ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਚੈਲੇਂਜ ਕੀਤਾ ਜੇ ਦਮ ਹੈ ਤਾਂ ਪ੍ਰਨੀਤ ਕੌਰ ਨੂੰ ਕਾਂਗਰਸ ਪਾਰਟੀ ਵਿੱਚੋਂ ਕਢਾਅ ਕੇ ਦਿਖਾਓ ਐਵੇਂ ਗਿੱਦੜ ਭਬਕੀਆਂ ਨਾ ਮਾਰੋ । ਬੀਤੇ ਦਿਨੀਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਸੇ ਸਮਾਗਮ ਦੌਰਾਨ ਇਹ ਆਖਿਆ ਸੀ ਕਿ ਪਟਿਆਲਾ ਤੋਂ ਸਾਂਸਦ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ। ਰਾਜਾ ਨੇ ਤਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਜਾਂ ਤਾਂ ਕੈਪਟਨ ਦਾ ਪਰਿਵਾਰ ਕਾਂਗਰਸ ਵਿੱਚ ਰਹੇਗਾ ਜਾਂ ਮੈਂ । ਇਸ ਸਾਰੇ ਮਸਲੇ ਤੇ ਕੈਪਟਨ ਦੀ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਆਖਿਆ ਜਿੰਨੀ ਉਮਰ ਰਾਜਾ ਵੜਿੰਗ ਦੀ ਹੈ ਉਸ ਤੋਂ ਜ਼ਿਆਦਾ ਸਮਾਂ ਕੈਪਟਨ ਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਦਿੱਤੀ ਹੈ।ਪਰ ਕੈਪਟਨ ਦਾ ਕਾਂਗਰਸ ਨਾਲ ਕੋਈ ਲੈਣ ਦੇਣ ਨਹੀਂ।ਪਰ ਮਹਾਰਾਣੀ ਦਾ ਫੈਸਲਾ ਕਾਂਗਰਸ ਹਾਈਕਮਾਂਡ ਨੇ ਕਰਨਾ ਹੈ ਰਾਜਾ ਐਵੇਂ ਗਿੱਦੜ ਭਬਕੀਆਂ ਮਾਰ ਰਹਿਆ ਹੈ
PUNJAB




INDIA








WORLD










