ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਸ਼ੇ ਦੀ ਸਮੱਗਲੰਿਗ ਦਾ ਕੰਮ ਕਰਦਾ ਹੈ। ਜਿਸ ਪਰ ਪਹਿਲਾਂ ਵੀ ਕਾਫੀ ਮੁਕੱਦਮੇਂ ਦਰਜ ਹਨ ਅਤੇ ਹੁਣ ਉਹ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ, ਉਹਨਾ ਦੇ ਸ਼ਨਾਖਤੀ ਪਰੂਫ ਹਾਂਸਲ ਕਰਕੇ, ਉਹਨਾ ਪਰੂਫਾਂ ਪਰ ਸਿੰਮ ਕਾਰਡ ਜਾਰੀ ਕਰਕੇ, ਵੱਖ-ਵੱਖ ਜੇਲਾਂ ਵਿੱਚ ਬੰਦ ਗੈਂਗਸਟਰਾਂ/ਸਮੱਗਲਰਾਂ ਨੂੰ ਮੁਹੱਈਆਂ ਕਰਾਂਉਂਦਾ ਹੈ ਅਤੇ ਉਹਨਾਂ ਗੈਂਗਸਟਰਾਂ/ਸਮੱਗਲਰਾਂ ਦੇ ਕਹਿਣ ਤੇ ਉਹਨਾਂ ਦੇ ਗੈਂਗ ਦੇ ਵਿਅਕਤੀਆਂ ਨੂੰ ਅਸਲਾ ਅਤੇ ਨਸ਼ਾ ਸਪਲਾਈ ਕਰਦਾ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਵਰਿੰਦਰ ਕੁਮਾਰ ਨੇ ਜਗਦੇਵ ਸਿੰਘ ਉਰਫ ਜੱਗਾ ਪੁੱਤਰ ਅਮਰਜੀਤ ਸਿੰਘ ਵਾਸੀ ਨਿਊ ਪਰਵਾਨਾ ਨਗਰ, ਮੋਗਾ ਤੇ 41/08-05-2022 ਅ/ਧ 419, 420, 120(ਬੀ) ਭ:ਦ: 27(ਏ) ਐਨ. ਡੀ. ਪੀ. ਐਸ ਐਕਟ, 25(6), (7), (8) ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀ ਗੁਰਜੰਟ ਸਿੰਘ ਉਸਦੀ ਭੂਆ ਦਾ ਲੜਕਾ ਹੈ। ਮਿਤੀ 04-05-2022 ਨੂੰ ਮੁਦਈ ਦੁੱਧ ਪਾਉਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀ ਨੇ ਮੁਦਈ ਨੂੰ ਘੇਰ ਕੇ ਉਸਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀ ਧਮਕੀਆਂ ਦਿੰਦਾ ਹੋਇਆ ਮੋਕਾ ਤੋਂ ਫਰਾਰ ਹੋ ਗਿਆ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:-ਦੋਸ਼ੀ ਨੂੰ ਸ਼ੱਕ ਹੈ ਕਿ ਮੁਦਈ ਉਹਨਾ ਦੇ ਘਰ ਵਿੱਚ ਲੜਾਈ ਪਾਉਂਦਾ ਹੈ। ਸ:ਥ: ਸੁਰਜੀਤ ਸਿੰਘ ਨੇ ਗੁਰਜੰਟ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਫੂਲੇਵਾਲਾ ਜਿਲ੍ਹਾ ਮੋਗਾ ਤੇ 81/08-05-2022 ਅ/ਧ 341, 323, 506 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 2943/ਪੀ.ਸੀ 7/21 ਮਿਤੀ 01-07-2021 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਬਾਘਾਪੁਰਾਣਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆ ਨੇ ਦਰਖਾਸਤੀ ਧਿਰ ਦੇ ਲੜਕੇ ਬਲਜੀਤ ਸਿੰਘ ਪੁੱਤਰ ਭਜਨ ਸਿੰਘ, ਮਨਜੀਤ ਸਿੰਘ ਜਸਵੀਰ ਸਿੰਘ ਅਤੇ ਸੰਕਰ ਸਿੰਘ ਪੁੱਤਰ ਛਿੰਦਰ ਸਿੰਘ ਵਾਸੀਆਨ ਸਮਾਧਭਾਈ ਨੂੰ ਚੋਰੀ ਦੇ ਸ਼ੱਕ ਵਿੱਚ ਘੇਰ ਕੇ ਉਹਨਾ ਦੀ ਬੁਰੀ ਤਰ੍ਹਾ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਜਿਹਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਦੋਸ਼ੀਆਂ ਨੂੰ ਬਲਜੀਤ ਸਿੰਘ, ਮਨਜੀਤ ਸਿੰਘ ਅਤੇ ਸੰਕਰ ਸਿੰਘ ਪਰ ਚੋਰੀ ਦਾ ਸ਼ੱਕ ਸੀ। ਸ:ਥ: ਬੂਟਾ ਸਿੰਘ ਨੇ 1.ਪਿਆਰ ਸਿੰਘ ਪੁੱਤਰ ਮੰਦਰ ਸਿੰਘ 2.ਲਾਡੀ ਪੁੱਤਰ ਰੇਸ਼ਮ ਸਿੰਘ 3.ਬੱਗੋ ਪੁੱਤਰ ਇਕਬਾਲ ਸਿੰਘ 4.ਡਿੱਕਾ ਪੁੱਤਰ ਦਰਸ਼ਨ ਸਿੰਘ 5.ਅਜੂ ਪੱੁਤਰ ਗੋਰੀ ਸਿੰਘ 6.ਮੱਮੂ ਸਿੰਘ ਪੁੱਤਰ ਮੰਦਰ ਸਿੰਘ ਵਾਸੀਆਨ ਸਮਾਧਭਾਈ ਜਿਲ੍ਹਾ ਮੋਗਾ ਤੇ 82/08-05-2022 ਅ/ਧ 325, 341, 323, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਚੋਰੀ ਰੇਤਾ ਭਰ ਕੇ ਵੇਚਣ ਦਾ ਆਦੀ ਹੈ। ਜੋ ਅੱਜ ਵੀ ਆਪਣੇ ਟਰੈਕਟਰ ਟਰਾਲੇ ਪਰ ਰੇਤਾ ਲੋਡ ਕਰਕੇ ਫਿਰੋਜਵਾਲਾ ਸਾਈਡ ਨੂੰ ਆ ਰਿਹਾ ਹੈ। ਜਿਸਤੇ ਦੋਸ਼ੀ ਪਾਸੋਂ ਇਕ ਸਵਰਾਜ 855 ਟਰੈਕਟਰ ਨੰਬਰੀ ਪੀ.ਬੀ 25-ਜੀ-1244 ਸਮੇਤ ਟਰਾਲਾ ਲੋਡ ਰੇਤਾ ਬ੍ਰਾਂਮਦ ਕਰ ਲਿਆ ਗਿਆ। ਦੋਸ਼ੀ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਿਆਂ। ਸ:ਥ: ਚਰਨ ਸਿੰਘ ਨੇ ਪਿੱਪਲ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਜਿਲ੍ਹਾ ਮੋਗਾ ਤੇ 99/08-05-2022 ਅ/ਧ 379, 411 ਭ:ਦ: 21 ਮਾਈਨਸ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 131/ਐਲ.ਪੀ.ਸੀ ਮਿਤੀ 23-08-2021 ਥਾਣਾ ਸਿਟੀ ਮੋਗਾ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਰਜਿੰਦਰ ਸਿੰਘ, ਰਮੀਰਾ ਮੋਟਰਜ ਪ੍ਰਾਈਵੇਟ ਲਿਿਮਟਿਡ, ਬਰਾੜ ਕੰਪਲੈਕਸ, ਜੀ.ਟੀ ਰੋਡ ਮੋਗਾ ਵਿਖੇ ਬਤੌਰ ਸੇਲਜਮੈਨ ਕੰਮ ਕਰਦਾ ਸੀ। ਜਿਸਨੇ ਗਾਹਕਾਂ ਪਾਸੋਂ 84,62,818/- ਰੁਪਏ ਇਕੱਠੇ ਕੀਤੇ ਸਨ। ਜਿਹਨਾ ਵਿੱਚੋਂ ਉਸਨੇ 78,45,486/- ਰੁਪਏ ਜਮ੍ਹਾ ਕਰਵਾ ਦਿੱਤੇ ਅਤੇ ਬਾਕੀ 6,17,332 ਰੁਪਏ ਦਾ ਗਬਨ ਕਰ ਲਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸਾਹਿਬ ਸਿੰਘ ਨੇ ਰਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰ:385, ਬੱਗੇਆਣਾ ਬਸਤੀ, ਮੋਗਾ ਹਾਲ ਅਬਾਦ ਗਲੀ ਨੰ:7, ਸਾਹਮਣੇ ਗੁਰੂਦੁਆਰਾ ਬੀਬੀ ਭਗਵਾਨ ਕੌਰ, ਜੀਰਾ ਰੋਡ ਮੋਗਾ ਤੇ 85/08-05-2022 ਅ/ਧ 408 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਇਕ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 08-ਸੀ.ਯੂ-9526 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਲਖਵਿੰਦਰ ਸਿੰਘ ਨੇ ਸੈਮਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਤੋਤਾ ਸਿੰਘ ਵਾਲਾ ਜਿਲ੍ਹਾ ਮੋਗਾ ਤੇ 50/08-05-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 290 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਹਰਬੰਸ ਸਿੰਘ ਨੇ ਅਵਤਾਰ ਸਿੰਘ ਉਰਫ ਮਿੰਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਲੰਗੇਆਣਾ ਨਵਾਂ ਜਿਲ੍ਹਾ ਮੋਗਾ ਤੇ 83/08-05-2022 ਅ/ਧ 22-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨਿਰਮਲ ਸਿੰਘ ਉਰਫ ਨਿੰਮਾਂ ਨੂੰ ਇਕ ਮਾਰੂਤੀ ਕਾਰ ਨੰਬਰੀ ਪੀ.ਬੀ 13-ਪੀ-0513 ਸਮੇਤ ਗ੍ਰਿਫਤਾਰ ਕਰਕੇ ਉਸ ਦੀ ਕਾਰ ਵਿਚੋਂ 96 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਖਾਸਾ ਸੰਤਰਾ ਬ੍ਰਾਂਮਦ ਕਰ ਲਈ ਗਈ ਅਤੇ ਦੋਰਾਨੇ ਪੁੱਛਗਿੱਛ ਦੋਸ਼ੀ ਜਗਦੇਵ ਸਿੰਘ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। ਸ:ਥ: ਸਤਵਿੰਦਰ ਸਿੰਘ ਨੇ 1.ਨਿਰਮਲ ਸਿੰਘ ਉਰਫ ਨਿੰਮਾਂ ਪੁੱਤਰ ਤੇਜਾ ਸਿੰਘ ਵਾਸੀ ਸਮਾਲਸਰ ਜਿਲ੍ਹਾ ਮੋਗਾ 2.ਜਗਦੇਵ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਲਧਾਈਕੇ ਜਿਲ੍ਹਾ ਮੋਗਾ ਤੇ 36/08-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 26 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਕੁਲਵੰਤ ਸਿੰਘ ਨੇ ਅਵਤਾਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਪੱਖਰਵੱਡ ਕਿਸ਼ਨਗੜ੍ਹ ਤੇ 75/08-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।