ਲੜਕੇ ਸੱਤਪਾਲ ਸਿੰਘ ਉਰਫ ਘੋਨਾ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ ਸਨ। ਜਿਸ ਸਬੰਧੀ ਮੁ:ਨੰ:91 ਮਿਤੀ 01-05-2022 ਅ/ਧ 452,323,506,427,148,149 ਭ:ਦ: ਥਾਣਾ ਧਰਮਕੋਟ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ।ਮਿਤੀ 01-05-2022 ਨੂੰ ਮੁਦਈ ਆਪਣੇ ਲੜਕੇ ਨੂੰ ਰੋਟੀ ਫੜਾਉਣ ਲਈ ਆਪਣੇ ਪੋਤਰੇ ਹੀਰਾ ਸਿੰਘ ਉਰਫ ਅੰਸ਼ ਪੁੱਤਰ ਲਖਵੀਰ ਸਿੰਘ ਨਾਲ ਸਕੂਟਰ ਪਰ ਸਵਾਰ ਹੋ ਕੇ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਨ ਇਨੋਵਾ ਗੱਡੀ ਪਰ ਸਵਾਰ ਹੋ ਕੇ ਆਏ। ਜਿਹਨਾ ਨੇ ਮੁਦਈ ਨੂੰ ਘੇਰ ਕੇ, ਉਸਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਦੋਸ਼ੀਆਨ ਮੁਦਈ ਦੇ ਲੜਕੇ ਵੱਲੋਂ ਦਰਜ ਕਰਾਇਆ ਮੁਕੱਦਮਾਂ ਵਾਪਸ ਲੈਣ ਲਈ ਦਬਾਅ ਬਣਾ ਰਹੇ ਹਨ। ਸ:ਥ: ਕੁਲਦੀਪ ਸਿੰਘ ਨੇ 1.ਕੁਲਵੰਤ ਸਿੰਘ ਪੁੱਤਰ ਨਾਮਲੂਮ 2.ਜਰਨੈਲ ਸਿੰਘ ਪੁੱਤਰ ਨਾਮਲੂਮ 3.ਜਗਮੋਹਨ ਸਿੰਘ ਪੁੱਤਰ ਕੁਲਵੰਤ ਸਿੰਘ 4.ਹਰਪ੍ਰੀਤ ਸਿੰਘ ਉਰਫ ਰਿੱਕੀ ਪੁੱਤਰ ਗੁਰਮੀਤ ਸਿੰਘ ਵਾਸੀਆਨ ਧਰਮਕੋਟ ਤੇ 93/04-05-2022 ਅ/ਧ 341, 323, 506, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਇਕ ਲੈਂਸਰ ਗੱਡੀ ਨੰਬਰੀ ਪੀ.ਬੀ 10-ਸੀ.ਐਚ-4800 ਸਮੇਤ ਗ੍ਰਿਫਤਾਰ ਕਰਕੇ ਉਹਨਾ ਪਾਸੋਂ 4 ਕਿਲੋਗ੍ਰਾਂਮ ਅਫੀਮ ਬ੍ਰਾਂਮਦ ਕਰ ਲਈ ਗਈ। ਇੰਚ: ਤਰਲੋਚਨ ਸਿੰਘ ਨੇ 1.ਜਸਵੀਰ ਸਿੰਘ ਉਰਫ ਜੱਸੀ ਪੁੱਤਰ ਮਾਨ ਸਿੰਘ ਵਾਸੀ ਸ਼ਪਾਰ ਜਿਲ੍ਹਾ ਲੁਧਿਆਣਾ 2.ਦਵਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸ਼ੀ ਸ਼ਪਾਰ ਜਿਲ੍ਹਾ ਲੁਧਿਆਣਾ 3.ਸਬੀਰ ਖਾਨ ਪੁੱਤਰ ਨਾਜੀਰ ਖਾਨ ਵਾਸੀ ਰਸੂਲਪੁਰ ਥਾਣਾ ਅਹਿਮਦਗੜ੍ਹ ਜਿਲ੍ਹਾ ਮਲੇਰਕੋਟਲਾ ਤੇ 68/04-05-2022 ਅ/ਧ 18-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਜਸਵਿੰਦਰ ਸਿੰਘ ਉਰਫ ਜੱੁਗੀ ਨੂੰ ਇਕ ਮੋਟਰਸਾਈਕਲ ਨੰਬਰੀ ਪੀ.ਬੀ 29-ਏ.ਬੀ-5185 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ ਅਤੇ ਦੋਰਾਨੇ ਪੁੱਛਗਿੱਛ ਦੋਸ਼ੀ ਮਨਦੀਪ ਸਿੰਘ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕੀਤਾ ਗਿਆ। ਸ:ਥ: ਕਾਬਲ ਸਿੰਘ ਨੇ 1.ਜਸਵਿੰਦਰ ਸਿੰਘ ਉਰਫ ਜੁੱਗੀ ਪੁੱਤਰ ਸੁਖਦੇਵ ਸਿੰਘ ਵਾਸੀ ਰਾਮੂਵਾਲਾ ਕਲਾਂ ਜਿਲ੍ਹਾ ਮੋਗਾ 2.ਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਰਾਮੂਵਾਲਾ ਕਲਾਂ ਤੇ 37/04-05-2022 ਅ/ਧ 21, 29-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 35 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਲਖਵੀਰ ਸਿੰਘ ਨੇ ਕਿੱਕਰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਦੋਲੇਵਾਲਾ ਤੇ 47/04-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 35 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਸਵਿੰਦਰ ਸਿੰਘ ਨੇ ਸੁਖਚੈਨ ਸਿੰਘ ਉਰਫ ਬਾਬਾ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਸਲੀਣਾ ਜਿਲ੍ਹਾ ਮੋਗਾ ਤੇ 37/04-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਇਕ ਸਕਾਰਪਿਓ ਗੱਡੀ ਨੰਬਰੀ ਪੀ.ਬੀ-29-ਏ.ਏ-6709 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ 32 ਬੌਰ ਦੇਸੀ ਪਿਸਤੋਲ ਸਮੇਤ 3 ਰੋਂਦ ਜਿੰਦਾ 32 ਬੌਰ ਬ੍ਰਾਂਮਦ ਕਰ ਲਏ ਗਏ। ਸ:ਥ: ਗੁਰਬਖਸ਼ ਸਿੰਘ ਨੇ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਰਵਾਨਾ ਨਗਰ,ਮੋਗਾ ਜਿਲ੍ਹਾ ਮੋਗਾ ਤੇ 79/04-05-2022 ਅ/ਧ 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 115 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਵੰਤ ਸਿੰਘ ਨੇ ਮਨਜੀਤ ਸਿੰਘ ਪੁੱਤਰ ਬਿਲੂ ਸਿੰਘ ਉਰਫ ਮੁਕੰਦ ਸਿੰਘ ਵਾਸੀ ਪਿੰਡ ਰੋਂਤਾ ਤੇ 67/04-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਸੋਂਫੀ (ਹਰਿਆਣਾ) ਬ੍ਰਾਂਮਦ ਕਰ ਲਈ ਗਈ। ਹੋਲ: ਰਾਜਾ ਸਿੰਘ ਨੇ ਗੁਰਜੰਟ ਸਿੰਘ ਉਰਫ ਕਾਲਾ ਪੱੁਤਰ ਰੂਪ ਸਿੰਘ ਵਾਸੀ ਖਾਈ ਹਾਲ ਅਬਾਦ ਵਾਰਡ ਨੰ:9, ਨਿਹਾਲ ਸਿੰਘ ਵਾਲਾ ਤੇ 69/04-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।