ਥਾਣਾ ਮੈਹਿਣਾ
ਮੈਂ ਐਸ ਆਈ ਕਾਂਤ ਪਟੇਲ ਕੇਦਰੀ ਨਾਰਕੋਟਿਕ ਬਿਊਰੋ ਵਿੱਚ ਤਇਨਾਤ ਹਾਂ ਮਿਤੀ 08-05-2022 ਨੂੰ ਮੈ ਅਤੇ ਸਾਥੀ ਕਰਮਚਾਰੀ ਦੋਸ਼ੀ ਸਰਬਜੀਤ ਕੁਮਾਰ ਨੂੰ ਮਕੁੱਦਮਾ ਨੰਬਰ 5/2022 ਅ/ਧ 08/15ਸੀ ਐਨ ਡੀ ਪੀ ਐਸ ਐਕਟ ਥਾਣਾ ਸੀ.ਬੀ ਐਨ ਕੋਟਾ ਰਾਜਿਸਥਾਨ ਨੂੰ ਤਫਤੀਸ਼ ਦੇ ਸਬੰਧ ਵਿੱਚ ਨਾਲ ਲੈ ਕੇ ਆਏ ਸਨ ਰਾਤ ਹੋਣ ਕਰਕੇ ਉਹ ਕਿੰਗਡਮ ਹੋਟਲ ਮੋਗਾ ਦੇ ਕਮਰਾ ਨੰਬਰ 105 ਵਿੱਚ ਰੁਕੇ ਸਨ ਤਾਂ ਵਕਤ ਕਰੀਬ 4.20 ਵਜੇ ਸਵੇਰ ਦਾ ਹੋਵੇਗਾ ਕਿ ਉਕਤ ਦੋਸ਼ੀ ਸਰਬਜੀਤ ਕੁਮਾਰ ਨੇ ਬਾਥਰੂਮ ਕਰਨ ਦਾ ਬਹਾਨਾ ਮਾਰਿਆ ਜਦ ਐਸ ਆਈ ਕਾਂਤ ਕੁਮਾਰ ਨੇ ਦੋਸ਼ੀ ਸਰਬਜੀਤ ਕੁਮਾਰ ਨੂੰ ਬਾਥਰੂਮ ਕਰਵਾਉਣ ਲੈ ਕੇ ਗਿਆ ਤਾਂ ਦੋਸ਼ੀ ਸਰਬਜੀਤ ਕੁਮਾਰ ਨੇ ਐਸ ਆਈ ਕਾਂਤ ਪੇਟਲ ਨਾਲ ਹੱਥੋਪਾਈ ਹੋ ਗਿਆ ਜਿਸ ਨਾਲ ਉਸਦੀ ਵਰਦੀ ਪਾੜ ਗਈ ਅਤੇ ਥੱਲੇ ਡਿੱਗ ਪਿਆ ਤਾਂ ਦੋਸ਼ੀ ਸਰਬਜੀਤ ਕੁਮਾਰ ਹਨੇਰੇ ਦਾ ਫਾਇਦਾ ਚੁੱਕ ਕੇ ਮੋਕਾ ਤੋਂ ਫਰਾਰ ਹੋ ਗਿਆ।ਸੱਟ ਲੱਗਣ ਕਰਕੇ ਐਸ ਆਈ ਕਾਂਤ ਪਟੇਲ ਨੂੰ ਸਿਵਲ ਹਸਤਪਾਲ ਮੋਗਾ ਵਿਖੇ ਦਾਖਿਲ਼ ਕਰਵਾਇਆ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਸੁਖਪਾਲ ਸਿੰਘ ਨੇ ਸਰਬਜੀਤ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬਡੇਰੀਅਨ ਮਹੱਲਾ ਮਾਛੀਵਾੜਾ ਹਾਲ ਪ੍ਰੋਫੈਸਰ ਕਲੋਨੀ ਖੰਨਾ ਤੇ 42/09-05-2022 ਅ/ਧ 353/186/224/323 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਪਾਰਟੀ ਨੰਬਰ 1 : ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਕਿਰਪਾਨ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਤੂੰ ਤੰੂ ਮੈਂ ਮੈਂ ਨੂੰ ਲੇ ਕੇ ਝਗੜਾ। ਪਾਰਟੀ ਨੰਬਰ 2 : ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਨੂੰ ਚੁੱਕ ਕੇ ਘਰ ਅੰਦਰ ਲਿਜਾ ਕੇ ਉਸਦੀ ਕਿਰਪਾਨ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਮੁਖਵਿੰਦਰ ਸਿੰਘ ਨੇ ਪਾਰਟੀ ਨੰਬਰ 1 : 1.ਰਜਿੰਦਰ ਸਿੰਘ ਉਰਫ ਰਿੱਕੀ ਪੁੱਤਰ ਹਰਬੰਸ ਸਿੰਘ 2.ਹਰਬੰਸ ਸਿੰਘ ਪੁੱਤਰ ਨਾਮਾਲੂਮ ਵਾਸੀਆਨ ਢੱਡੀਕੇ । ਪਾਰਟੀ ਨੰਬਰ 2 : 1.ਗੁਰਦਿਆਲ ਸਿੰਘ ਪੁੱਤਰ ਹਾਕਮ ਸਿੰਘ 2.ਹੀਰਾ 3.ਮੰਦਰ ਸਿੰਘ 4.ਕੁਲਵਿੰਦਰ ਸਿੰਘ ਪਤਨੀ ਗੁਰਦਿਆਲ ਸਿੰਘ ਵਾਸੀਆਨ ਢੁੱਡੀਕੇ ਅਤੇ 1 ਨਾਮਾਲੂਮ ਆਦਮੀ ਤੇ 34/09-05-2022 ਅ/ਧ 323/324/34 ਭ:ਦ ਕਰਾਸ ਕੇਸ ਅ/ਧ 342/324/323/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਖੰਡਾ,ਪਾਇਪ ਲੋਹਾ, ਕਿਰਪਾਨ ਨਾਲ ਸੱਟਾਂ ਮਾਰ ਕੇ ਮੁਦਈ ਨੂੰ ਜਖਮੀ ਕਰ ਦਿੱਤਾ ਅਤੇ ਉਸਦਾ ਟੈਂਟ ਦੇ ਸਮਾਨ ਦੀ ਭੰਨਤੋੜ ਕੀਤੀ ਵਜ੍ਹਾ ਰੰਜਿਸ਼ ਪੁਰਾਣਾ ਝਗੜਾ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਬਸੰਤ ਸਿੰਘ ਨੇ 1.ਸੰਨੀ ਪੁੱਤਰ ਨਾਮਾਲੂਮ 2.ਲਾਡੂ ਪੁੱਤਰ ਨਾਮਾਲੂਮ 3.ਭਾਨੂੰ ਪੁੱਤਰ ਨਾਮਾਲੂਮ 4.ਅਵੀਨਾਸ਼ ਪੁੱਤਰ ਨਾਮਾਲੂਮ ਵਾਸੀਆਨ ਮੋਗਾ ਤੇ 93/09-05-2022 ਅ/ਧ 323/324/427/506/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਮੋਟਰ ਸਾਇਕਲ ਪਲਟੀਨਾ ਨੰਬਰੀ ਪੀ ਬੀ 29 ਵੀ 5402 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ 100 ਐਮ ਜੀ ਬ੍ਰਾਂਮਦ ਕੀਤੀਆਂ ਗਈਆਂ। ਸ਼:ਥ: ਬਲਧੀਰ ਸਿੰਘ ਨੇ 1.ਧਰਮਪਾਲ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਦਾਤਾ ਪੱਤੀ ਘੋਲੀਆ ਕਲਾਂ 2.ਕਮਲਜੀਤ ਕੌਰ ਪਤਨੀ ਚਮਕੌਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜੈਮਲਵਾਲਾ ਤੇ 85/09-05-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀਆਂ ਨੂੰ ਮੋਟਰ ਸਾਇਕਲ ਡੀਲਕਸ ਨੰਬਰੀ ਪੀ ਬੀ 29 ਜੈੱਡ 8286 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 90 ਨਸ਼ੀਲੀਆਂ ਗੋਲੀਆਂ ਖੁੱਲੀਆਂ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਅਮਨਦੀਪ ਕੰਬੋਜ ਨੇ 1.ਜੀਵਨ ਸਿੰਘ ਉਰਫ ਜਿਮੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਚੂਹੜਚੱਕ 2.ਰਵਿੰਦਰ ਸਿੰਘ ਉਰਫ ਰਿੰਕੂ ਪੁੱਤਰ ਗੁਰਮੇਲ ਸਿੰਘ ਵਾਸੀ ਕੋਕਰੀ ਫੂਲਾ ਸਿੰਘ ਵਾਲਾ ਤੇ 33/09-05-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਧੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 8 ਬੋਤਲਾਂ ਨਜਾਇਜ ਸ਼ਰਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ਼:ਥ: ਬੂਟਾ ਸਿੰਘ ਨੇ ਹਰਜੀਤ ਸਿੰਘ ਉਰਫ ਨਿੱਕਾ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਨਾਥੈਵਾਲਾ ਤੇ 84/09-05-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।