ਪੰਜਾਬ ਨਾਲ ਸਬੰਧਤ ਹਰਿਆਣਾ ਪੁਲਿਸ ਨੇ 4 ਨੌਜਵਾਨ ਨੂੰ ਹਥਿਆਰਾਂ ਤੇ ਬਾਰੂਦ ਸਮੇਤ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਕਰਨਾਲ ਜ਼ਿਲੇ ਵਿੱਚ ਇੱਕ ਸ਼ੱਕੀ ਇਨੋਵਾ ਕਾਰ ਬਾਰੇ ਪਤਾ ਲੱਗਾ ਤਾਂ ਇੰਟੈਲੀਜੈਂਸ ਬਿਊਰੋ ਨੇ ਹਾਈਵੇ ਬਸਤਾਰਾ ਟੋਲ ਪਲਾਜ਼ਾ ਨੇੜੇ ਨਾਕਾ ਲਾ ਕੇ ਆ ਰਹੀ ਇਨੋਵਾ ਗੱਡੀ ਨੂੰ ਰੋਕ ਕੇ ਗੱਡੀ ਨੂੰ ਚੈਕ ਕੀਤਾ ਤਾਂ ਵਿੱਚੋਂ ਹਥਿਆਰ ਅਤੇ ਬਾਰੂਦ ਬਰਾਮਦ ਹੋਇਆ ਹੈ ਇਨ੍ਹਾਂ ਕੋਲੋਂ ਇੱਕ ਪਿਸਤੌਲ 31 ਕਾਰਤੂਸ ਤੇ 3 ਆਈਈਡੀਜ਼ ਬਰਾਮਦ ਹੋਏ ਹਨ ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਜਿਸ ਤੋਂ ਬਾਅਦ ਇੰਟੈਲੀਜੈਂਸ ਬਿਊਰੋ ਦੇ ਕਰਮਚਾਰੀਆਂ ਨੇ ਤੁਰੰਤ ਇਨੋਵਾ ਗੱਡੀ ਵਾਲੇ ਚਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ । ਫੜੇ ਗਏ ਮੁਲਜ਼ਮਾਂ ਦੇ ਨਾਂ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਤੇ ਭੁਪਿੰਦਰ ਸਿੰਘ ਹਨ। ਇਸ ਗੱਲ ਦੀ ਪੁਸ਼ਟੀ ਕਰਨਾਲ ਦੇ ਐਸਪੀ ਗੰਗਾਰਾਮ ਪੂਨੀਆ ਨੇ ਕੀਤੀ।

ਸੂਤਰਾਂ ਮੁਤਾਬਕ ਮੁਲਜ਼ਮਾਂ ਨੂੰ ਮਧੂਬਨ ਥਾਣੇ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਆਰਡੀਐਕਸ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ। ਜਾਂਚ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ।
ਪੁਲਿਸ ਨੇ ਇਨੋਵਾ ਗੱਡੀ ਥਾਣੇ ਵਿੱਚ ਖੜ੍ਹੀ ਕਰ ਦਿੱਤੀ ਹੈ। ਕਾਰ ਦੇ ਆਲੇ-ਦੁਆਲੇ ਦੂਰ-ਦੂਰ ਤੱਕ ਕੁਝ ਵੀ ਨਹੀਂ ਹੈ। ਟੀਮਾਂ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ। ਬੰਬ ਨਿਰੋਧਕ ਦਸਤਾ ਵੀ ਪੂਰੀ ਤਰ੍ਹਾਂ ਤਿਆਰ ਹੈ। ਜਵਾਨਾਂ ਵੱਲੋਂ ਇੱਟਾਂ ਨਾਲ ਘੇਰਾਬੰਦੀ ਕੀਤੀ ਜਾ ਰਹੀ ਹੈ।
PUNJAB




INDIA








WORLD










