ਬੀਜੇਪੀ ਦੇ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਅੱਜ ਪੰਜਾਬ ਪੁਲਿਸ ਨੇ ਦਿੱਲੀ ਘਰ ਤੋਂ ਗ੍ਰਿਫਤਾਰ ਕੀਤਾ ਸੀ । ਪੰਜਾਬ ਤੋਂ ਬੱਗਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੇ 50 ਬੰਦੇ 10 -12 ਕਾਰਾਂ ਵਿੱਚ ਗਏ ਸਨ । ਬੱਗਾ ਦੀ ਗ੍ਰਿਫਤਾਰੀ ਦਾ ਜਦੋਂ ਭਾਜਪਾ ਦੇ ਵਰਕਰਾਂ ਨੂੰ ਪਤਾ ਲੱਗਾ ਤਾਂ ਉਹ ਭੜਕ ਗਏ ਤੇ ਉਨ੍ਹਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਜੇਪੀ ਵਰਕਰਾਂ ਵੱਲੋਂ ਪੰਜਾਬ ਪੁਲਿਸ ਤੇ ਕਿਡਨੈਪਿੰਗ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ।ਤਜਿੰਦਰਪਾਲ ਸਿੰਘ ਬੱਗਾ ਦੇ ਪਿਤਾ ਨੇ ਪੰਜਾਬ ਪੁਲਿਸ ਤੇ ਇਲਜ਼ਾਮ ਲਗਾਉਂਦਿਆਂ ਆਖਿਆ ਕਿ ਬੱਗਾ ਨੂੰ ਗ੍ਰਿਫਤਾਰ ਕਰਨ ਲਈ ਕੋਈ ਨੋਟਿਸ ਨਹੀਂ ਕੱਢਿਆ ਗਿਆ ਅਤੇ ਪੁਲਿਸ ਨੇ ਬੱਗਾ ਨੂੰ ਪੱਗ ਬੰਨ੍ਹਣ ਤੱਕ ਦਾ ਸਮਾਂ ਨਹੀਂ ਦਿੱਤਾ ਗਿਆ।ਤੇ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ ਬੱਗਾ ਦੀ ਕੁੱਟਮਾਰ ਕਰਕੇ ਉਸ ਦਾ ਮੋਬਾਈਲ ਵੀ ਖੋਹ ਲਿਆ । ਜਦੋਂ ਪੰਜਾਬ ਪੁਲਿਸ ਦਿੱਲੀ ਤੋਂ ਬੱਗਾ ਨੂੰ ਗ੍ਰਿਫਤਾਰ ਕਰਕੇ ਪੰਜਾਬ ਨੂੰ ਆ ਰਹੇ ਸੀ ਤਾਂ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਦੀਆਂ ਗੱਡੀਆਂ ਕੁਰੂਕਸ਼ੇਤਰ ਦੇ ਨੇੜੇ ਪਿੱਪਲੀ ਕੋਲ ਰੋਕਲੀਆ ਤੇ ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ ।

ਇਸ ਸਭ ਨਾਲ ਪੰਜਾਬ ਪੁਲਿਸ ਵਿਵਾਦਾਂ ਵਿੱਚ ਘਰ ਗਈ ਹੈ। ਹਰਿਆਣਾ ਪੁਲਿਸ ਤੇ ਦਿੱਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ।
ਮੁਹਾਲੀ ਪੁਲੀਸ ਵੱਲੋਂ ਮੀਡੀਆ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਮੀਡੀਆ ਨੂੰ ਦਿੱਤੇ ਇੰਟਰਵਿਊ ਤੇ ਟਵਿੱਟਰ ਤੇ ਆਪਣੀ ਪੋਸਟਾਂ ਰਾਹੀ ਭੜਕਾਊ, ਝੂਠੇ ਤੇ ਫਿਰਕੂ ਭੜਕਾਊ ਬਿਆਨ ਦੇ ਕੇ, ਉਨ੍ਹਾਂ ਨੂੰ ਪ੍ਰਕਾਸ਼ਿਤ ਕਰਕੇ ਪੂਰਵ ਨਿਰਧਾਰਤ ਤੇ ਤਰਤੀਬੱਧ ਤਰੀਕੇ ਨਾਲ ਠੇਸ ਪਹੁੰਚਾਈ ਗਈ ਸੀ।
ਇਸ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੇ ਮੁਕੱਦਮਾ ਨੰਬਰ: 18 ਮਿਤੀ 01.04.2022 ਅ/ਧ 153 ਏ, 505, 505 (2), 506 ਭ:ਦ: ਥਾਣਾ ਪੰਜਾਬ ਸਟੇਟ ਸਾਈਬਰ ਕਰਾਇਮ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਵਿੱਚ ਤੇਜਿੰਦਰ ਪਾਲ ਸਿੰਘ ਬੱਗਾ ਪੁੱਤਰ ਸ਼੍ਰੀ ਪ੍ਰੀਤ ਪਾਲ ਸਿੰਘ ਵਾਸੀ ਜਨਕਪੁਰੀ, ਨਵੀ ਦਿੱਲੀ, ਉਮਰ ਕਰੀਬ 36 ਸਾਲ ਮੁਲਜ਼ਮ ਹੈ।
ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਰਨੇਸ਼ ਕੁਮਾਰ ਬਨਾਮ ਬਿਹਾਰ ਰਾਜ ਤੇ ਹੋਰ, 2014 (8), ਐਸਸੀਸੀ 273 ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਦੋਸ਼ੀ ਉਕਤ ਨੂੰ 5 ਨੋਟਿਸ ਅ/ਧ 41-ਏ, ਸੀਆਰਪੀਸੀ ਤਹਿਤ ਜਾਰੀ ਕੀਤੇ ਗਏ ਸਨ। ਇਹ ਨੋਟਿਸ ਮਿਤੀ 09.04.2022, 11.04.2022, 15.04.2022, 22.04.2022 ਤੇ 28.04.2022 ਨੂੰ ਦਿੱਤੇ ਗਏ ਸਨ। ਇਸ ਦੇ ਬਾਵਜੂਦ ਦੋਸ਼ੀ ਜਾਣਬੁੱਝ ਕੇ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ।
ਅੱਜ (06.05.2022) ਸਵੇਰੇ ਕਾਨੂੰਨ ਦੀ ਪਾਲਣਾ ਕਰਦੇ ਹੋਏ, ਦੋਸ਼ੀ ਨੂੰ ਉਸ ਦੇ ਘਰ ਜਨਕਪੁਰੀ, ਨਵੀਂ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਇੱਥੇ ਲਿਆਂਦਾ ਜਾ ਰਿਹਾ ਹੈ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਇਸ ਵਿਚਕਾਰ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਨੂੰ ਪੱਤਰ ਭੇਜ ਰਹੀ ਹੈ। ਪੰਜਾਬ ਪੁਲਿਸ ਐਫਆਈਆਰ ਦੀ ਕਾਪੀ ਦੇ ਨਾਲ ਇੱਕ ਪੱਤਰ ਭੇਜ ਰਹੀ ਹੈ। ਇਹ ਅਗਵਾ ਦਾ ਮਾਮਲਾ ਨਹੀਂ ਹੈ। ਭਾਜਪਾ ਆਗੂ ਤਜਿੰਦਰ ਬੱਗਾ ਨੂੰ ਪੰਜਾਬ ਪੁਲਿਸ ਵੱਲੋਂ ਅੱਜ ਸਵੇਰੇ ਗ੍ਰਿਫ਼ਤਾਰ ਕੀਤੇ ਜਾਣ ਕਾਰਨ ਰੋਸ ਵਜੋਂ ਭਾਜਪਾ ਆਗੂਆਂ ਤੇ ਵਰਕਰਾਂ ਨੇ ਜਨਕਪੁਰੀ ਥਾਣੇ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ 3 ਤੋਂ 4 ਜਵਾਨ ਥਾਣੇ ਦੇ ਅੰਦਰ ਬੈਠੇ ਹੋਏ ਹਨ। ਪੰਜਾਬ ਪੁਲੀਸ ਵੱਲੋਂ ਭਾਜਪਾ ਆਗੂ ਤਜਿੰਦਰ ਸਿੰਘ ਬੱਗਾ ਨੂੰ ਗ੍ਰਿਫ਼ਤਾਰ ਕਰਨ ਦਿੱਲੀ ਪੁਲੀਸ ਨੇ ਅੱਜ ਅਗਵਾ ਦਾ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਗਾ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਹੈ ਕਿ ਕੁੱਝ ਲੋਕ ਸਵੇਰੇ 8 ਵਜੇ ਦੇ ਕਰੀਬ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਚੁੱਕ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਨਕਪੁਰੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਪੰਜਾਬ ਪੁਲਿਸ ਦੇ ਏਡੀਜੀਪੀ ਕੁਰੂਕਸ਼ੇਤਰ ਲਈ ਰਵਾਨਾ ਹੋਏ
ਕੁੱਝ ਦੇਰ ਵਿੱਚ ਕੁਰੂਕਸ਼ੇਤਰ ਪੁੱਜਣਗੇ
ਦਿੱਲੀ ਪੁਲਿਸ ਦੇ ਅਧਿਕਾਰੀ ਪੰਜਾਬ ਪੁਲਿਸ ਤੋਂ ਕਰ ਸਕਦੇ ਹਨ ਪੁੱਛਗਿੱਛ
ਦਿੱਲੀ ਪੁਲਿਸ ਦੇ ਵਧੀਕ ਡੀਸੀਪੀ ਪ੍ਰਸ਼ਾਂਤ ਗੌਤਮ ਆਪਣੀ ਟੀਮ ਨਾਲ ਪਿਪਲੀ ਥਾਣੇ ‘ਚ ਪੁੱਜੇ
ਤਿੰਨ ਸੂਬਿਆਂ ਦੀ ਪੁਲਿਸ ਹੋਈ ਆਹਮੋ-ਸਾਹਮਣੇ
ਲਿਖਿਆ ਨਿਯਮਾਂ ਤਹਿਤ ਹੋਈ ਗ੍ਰਿਫ਼ਤਾਰੀ
ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਲਿਖਿਆ ਪੱਤਰ
ਤਜਿੰਦਰ ਬੱਗਾ ਨੇ ਨਿਯਮਾਂ ਨੂੰ ਅਣਗੌਲਿਆ ਕੀਤਾ : ਭਾਜਪਾ ਯੁਵਾ ਮੋਰਚਾ
ਭਾਜਪਾ ਯੁਵਾ ਮੋਰਚਾ ਨੇ ਪੰਜਾਬ ਸਰਕਾਰ ਦੀ ਕੀਤੀ ਨਿਖੇਧੀ
ਥਾਣੇ ਦੇ ਬਾਹਰ ਸਥਿਤੀ ਬਣੀ ਤਣਾਅਪੂਰਨ
ਪਿਪਲੀ ਥਾਣੇ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਵਰਕਰ ਹੋਏ ਇਕੱਠੇ
ਪੰਜਾਬ ਪੁਲਿਸ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ
ਪਿਪਲੀ ਸਦਰ ਥਾਣਾ ਪੁੱਜੀ ਦਿੱਲੀ ਪੁਲਿਸ
ਜਨਕਪੁਰੀ ਥਾਣੇ ਅੱਗੇ ਭਾਜਪਾ ਆਗੂ ਹੋਏ ਇਕੱਠੇ, ਇਨਸਾਫ਼ ਦੀ ਕਰ ਰਹੇ ਨੇ ਮੰਗ
ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ : ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਸ਼ੁਰੂ ਕਰ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ
ਪੰਜਾਬ ਪੁਲਿਸ ਹਰਿਆਣਾ ਪੁੁਲਿਸ ਨੂੰ ਲਿਖੇਗੀ ਪੱਤਰ, ਕੰਮ ਵਿੱਚ ਦਖ਼ਲ ਨਾ ਦੇਣ ਦੀ ਕੀਤੀ ਜਾਵੇਗੀ ਅਪੀਲ
ਤਜਿੰਦਰ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਤਿੰਨ ਸੂਬਿਆਂ ਦੀ ਪੁਲਿਸ ਹੋਈ ਆਹਮੋ-ਸਾਹਮਣੇ
ਸਥਿਤੀ ਤਣਾਅਪੂਰਨ ਬਣਨ ਦਾ ਖ਼ਦਸ਼ਾ
ਹਰਿਆਣਾ ਦੇ ਕੁਰੂਕੇਸ਼ਤਰ ਵਿੱਚ ਭਾਰੀ ਪੁਲਿਸ ਬਲ ਤਾਇਨਾਤ
ਭਾਜਪਾ ਆਗੂਆਂ ਨੇ ਅਰਵਿੰਦ ਕੇਜਰੀਵਾਲ ਉਤੇ ਨਿਸ਼ਾਨਾ ਸਾਧਿਆ
ਪੰਜਾਬ ਪੁਲਿਸ ਉਤੇ ਹੋਵੇਗੀ ਕਾਰਵਾਈ : ਮਨਜਿੰਦਰ ਸਿੰਘ ਸਿਰਸਾ
ਬੱਗਾ ਦੀ ਹਿਰਾਸਤ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਜਾਵੇਗੀ ਤੇ ਪੰਜਾਬ ਪੁਲਿਸ ਨੂੰ ਰੋਕਿਆ ਗਿਆ ਹੈ।
ਬੱਗਾ ਮਾਮਲੇ ‘ਚ ਪੰਜਾਬ ਸਰਕਾਰ ਹਾਈ ਕੋਰਟ ਜਾਵੇਗੀ।
ਸੂਤਰਾਂ ਮੁਤਾਬਕ ਜਲਦ ਹੀ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਤਜਿੰਦਰ ਬੱਗਾ ਦੇ ਪਿਤਾ ਨੇ ਅਗਵਾ ਦਾ ਮਾਮਲਾ ਕਰਵਾਇਆ ਦਰਜ
ਤਜਿੰਦਰ ਬੱਗਾ ਦੇ ਪਿਤਾ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਦੋ ਪੁਲਿਸ ਮੁਲਾਜ਼ਮ ਘਰ ਅੰਦਰ ਦਾਖ਼ਲ ਹੋਏ ਅਤੇ ਬਹੁਤ ਹੀ ਨਿਮਰਤਾ ਨਾਲ ਗੱਲ ਕਰਨ ਲੱਗੇ। ਉਸ ਸਮੇਂ ਘਰ ਵਿੱਚ ਉਸਦੇ ਅਤੇ ਬੱਗੇ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਇਸ ਦੌਰਾਨ ਭਾਜਪਾ ਨੇਤਾ ਕੱਪੜੇ ਪਾ ਕੇ ਬਾਹਰ ਆ ਗਏ। ਕੁਝ ਸੁਖ-ਸਾਂਦ ਦੇ ਵਟਾਂਦਰੇ ਤੋਂ ਬਾਅਦ ਕਈ ਹੋਰ ਪੁਲਿਸ ਵਾਲੇ ਜ਼ਬਰਦਸਤੀ ਘਰ ਵਿੱਚ ਦਾਖਲ ਹੋਣ ਲੱਗੇ। ਜਦੋਂ ਉਹ ਘਰ ਵਿਚ ਵੜਨ ਲੱਗੇ ਤਾਂ ਤਜਿੰਦਰ ਬੱਗਾ ਦੇ ਬਜ਼ੁਰਗ ਪਿਤਾ ਨੇ ਉਨ੍ਹਾਂ ਦੀ ਉੱਚੀ-ਉੱਚੀ ਦੀ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਇਕ ਪੁਲਿਸ ਵਾਲੇ ਨੇ ਉਸ ਨੂੰ ਕਮਰੇ ਵਿਚ ਖਿੱਚ ਲਿਆ।
ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਬੱਗਾ ਨੂੰ ਘਰੋਂ ਗ੍ਰਿਫ਼ਤਾਰ ਕਰ ਲਿਆ।
PUNJAB




INDIA








WORLD










