ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 261/ਐਫ 21 ਮਿਤੀ 12-06-2021 ਪਰ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਸਾਜਬਾਜ ਹੋ ਕੇ, ਜਾਅਲੀ ਵਸੀਅਤ ਤਿਆਰ ਕਰਕੇ ਦਰਖਾਸਤੀ ਦੀ ਜਮੀਨ ਹੜੱਪਨ ਦੀ ਕੋਸ਼ਿਸ਼ ਕੀਤੀ ਹੈ। ਸ:ਥ: ਜਗਮੋਹਨ ਸਿੰਘ ਨੇ 1.ਮਹਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਖੋਸਾ ਪਾਂਡੋ 2.ਜਗਰਾਜ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਖੋਸਾ ਪਾਂਡੋ 3.ਕਰਨੈਲ ਸਿੰਘ ਨੰਬਰਦਾਰ ਪੁੱਤਰ ਨਾਮਲੂਮ ਵਾਸੀ ਖੋਸਾ ਪਾਂਡੋ ਤੇ 83/06-05-2022 ਅ/ਧ 420, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ, ਮੁਦਈ ਅਤੇ ਉਸਦੇ ਲੜਕੇ ਸ਼ੇਰ ਸਿੰਘ ਦੀ ਕੁੱਟਮਾਰ ਕੀਤੀ, ਗਾਲੀ ਗਲੋਚ ਕੀਤਾ ਅਤੇ ਦੋਸ਼ੀ ਜੋਗਿੰਦਰ ਸਿੰਘ ਜੋ ਅੰਮ੍ਰਿਤਧਾਰੀ ਹੈ, ਨੇ ਸ਼੍ਰੀਸਾਹਿਬ ਕੱਢ ਲਿਆ ਅਤੇ ਦੋਸ਼ੀਆਂ ਨੇ ਮੁਦਈ ਅਤੇ ਉਸਦੇ ਲੜਕੇ ਪਰ ਸ਼੍ਰੀਸਾਹਿਬ ਦੇ ਵਾਰ ਕੀਤੇ। ਰੋਲਾ ਪਾਉਣ ਤੇ ਦੋਸ਼ੀਆਨ ਮੋਕਾ ਤੋਂ ਫਰਾਰ ਹੋ ਗਏ। ਮੁਦਈ ਅਤੇ ਉਸਦੇ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜਾ੍ਹ ਰੰਜਿਸ਼:- ਦੋਸ਼ੀਆਨ ਮੁਦਈ ਧਿਰ ਦੇ ਬੱਚਿਆਂ ਨੂੰ ਬਿਨ੍ਹਾ ਵਜ੍ਹਾ ਕੁੱਟ ਰਹੇ ਸੀ ਤਾਂ ਮੁਦਈ ਨੇ ਦੋਸ਼ੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਸੀ। ਸ:ਥ: ਜਸਵਿੰਦਰ ਸਿੰਘ ਨੇ 1.ਸਤਨਾਮ ਸਿੰਘ ਪੁੱਤਰ ਠਾਕਰ ਸਿੰਘ 2.ਜੋਗਿੰਦਰ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਬੁੱਕਣਵਾਲਾ ਜਿਲ੍ਹਾ ਮੋਗਾ ਤੇ 38/06-05-2022 ਅ/ਧ 324, 323, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੀ ਪਤਨੀ ਸਵਰਨਜੀਤ ਕੌਰ ਨਾਲ ਬੁੱਲਟ ਮੋਟਰਸਾਈਕਲ ਨੰਬਰੀ ਪੀ.ਬੀ 04-ਏ.ਐਨ-0097 ਪਰ ਸਵਾਰ ਹੋ ਕੇ ਗੁਰੂਦੁਆਰਾ ਕੁੱਟੀਆਂ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਦੋਸ਼ੀ ਨੇ ਆਪਣੇ ਕਾਰ ਨੰਬਰੀ ਪੀ.ਬੀ 10-ਐਫ.ਸੀ-5353 ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਮੁਦਈ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਮੁਦਈ ਅਤੇ ਉਸਦੀ ਪਤਨੀ ਗੰਭੀਰ ਜਖਮੀ ਹੋ ਗਏ। ਜਿਹਨਾ ਨੂੰ ਇਲਾਜ ਲਈ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਡਾਕਟਰ ਸਾਹਿਬ ਨੇ ਮੁਦਈ ਅਤੇ ਉਸਦੀ ਪਤਨੀ ਨੂੰ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਦੋਸ਼ੀ ਕਾਰ ਛੱਡ ਕੇ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਬਲਜਿੰਦਰ ਸਿੰਘ ਨੇ ਹਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮੂਮ ਥਾਣਾ ਮਹਿਲਕਲਾਂ ਜਿਲ੍ਹਾ ਬਰਨਾਲਾ ਤੇ 50/06-05-2022 ਅ/ਧ 279, 337, 338, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਦਈ ਨੇ ਦਰਜ ਕਰਾਇਆ ਕਿ ਉਹ ਡਿਸਕਵਰ ਮੋਟਰਸਾਈਕਲ ਪਰ ਸਵਾਰ ਹੋ ਕੇ ਆਪਣੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਦੋ ਜੋਂਡੀਅਰ ਟਰੈਕਟਰ ਆਏ ਜਿਹਨਾ ਨੂੰ ਅਮਰਿੰਦਰ ਸਿੰਘ ਅਤੇ ਕਰਮਿੰਦਰ ਸਿੰਘ ਚਲਾ ਰਹੇ ਸਨ।ਜਦ ਮੁਦਈ ਟਰੈਕਟਰ ਦੇ ਨਜਦੀਕ ਪੁੱਜਾ ਤਾਂ ਦੋਸ਼ੀ ਅਮਰਿੰਦਰ ਸਿੰਘ ਨੇ ਮੁਦਈ ਦੇ ਮੋਟਰਸਾਈਕਲ ਨੂੰ ਟਰੈਕਟਰ ਦੀ ਫੇਟ ਮਾਰੀ। ਜਿਸ ਨਾਲ ਮੁਦਈ ਹੇਠਾਂ ਡਿੱਗ ਗਿਆ। ਜਿਸਤੇ ਦੋਸ਼ੀਆ ਨੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਦਾਖਲ ਕਰਾਇਆ ਗਿਆ।ਹੁਣ ਤੱਕ ਮੁਦਈ ਦੀ ਦੋਸ਼ੀਆਂ ਨਾਲ ਰਾਜੀਨਾਮੇਂ ਦੀ ਗੱਲ ਚਲਦੀ ਰਹੀ ਜੋ ਸਿਰੇ ਨਹੀ ਚੜ੍ਹ ਸਕੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼: ਕੱੁਝ ਸਮਾਂ ਪਹਿਲਾਂ ਵੀ ਮੁਦਈ ਧਿਰ ਦੀ ਦੋਸ਼ੀਆਂ ਨਾਲ ਲੜਾਈ ਹੋ ਗਈ ਸੀ। ਸ:ਥ: ਸੰਤੋਖ ਸਿੰਘ ਨੇ 1.ਅਮਰਿੰਦਰ ਸਿੰਘ ਉਰਫ ਮਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ 2.ਗਗਨਦੀਪ ਸਿੰਘ ਉਰਫ ਗਗਨ ਪੁੱਤਰ ਬਲਜੀਤ ਸਿੰਘ 3.ਹਰਪਾਲ ਸਿੰਘ ਪੁੱਤਰ ਸੁੱਚਾ ਸਿੰਘ 4.ਕਰਮਿੰਦਰ ਸਿੰਘ ਉਰਫ ਕਿੰਦਰ ਪੁੱਤਰ ਗੁਰਮੀਤ ਸਿੰਘ 5.ਗੁਰਮੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀਆਨ ਬਾਜੇਕੇ ਤੇ 96/06-05-2022 ਅ/ਧ 324, 326, 427, 148, 149 ਭ::ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮਿਤੀ 05-05-2022 ਨੂੰ ਡਾ ਜੋਰਾ ਸਿੰਘ ਬਰਾੜ, ਐਕਸ ਕੀਟ ਵਿਿਗਆਨੀ ਪੀ.ਏ.ਯੂ ਲੁਧਿਆਣਾ ਦੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੂੰ ਦੋਸ਼ੀ ਦੀ ਅਣਅਧਿਕਾਰਿਤ ਤੌਰ ਤੇ ਖਾਦਾਂ ਅਤੇ ਕੀਟਨਾਸ਼ਕ ਜਹਿਰਾਂ ਦੀ ਵਿਕਰੀ ਅਤੇ ਸਟਾਕ ਸਬੰਧੀ ਕੀਤੀ ਸਿਕਾਇਤ ਦੇ ਮੱਦੇਨਜਰ ਮੁੱਖ ਖੇਤੀਬਾੜੀ ਅਫਸਰ ਮੋਗਾ ਡਾ. ਪ੍ਰਿਤਪਾਲ ਸਿੰਘ, ਡਾ. ਅਮਰਜੀਤ ਸਿੰਘ(ADO-PP ਮੋਗਾ),ਡਾ. ਮਨਦੀਪ ਸਿੰਘ (ADO-PP ਬਾਘਾਪੁਰਾਣਾ),ਡਾ.ਜਸ਼ਨਪ੍ਰੀਤ ਕੌਰ (ADO-ਜਿਲ੍ਹਾ ਕਮ ਬਾਘਾਪੁਰਾਣਾ), ਡਾ. ਨਵਦੀਪ ਸਿੰਘ ਜੋੜਾ (BAO-ਬਾਘਾਪੁਰਾਣਾ, ਡਾ ਧਰਮਵੀਰ ਸਿੰਘ ਕੰਬੋ (ADO ਘੋਲੀਆ ਖੁਰਦ) ਆਧਾਰਤ ਟੀਮ ਵੱਲੋਂ ਪਿੰਡ ਲੰਗੇਆਣਾ ਪੁਰਾਣਾ ਵਿਖੇ ਪੁਲਿਸ ਮੁਲਾਜਮਾਂ ਦੀ ਹਾਜਰੀ ਵਿੱਚ ਦੋਸ਼ੀ ਪ੍ਰਲਾਦ ਸਿੰਘ ਦੇ ਪਸ਼ੂਆਂ ਅਤੇ ਤੂੜੀ ਲਈ ਬਣਾਏ ਕੋਠੇ ਵਿੱਚ ਅਣਅਧਿਕਾਰਿਤ ਤੌਰ ਤੇ ਸਟੋਰ ਕੀਤੀਆਂ ਕੀਟਨਾਸ਼ਕ ਜਹਿਰਾਂ ਅਤੇ ਖਾਦਾਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਕੰਵਲਜੀਤ ਸਿੰਘ ਨੇ ਪ੍ਰਲਾਦ ਸਿੰਘ ਬਰਾੜ ਪੁੱਤਰ ਨਾਮਲੂਮ ਵਾਸੀ ਲੰਗੇਆਣਾ ਪੁਰਾਣਾ ਤੇ 80/06-05-2022 ਅ/ਧ Sections 10, 10(4A)(1),(2), (3), (4), 15(2), (3) Insecticides Rule 1971, Sections 6(a),(b),(c) of Insecticides (price stock display and sumission of vports)order,1984 the prvention of black marketing and maintenance of suppllies of essentioal commodity (act no.7)1980, And 7,8,35(1)(a),35(1)(b) The Fertiliser(Control) Orders 1985 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉੇਸਦੇ ਘਰ ਵਿਚੋਂ ਇਕ ਚਾਲੂ ਭੱਠੀ, 20 ਲੀਟਰ ਲਾਹਣ ਅਤੇ ਇਕ ਬੋਤਲ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਸਵੀਰ ਸਿੰਘ ਨੇ ਜਗਸੀਰ ਸਿੰਘ ਉਰਫ ਜੱਗਾ ਪੁੱਤਰ ਗੁਰਮੇਲ ਸਿੰਘ ਵਾਸੀ ਚੱੁਘਾ ਬਸਤੀ, ਧਰਮਕੋਟ ਤੇ 95/06-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 19 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਬਲਵੀਰ ਸਿੰਘ ਨੇ ਮਨਪ੍ਰੀਤ ਸਿੰਘ ਉਰਫ ਮਿੰਟੂ ਪੱੁਤਰ ਸਤਪਾਲ ਸਿੰਘ ਵਾਸੀ ਮੰਡੀਰਾਂ ਵਾਲੀ ਬਸਤੀ ਚੜਿੱਕ ਤੇ 92/06-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੜਾ ਸੱਟਾ ਲਗਾਉਣ ਦਾ ਆਦੀ ਹੈ ਜੋ ਆਪਣੇ ਘਰ ਦੇ ਸਾਹਮਣੇ ਸੜਕ ਪਰ ਖੜਾ ਉੱਚੀ-ਉੱਚੀ ਅਵਾਜਾਂ ਮਾਰਕੇ ਲੋਕਾਂ ਨੂੰ ਆਪਣੇ ਪਾਸ ਦੱੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 975/- ਰੁਪਏ ਦੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਬਲਵਿੰਦਰ ਸਿੰਘ ਨੇ ਸਨਦੀਪ ਸਿੰਘ ਉਰਫ ਕਾਲਾ ਪੁੱਤਰ ਬੂਟਾ ਸਿੰਘ ਵਾਸੀ ਕੋਕਰੀ ਬੁੱਟਰਾਂ ਜਿਲ੍ਹਾ ਮੋਗਾ ਤੇ 32/06-05-2022 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਦੋਸ਼ੀਆ ਨੂੰ ਇਕ ਮੋਟਰਸਾਈਕਲ ਬਿਨ੍ਹਾ ਨੰਬਰੀ ਸਮੇਤ ਗ੍ਰਿਫਤਾਰ ਕਰਕੇ ਮੋਟਰਸਾਈਕਲ ਦੇ ਵਿਚਾਲੇ ਰੱਖੇ ਗੱਟਾ ਪਲਾਸਟਿਕ ਵਿਚੋਂ 48 ਬੋਤਲਾਂ ਸ਼ਰਾਬ ਠੇਕਾ ਮਾਰਕਾ ਮਸਤਾਨੀ ਸੋਂਫੀ (ਚੰਡੀਗੜ੍ਹ) ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਦੀਪ ਰਾਜ ਨੇ 1.ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਜਲੌਰ ਸਿੰਘ ਵਾਸੀ ਬਿਲਾਸਪੁਰ 2.ਜਸਵੰਤ ਸਿੰਘ ਉਰਫ ਗੋਰਾ ਪੁੱਤਰ ਮਹਿੰਦਰ ਸਿੰਘ ਵਾਸੀ ਭਾਗੀਕੇ ਤੇ 72/06-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।