ਥਾਣਾ ਫਤਿਹਗੜ੍ਹ ਪੰਜਤੂਰ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਪਰਿਵਾਰ ਸਮੇਤ ਖੇਤਾਂ ਵਿੱਚ ਬਣੇ ਮਕਾਨ ਵਿੱਚ ਰਹਿੰਦਾ ਹੈ। ਜਿਥੇ ਮੁਦਈ ਨੇ 24 ਗਾਡਰਾਂ ਦੇ ਬਰਾਂਡੇ ਵਿੱਚ ਕ੍ਰੀਬ: 30/35 ਟਰਾਲੀਆਂ ਤੂੜੀ ਰੱਖੀ ਹੋਈ ਸੀ। ਦੋਸ਼ੀ ਦਲਜੀਤ ਸਿੰਘ ਨੇ ਗੁਰਦਿਆਲ ਸਿੰਘ ਪੁੱਤਰ ਮਹਿਲ ਸਿੰਘ ਵਾਸੀ ਪਿੰਡ ਖੰਬੇ ਦੀ ਜਮੀਨ ਠੇਕੇ ਪਰ ਲਈ ਹੈ ਅਤੇ ਮਿਤੀ 04-05-2022 ਨੂੰ ਦੋਸ਼ੀ ਨੇ ਉਕਤ ਠੇਕੇ ਪਰ ਲਈ ਹੋਈ ਜਮੀਨ ਵਿੱਚ ਕਣਕ ਦੇ ਬਾਕੀ ਬਚੇ ਨਾੜ ਨੂੰ ਅੱਗ ਲਗਾ ਦਿੱਤੀ। ਜੋ 70/80 ਕਿਿਲਆਂ ਵਿੱਚ ਫੈਲ ਗਈ ਅਤੇ ਮੁਦਈ ਦੇ ਬਰਾਂਡੇ ਵਿੱਚ ਰੱਖੀ ਤੂੜੀ ਨੂੰ ਵੀ ਅੱਗ ਲੱਗ ਗਈ। ਜਿਸ ਨਾਲ ਮੁਦਈ ਦੀ ਬਰਾਂਡੇ ਵਿੱਚ ਰੱਖੀ ਤੂੜੀ ਅਤੇ ਛੱਤ ਵਾਲੇ ਬਾਲੇ ਸੜ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਜਿੰਦਰ ਸਿੰਘ ਨੇ ਦਲਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਧਰਮ ਸਿੰਘ ਵਾਲਾ ਤੇ 19/05-05-2022 ਅ/ਧ 188,427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 3224/ਪੀ.ਸੀ 7/21 ਮਿਤੀ 04-05-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਧਰਮਕੋਟ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਧਿਰ ਨੂੰ ਧੋਖੇ ਵਿੱਚ ਰੱਖ ਕੇ, ਦਰਖਸਾਤੀ ਦੀ ਸ਼ਾਦੀ ਵੀਰਪਾਲ ਕੌਰ ਨਾਲ ਕਰਵਾ ਕੇ, ਦਰਖਾਸਤੀ ਨੂੰ ਵਿਦੇਸ਼ ਅਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ, ਦਰਖਾਸਤੀ ਪਾਸੋਂ 17 ਲੱਖ ਰੁਪਏ ਦੀ ਠੱਗੀ ਮਾਰ ਲਈ। ਥਾਣੇਦਾਰ ਬਲਵਿੰਦਰ ਸਿੰਘ ਨੇ 1.ਵੀਰਪਾਲ ਕੌਰ ਪੁੱਤਰੀ ਬੂਟਾ ਸਿੰਘ 2.ਬੂਟਾ ਸਿੰਘ ਪੁੱਤਰ ਚਰਨ ਸਿੰਘ 3.ਕੁਲਵਿੰਦਰ ਕੌਰ ਪਤਨੀ ਬੂਟਾ ਸਿੰਘ ਵਾਸੀਆਨ ਨੇੜੇ ਰੇਲਵੇ ਰੋਡ, ਸਟਾਫ ਕਲੋਨੀ ਮੋਗਾ ਤੇ 91/05-05-2022 ਅ/ਧ 420,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨੇ ਦਰਵੇਸ਼ਾਂ ਦੇ ਗੁਰੂਦੁਆਰਾ ਸਾਹਿਬ ਤੋਂ ਕਣਕ ਚੋਰੀ ਕੀਤੀ ਹੈ। ਜੋ ਉਕਤ ਕਣਕ ਨੂੰ ਚੋਰੀ ਦੇ ਮੋਟਰਸਾਈਕਲ ਪਰ ਲੋਡ ਕਰਕੇ ਨਿਹਾਲ ਸਿੰਘ ਵਾਲਾ ਵੱਲ ਨੂੰ ਆ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਗੱਟਾ ਕਣਕ ਵਜਨੀ 50 ਕਿਲੋਗ੍ਰਾਂਮ ਅਤੇ ਚੋਰੀ ਦਾ ਡੀਲੈਕਸ ਮੋਟਰਸਾਈਕਲ ਬਿਨ੍ਹਾ ਨੰਬਰੀ ਬ੍ਰਾਂਮਦ ਕਰ ਲਿਆ ਗਿਆ। ਸ:ਥ: ਅਮਰਜੀਤ ਸਿੰਘ ਨੇ ਅਰਸ਼ਦੀਪ ਸਿੰਘ ਉਰਫ ਲੁੱਕਾ ਪੁੱਤਰ ਗੁਰਚਰਨ ਸਿੰਘ ਵਾਸੀ ਮਾਣੂੰਕੇ ਜਿਲ੍ਹਾ ਮੋਗਾ ਤੇ 70/05-05-2022 ਅ/ਧ 379,411 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 348/ਐਫ-21 ਮਿਤੀ 10-07-2021 ਬਾਅਦ ਪੜਤਾਲ ਏ.ਐਸ.ਪੀ ਨਿਹਾਲ ਸਿੰਘ ਵਾਲਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ਣ ਨੇ ਆਪਣੇ ਨਾਮ ਅਮਨਦੀਪ ਕੌਰ, ਸੰਦੀਪ ਕੌਰ ਅਤੇ ਰਾਜ ਕੌਰ ਵਗੈਰਾ ਰੱਖੇ ਹੋਏ ਹਨ। ਜੋ ਆਪਣੇ ਨਾਮ ਬਦਲ ਕੇ ਜਾਅਲੀ ਦਸਤਾਵੇਜ ਅਧਾਰਕਾਰਡ, ਵੋਟਰਕਾਰਡ ਵਗੈਰਾ ਤਿਆਰ ਕਰਕੇ ਸਰਕਾਰੀ ਸਹੂਲਤਾਂ ਦਾ ਲਾਭ ਲੈ ਰਹੀ ਸੀ ਅਤੇ ਆਪਣੇ ਲੜਕੇ ਦੇ ਨਾਮ ਦੀ ਜਮੀਨ ਰਕਬਾ ਕ੍ਰੀਬ 11 ਕਨਾਲ ਆਪਣੇ ਨਾਮ ਲੱਗਵਾ ਲਈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਸਵੰਤ ਸਿੰਘ ਨੇ ਗੁਰਪ੍ਰੀਤ ਕੌਰ ਪੁੱਤਰੀ ਕਾਕਾ ਸਿੰਘ ਵਾਸੀ ਕਾਹਨੇਕੇ ਜਿਲ੍ਹਾ ਬਰਨਾਲਾ ਤੇ 71/05-05-2022 ਅ/ਧ 420, 465, 177 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 1831/ਪੀ.ਸੀ 7/22 ਮਿਤੀ 30-04-2022 ਬਾਅਦ ਪੜਤਾਲ ਸ:ਥ: ਜਸਵਿੰਦਰ ਸਿੰਘ 26/ਮੋਗਾ ਈ.ਓ ਵਿੰਗ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਨੇ ਇਕ ਬਰੇਜ ਗੱਡੀ ਨੰਬਰੀ ਐਚ.ਆਰ-26-ਡੀ.ਕੇ-1425 ਦੋਸ਼ੀ ਪਾਸੋਂ 5,40,000/- ਰੁਪਏ ਵਿੱਚ ਖਰੀਦੀ ਸੀ। ਜਿਸ ਵਿਚੋਂ 5,20,000/- ਰੁਪਏ ਦਰਖਾਸਤੀ ਨੇ ਦੋਸ਼ੀ ਨੂੰ ਦੇ ਦਿੱਤੇ ਸਨ ਅਤੇ ਬਾਕੀ ਦੇ 20,000/- ਰੁਪਏ ਐਨ.ਓ.ਸੀ ਦੇਣ ਸਮੇਂ ਦੇਣੇ ਸਨ। ਪਰ ਬਾਅਦ ਵਿੱਚ ਦੋਸ਼ੀ ਐਨ.ਓ.ਸੀ ਦੇਣ ਤੋਂ ਟਾਲ ਮਟੋਲ ਕਰਨ ਲੱਗ ਗਿਆ। ਦਰਖਾਸਤੀ ਵੱਲੋਂ ਪੜਤਾਲ ਕਰਨ ਤੇ ਪਤਾ ਲੱਗਾ ਕਿ ਉਕਤ ਬਰੇਜਾ ਗੱਡੀ ਦੋਸ਼ੀ ਨੇ ਸੋਨੂੰ ਦਈਆਂ ਪੁੱਤਰ ਰੋਹਤਾਸ਼ ਸਿੰਘ ਵਾਸੀ ਧਨਵਾਪੁਰ (ਗੁਰੂਗਰਾਮ) ਪਾਸੋਂ 38000/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਿਰਾਏ ਪਰ ਲਈ ਹੈ।ਜਿਸਨੇ ਅਜਿਹਾ ਕਰਕੇ ਮੁਦਈ ਨਾਲ 5,20,000/- ਰੁਪਏ ਦੀ ਠੱਗੀ ਮਾਰ ਲਈ। ਸ:ਥ: ਹਰਬਿੰਦਰ ਸਿੰਘ ਨੇ ਪਰਮੋਧ ਕੁਮਾਰ ਪੁੱਤਰ ਨਾਮਲੂਮ ਵਾਸੀ ਮਾਲਕ ਐਸ.ਕੇ ਮੋਟਰਜ, ਸੈਕਟਰ 3, ਨੇੜੇ ਮੈਟਰੋ ਸਟੇਸ਼ਨ-16, ਨੋਇਡਾ ਤੇ 78/05-05-2022 ਅ/ਧ 420 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਇਹ ਮੁਕੱਦਮਾਂ ਦਰਖਾਸਤ ਨੰਬਰ 153/ਪੀ.ਸੀ 03/22 ਮਿਤੀ 29-04-2022 ਪਰ ਦਰਜ ਰਜਿਸਟਰ ਕੀਤਾ ਗਿਆ ਕਿ ਪਿੰਡ ਵਿੱਚ ਥਾਪਰ ਮਾਡਲ ਦਾ ਕੰਮ 75% ਪੂਰਾ ਹੋ ਚੁੱਕਾ ਸੀ ਜਿਸ ਵਿੱਚ ਦੋਸ਼ੀਆਂ ਨੇ ਛੱਪੜ ਟਰੀਟਮੈਂਟ ਪਲਾਟ ਲਈ ਬਣੀਆਂ ਪੁਲੀਆਂ, ਹੋਦੀਆਂ ਅਤੇ ਨਾਲੇ ਦੀ ਭੰਨਤੋੜ ਕਰਕੇ ਪੰਚਾਇਤ ਦੇ ਕੰਮ ਵਿੱਚ ਵਿਗਨ ਪਾਇਆ ਹੈ ਅਤੇ ਪੰਚਾਇਤ ਦੀ ਸੰਪਤੀ ਨੂੰ ਨੁਕਸਾਨ ਪਹੁਚਾਇਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਨਾਇਬ ਸਿੰਘ ਨੇ 1.ਦਿਲਬਾਗ ਸਿੰਘ ਪੁੱਤਰ ਦਲਬਾਰਾ ਸਿੰਘ 2.ਪ੍ਰੀਤਇੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਮਹਿਣਾ ਤੇ 39/05-05-2022 ਅ/ਧ 432 ਭ:ਦ: ਅਤੇ 3 Prevention of damage to public property act 1984 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਇਹ ਮੁਕੱਦਮਾਂ ਦਰਖਾਸਤ ਨੰਬਰੀ 3839/ਪੀ.ਸੀ 7/20 ਮਿਤੀ 11-12-2020 ਬਾਅਦ ਪੜਤਾਲ ਇੰਚਾਰਜ ਐਂਟੀਹਿਊਮਨ ਟਰੈਫਕਿੰਗ ਸੈਲ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਦੇ ਲੜਕੇ ਗੁਰਜਿੰਦਰ ਸਿੰਘ ਨੂੰ ਵਿਦੇਸ਼ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ, ਦਰਖਾਸਤੀ ਧਿਰ ਨਾਲ 1,75,000/- ਰੁਪਏ ਦੀ ਠੱਗੀ ਮਾਰ ਲਈ। ਥਾਣੇਦਾਰ ਜੈਪਾਲ ਸਿੰਘ ਨੇ 1.ਰਣਜੋਧ ਸਿੰਘ ਉਰਫ ਜੋਧਾਂ ਪੁੱਤਰ ਗੁਰਮੀਤ ਸਿੰਘ 2.ਗੁਰਮੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਆਨ ਪੁਰਾਣੇਵਾਲਾ ਤਹਿ: ਬਟਾਲਾ ਜਿਲ੍ਹਾ ਗੁਰਦਾਸਪੁਰ ਤੇ 94/05-05-2022 ਅ/ਧ 420,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਉਹ ਅੰਮ੍ਰਿਤਸਰ ਰੋਡ ਵੱਲੋਂ ਬੱਸ ਸਟੈਂਡ ਵੱਲ ਨੂੰ ਪੈਦਲ ਜਾ ਰਿਹਾ ਸੀ ਤਾਂ ਇਕ ਪੰਜਾਬ ਰੋਡਵੇਜ ਪਨਬਸ ਡਿਪੂ ਦੀ ਬੱਸ ਨੰਬਰੀ ਪੀ.ਬੀ 04-ਏ.ਏ-7368 ਦੇ ਡਰਾਈਵਰ ਨੇ ਬੱਸ ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਬਿਨ੍ਹਾ ਹਾਰਨ ਵਜਾਏ ਪਿਛੋਂ ਮੁਦਈ ਵਿੱਚ ਮਾਰੀ । ਜਿਸ ਨਾਲ ਮੁਦਈ ਗੰਭੀਰ ਜਖਮੀ ਹੋ ਗਿਆ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ ਜਿਥੋਂ ਮੁਦਈ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਹੁਣ ਤੱਕ ਮੁਦਈ ਦੀ ਦੋਸ਼ੀ ਨਾਲ ਰਾਜੀਨਾਮੇਂ ਦੀ ਗੱਲ ਚਲਦੀ ਰਹੀ ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਦੀਪ ਸਿੰਘ ਨੇ ਕੁਲਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਦਾਤਾ ਥਾਣਾ ਮਹਿਣਾ ਤੇ 80/05-05-2022 ਅ/ਧ 279, 337, 338 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 02 ਗ੍ਰਾਂਮ ਹੈਰੋਇਨ ਅਤੇ 100 ਨਸ਼ੀਲੀਆਂ ਗੋਲੀਆਂ (ਖੁੱਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਜਗਤਾਰ ਸਿੰਘ ਨੇ ਸੁਖਵੀਰ ਸਿੰਘ ਉਰਫ ਸੁੱਖਾ ਪੱੁੱਤਰ ਨਿਸ਼ਾਨ ਸਿੰਘ ਵਾਸੀ ਧਰਮਕੋਟ ਰੋਡ ਕੋਟ ਈਸੇ ਖਾਂ ਤੇ 48/05-05-2022 ਅ/ਧ 21,22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਇਕ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 29-ਏ.ਈ-0750 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਰਾਜ ਸਿੰਘ ਨੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਗੁਰਮੇਲ ਸਿੰਘ ਵਾਸੀ ਰਾਮੂਵਾਲਾ ਕਲਾਂ ਤੇ 38/05-05-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਪਲਸਰ ਮੋਟਰਸਾਈਕਲ ਨੰਬਰੀ ਪੀ.ਬੀ -29-ਡਬਲ ਯੂ-8072 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਮੇਜਰ ਸਿੰਘ ਨੇ ਜਗਰੂਪ ਸਿੰਘ ਉਰਫ ਰੂਪਾ ਪੁੱਤਰ ਜਸਵਿੰਦਰ ਸਿੰਘ ਵਾਸੀ ਤਲਵੰਡੀ ਨੌ ਬਹਾਰ ਤੇ 40/05-05-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 08 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਮੋਹਕਮ ਸਿੰਘ ਨੇ ਸੁਖਜੀਤ ਸਿੰਘ ਉਰਫ ਭੋਲਾ ਪੁੱਤਰ ਚਮਕੌਰ ਸਿੰਘ ਵਾਸੀ ਲੋਹਗੜ੍ਹ ਜਿਲ੍ਹਾ ਮੋਗਾ ਤੇ 81/05-05-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਜੁਗਨੀ ਸੋਂਫੀ (ਪੰਜਾਬ) ਬ੍ਰਾਂਮਦ ਕਰ ਲਈ ਗਈ। ਸ:ਥ: ਜਗਦੇਵ ਸਿੰਘ ਨੇ ਹਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੁੱਲਰ ਪੱਤੀ, ਬੁੱਟਰ ਕਲਾਂ ਜਿਲ੍ਹਾ ਮੋਗਾ ਤੇ 49/05-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 25 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਬੂਟਾ ਸਿੰਘ ਨੇ ਮੰਗਲ ਦੀਪ ਪੱੁਤਰ ਵੀਰ ਮੁਹੰਮਦ ਵਾਸੀ ਮਾਹਲਾ ਕਲਾਂ ਜਿਲ੍ਹਾ ਮਗੋਾ ਤੇ 79/05-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।