ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਅੱਜ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਵਿੱਚ ਪੁਲਿਸ ਨੇ ਖੰਡਹਰ ਇਮਾਰਤ ਵਿੱਚ ਲੁਕੋ ਕੇ ਰੱਖਿਆ ਹੋਇਆ ਸਾਢੇ ਤਿੰਨ ਕਿਲੋ ਆਰਡੀਐਕਸ ਬਰਾਮਦ ਕੀਤਾ ਹੈ। ਅਤੇ ਇਸ ਦੇ ਨਾਲ ਹੀ ਤਿੰਨ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਤਰਨਤਾਰਨ ਜ਼ਿਲਾ ਪੁਲਿਸ ਇਸ ਨੂੰ ਪਿਛਲੇ ਦਿਨੀਂ ਹਰਿਆਣਾ ਦੇ ਕਰਨਾਲ ਵਿੱਚ ਚਾਰ ਨੌਜਵਾਨ ਅਸਲੇ ਸਮੇਤ ਫੜੇ ਗਏ ਸਨ ਉਨ੍ਹਾਂ ਨਾਲ ਜੋੜ ਕੇ ਦੇਖ ਰਹੀ ਹੈ । ਅਉਣ ਵਾਲੇ ਦਿਨਾਂ ਵਿੱਚ ਤਰਨਤਾਰਨ ਪੁਲਿਸ ਉਨ੍ਹਾਂ ਚਾਰਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਸਕਦੀ ਹੈ ।
PUNJAB




INDIA








WORLD










