ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੇ ਮੁੱਖ ਗੇਟ ਦੇ ਉਪਰ ਅੱਜ ਐਤਵਾਰ ਨੂੰ ਖਾਲਿਸਤਾਨ ਦੇ ਝੰਡੇ ਬੰਨ ਦਿੱਤੇ ਗਏ ਤੇ ਨਾਲ ਹੀ ਪੰਜਾਬੀ ਵਿੱਚ ਚਾਰਦੀਵਾਰੀ ਤੇ ਖਾਲਿਸਤਾਨ ਲਿਖ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਵਿੱਚ ਹੱਥਾਂ ਪੈਰਾਂ ਦੀ ਪੈ ਗਈ । ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਖਾਲਿਸਤਾਨੀ ਝੰਡੇ ਉਤਾਰ ਦਿੱਤੇ ਗਏ ਤੇ ਕੰਧਾਂ ਉਪਰ ਰੰਗ ਫੇਰਿਆ ਗਿਆ। ਐਸ ਪੀ ਕਾਂਗੜਾ ਖੁਸ਼ਹਾਲ ਨੇ ਦੱਸਿਆ ਕਿ ਇਹ ਕੰਮ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਦਾ ਹੋ ਸਕਦਾ ਹੈ । ਇਹ ਕੰਮ ਦੇਰ ਰਾਤ ਜਾਂ ਤੜਕੇ ਕੀਤਾ ਹੋ ਸਕਦਾ ਹੈ । ਇਸ ਸਬੰਧੀ ਮਾਮਲਾ ਦਰਜ ਕੀਤਾ ਜਾਵੇਗਾ ਤੇ ਪੰਜਾਬ ਦੇ ਕੁੱਝ ਸੈਲਾਨੀਆਂ ਤੇ ਕਾਰਵਾਈ ਹੋ ਸਕਦੀ ਹੈ। ਇਸ ਸਾਰੇ ਮਾਮਲੇ ਨੂੰ ਲੈਕੇ ਹਿਮਾਚਲ ਸਰਕਾਰ ਨੇ ਜਾਂਚ ਕਰਨ ਲਈ ਐਸ ਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ
PUNJAB




INDIA








WORLD










