ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਬਿਨਾ ਸਕੂਲ ਆਏ ਤਨਖ਼ਾਹ ਲੈ ਰਹੀ ਸੀ ਅਤੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਮੁੱਖ ਅਧਿਆਪਕਾ ਵੱਲੋਂ ਇੱਕ ਲੜਕੀ ਨੂੰ ਪੰਜ ਹਜ਼ਾਰ ਰੁਪਏ ਮਹੀਨੇ ’ਤੇ ਨੌਕਰੀ ’ਤੇ ਰੱਖਿਆ ਗਿਆ ਸੀ।
ਇਹ ਕੁੜੀ ਹੈਡਮਿਸਟ੍ਰੈਸ ਦੀ ਥਾਂ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਸਿੱਖਿਆ ਵਿਭਾਗ ਦੇ ਅਧਿਕਾਰੀ 6 ਮਈ ਨੂੰ ਜੈਤਪੁਰ ਕਲਾਂ ਦੇ ਪ੍ਰਾਇਮਰੀ ਸਕੂਲ ਨਗਲਾ ਸਰਾਏ ਦਾ ਨਿਰੀਖਣ ਕਰਨ ਗਏ ਸਨ। ਸਕੂਲ ਵਿੱਚ ਮੁੱਖ ਅਧਿਅਪਕਾ ਨਾ ਮਿਲਣ ’ਤੇ ਟੀਮ ਨੇ ਪੁੱਛਗਿੱਛ ਕੀਤੀ। ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ।
ਨਿਰੀਖਣ ਦੌਰਾਨ ਸਕੂਲ ਵਿੱਚ ਕਿਰਾਏ ’ਤੇ ਰੱਖੀ ਲੜਕੀ ਵੀ ਹਾਜ਼ਰ ਸੀ। ਉਧਰ, ਇਸ ਮਾਮਲੇ ਵਿੱਚ ਏਡੀ ਬੇਸਿਕ ਮਹੇਸ਼ ਚੰਦਰ ਨੇ ਇੰਚਾਰਜ ਬੀਐਸਏ ਨੂੰ ਹਦਾਇਤ ਕੀਤੀ ਹੈ ਕਿ ਹੈੱਡਮਿਸਟ੍ਰੈਸ ਅਤੇ ਸਬੰਧਤ ਦੋਸ਼ੀਆਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਲਦੀ ਤੋਂ ਜਲਦੀ ਇੱਕ ਕਮੇਟੀ ਬਣਾ ਕੇ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
6 ਮਈ ਨੂੰ ਡਿਵੀਜ਼ਨਲ ਉਪ ਨਿਰੀਖਿਅਕ ਉਰਦੂ ਰਾਕੇਸ਼ ਕੁਮਾਰ ਅਤੇ ਡਿਵੀਜ਼ਨਲ ਕੋਆਰਡੀਨੇਟਰ ਮਿਡ-ਡੇ-ਮੀਲ ਰਾਕੇਸ਼ ਕੁਮਾਰ ਪਰਾਸ਼ਰ ਨੇ ਜੈਤਪੁਰ ਕਲਾਂ ਸਥਿਤ ਪ੍ਰਾਇਮਰੀ ਸਕੂਲ ਨਗਲਾ ਸਰਾਏ ਦਾ ਨਿਰੀਖਣ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਸੁਮਨ ਸਿੰਘ ਗੈਰ ਹਾਜ਼ਰ ਸੀ।
ਹਾਜ਼ਰੀ ਰਜਿਸਟਰ ਵਿਚ ਦੇਖਿਆ ਤਾਂ ਪਤਾ ਲੱਗਾ ਕਿ ਉਹ 29 ਅਪਰੈਲ ਤੋਂ ਬਿਨਾਂ ਕਿਸੇ ਨੋਟਿਸ ਦੇ ਸਕੂਲ ਤੋਂ ਗੈਰਹਾਜ਼ਰ ਹੈ। ਹਾਜ਼ਰੀ ਰਜਿਸਟਰ ਵਿੱਚ 28 ਅਪਰੈਲ ਨੂੰ ਕੈਜ਼ੂਅਲ ਲੀਵ ਪਾਈ ਗਈ ਸੀ। ਪੱਤਰ ਵਿਹਾਰ ਵਿਚ ਇਸ ਛੁੱਟੀ ਨੂੰ ਰਜਿਸਟਰ ਵਿਚ ਦਰਜ ਨਹੀਂ ਕੀਤਾ ਗਿਆ ਸੀ। ਟੀਮ ਨੇ ਜਦੋਂ ਮਿਡ-ਡੇ-ਮੀਲ ਅਤੇ ਵਿਦਿਆਰਥੀਆਂ ਦਾ ਹਾਜ਼ਰੀ ਰਜਿਸਟਰ ਮੰਗਿਆ ਤਾਂ ਅਧਿਆਪਕਾਂ ਨੇ ਦੱਸਿਆ ਕਿ ਸਾਰੇ ਮੁੱਖ ਅਧਿਆਪਕ ਕੋਲ ਹਨ। ਇਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ।
PUNJAB




INDIA








WORLD










