ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਪਿੰਡ ਦੀ 01 ਕਨਾਲ 16 ਮਰਲੇ ਜਗ੍ਹਾ ਵਿੱਚ ਅਲੱਗ ਅਲੱਗ ਵਿਅਕਤੀਆਂ ਦੀ ਰੂੜੀਆਂ ਵਾਲੀ ਜਗ੍ਹਾ ਹੈ। ਜਿਥੇ ਦੋਸ਼ੀ ਨੇ ਆਪਣੇ ਘਰ ਦੀ ਕੰਧ ਤੋੜ ਕੇ, ਦਰਵਾਜਾ ਕੱਢ ਕੇ, ਉਕਤ ਜਗ੍ਹਾ ਵਿੱਚ ਮਿੱਟੀ ਪਾ ਕੇ, ਪਿੰਡ ਦੀ ਰੂੜੀਆਂ ਵਾਲੀ ਜਗ੍ਹਾ ਪਰ ਕਬਜਾ ਕਰਨ ਦੀ ਕੋਸ਼ਿਸ਼ ਕੀਤੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਕੁਲਵੰਤ ਸਿੰਘ ਨੇ ਪਰਦੀਪ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਖਾਈ ਜਿਲ੍ਹਾ ਮੋਗਾ ਤੇ 76/10-05-2022 ਅ/ਧ 447, 511 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੇ ਛੋਟੇ ਹਾਥੀ ਵਹੀਕਲ ਪਰ ਰਾਤ ਨੂੰ ਬਿਜਲੀ ਵਾਲੇ ਟਰਾਂਸਫਾਰਮਰਾਂ ਵਿੱਚੋਂ ਚੋਰੀ ਤੇਲ ਕੱਢ ਕੇ ਅੱਗੇ ਵੇਚਣ ਦਾ ਆਦੀ ਹੈ। ਜੋ ਅੱਜ ਵੀ ਦਾਣਾ ਮੰਡੀ ਪਿੰਡ ਮਾਣੂੰਕੇ ਵਿਖੇ ਤੇਲ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਛੋਟਾ ਹਾਥੀ ਵਹੀਕਲ ਨੰਬਰੀ ਪੀ.ਬੀ 32 ਐਲ-8675, 20 ਲੀਟਰ ਟਰਾਂਸਫਰਮਾਂ ਦਾ ਤੇਲ, ਪੇਜਕਸ, ਪਲਾਸ ਅਤੇ ਦੋ ਖਾਲੀ ਕੈਨ ਪਲਾਸਟਿਕ ਬ੍ਰਾਂਮਦ ਕਰ ਲਏ ਗਏ। ਸ:ਥ: ਗੁਰਨਾਇਬ ਸਿੰਘ ਨੇ ਜਸਕਰਨ ਸਿੰਘ ਉਰਫ ਲੱਡੂ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਸਮਾਧਭਾਈ ਜਿਲ੍ਹਾ ਮੋਗਾ ਤੇ 77/10-05-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਕ੍ਰਿਪਾਲ ਸਿੰਘ ਸਿੰਘ ਨਾਮਲੂਮ ਵਿਅਕਤੀਆ ਨਾਲ ਮਿਲ ਕੇ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਕੇ ਦੋਸ਼ੀ ਬਲਕਾਰ ਸਿੰਘ ਦੇ ਢਾਬੇ ਪਰ ਵੇਚਦਾ ਹੈ। ਜਿਹਨਾ ਨੇ ਅੱਜ ਵੀ ਚੋਰੀ ਕੀਤਾ ਹੋਇਆ ਤੇਲ ਬਲਕਾਰ ਸਿੰਘ ਦੇ ਢਾਬੇ ਪਰ ਵੇਚਿਆ ਹੈ। ਜਿਸਤੇ ਦੋਸ਼ੀ ਬਲਕਾਰ ਸਿੰਘ ਦੇ ਢਾਬੇ ਤੋਂ 250 ਲੀਟਰ ਟਰਾਂਸਫਾਰਮਰ ਦਾ ਤੇਲ ਅਤੇ ਇਕ ਕੈਂਟਰ ਮਾਰਕਾ ਟਾਟਾ 407 ਨੰਬਰੀ ਪੀ.ਬੀ 10-ਏ.ਜੇ-9607 ਬ੍ਰਾਂਮਦ ਕਰ ਲਿਆ ਗਿਆ। ਸ:ਥ: ਗੁਰਪ੍ਰੀਤ ਸਿੰਘ ਨੇ 1.ਬਲਕਾਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਫਿਰੋਜਵਾਲਾ ਬਾਡਾ 2.ਕ੍ਰਿਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨੇੜੇ ਪੈਟਰੋਲਪੰਪ ਧਰਮਕੋਟ 3. ਨਾਮਲੂਮ ਵਿਅਕਤੀ ਤੇ 102/10-05-2022 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦਾ ਪਤੀ ਨਛੱਤਰ ਸਿੰਘ (46 ਸਾਲ) ਅਤੇ ਦਿਓਰ ਰਾਮਜੀ ਸਿੰਘ (40/42 ਸਾਲ) ਹੀਰੋ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 29-ਜੈਡ-5318 ਪਰ ਸਵਾਰ ਹੋ ਕੇ ਪਿੰਡ ਸੁੱਖਾਨੰਦ ਤੋਂ ਮਾੜੀ ਮੁਸਤਫਾ ਵੱਲ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਦੋਸ਼ੀ ਨੇ ਆਪਣੀ ਕਾਰ ਨੰਬਰੀ ਪੀ.ਬੀ 29-ਐਨ-2009 ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ ਮੁਦੈਲਾ ਦੇ ਪਤੀ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਮੁਦੈਲਾ ਦਾ ਪਤੀ ਅਤੇ ਦਿਓਰ ਗੰਭੀਰ ਜਖਮੀ ਹੋ ਗਏ। ਜਿਹਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਡਾਕਟਰ ਸਾਹਿਬ ਨੇ ਮੁਦੈਲਾ ਦੇ ਪਤੀ ਅਤੇ ਦਿਓਰ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਅਤੇ ਫਰੀਦਕੋਟ ਜਾਂਦੇ ਹੋਏ ਰਸਤੇ ਵਿੱਚ ਮੁਦੈਲਾ ਦੇ ਪਤੀ ਨਛੱਤਰ ਸਿੰਘ ਦੀ ਮੌਤ ਹੋ ਗਈ। ਦੋਸ਼ੀ ਕਾਰ ਛੱਡ ਕੇ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਅਮਰਜੀਤ ਸਿੰਘ ਨੇ ਹਰਵਿੰਦਰ ਸਿੰਘ ਉਰਫ ਰਵੀ ਪੁੱਤਰ ਗੁਰਦੀਪ ਸਿੰਘ ਵਾਸੀ ਮੌੜ ਨੌ ਅਬਾਦ ਤੇ 37/10-05-2022 ਅ/ਧ 304(ਏ), 279, 337, 338, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਦੋਸ਼ੀਆਂ ਨੂੰ ਇਕ ਅਲਟੋ ਕਾਰ ਨੰਬਰੀ ਪੀ.ਬੀ 05-ਜੈਡ-1151 ਸਮੇਤ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 14 ਕਿਲੋ 500 ਗ੍ਰਾਂਮ ਡੋਡੇ ਪੋਸਟ ਬ੍ਰਾਂਮਦ ਕਰ ਲਏ ਗਏ। ਸ:ਥ: ਕੁਲਦੀਪ ਸਿੰਘ ਨੇ 1.ਬਾਜ ਸਿੰਘ ਉਰਫ ਬਾਜਾ 2.ਦਿਲਬਾਗ ਸਿੰਘ ਉਰਫ ਬਾਗਾ ਪੁੱਤਰਾਨ ਨੰਦ ਸਿੰਘ ਵਾਸੀ ਸੱਤੂਵਾਲਾ ਜਿਲ੍ਹਾ ਫਿਰੋਜਪੁਰ ਤੇ 52/10-05-2022 ਅ/ਧ 15-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਲਤਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਸੰਤੋਖ ਸਿੰਘ ਨੇ ਇੰਦਰਜੀਤ ਸਿੰਘ ਉਰਫ ਗੋਲਡੀ ਪੁੱਤਰ ਦਲਜੀਤ ਸਿੰਘ ਵਾਸੀ ਸਿਧੂਆਂ ਦਾ ਅਗਵਾੜ ਧਰਮਕੋਟ ਜਿਲ੍ਹਾ ਮੋਗਾ ਤੇ 101/10-05-2022 ਅ/ਧ 21-61-85 ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ਣ ਦੀ ਇਕ ਆਡੀਓ ਵਾਇਰਲ ਹੋਈ ਹੈ। ਜਿਸ ਵਿੱਚ ਦੋਸ਼ਣ ਪਿੰਡ ਦੇ ਵਿਅਕਤੀਆਂ ਨੂੰ ਫੋਨ ਕਾਲ ਕਰਕੇ ਨਸ਼ਾਂ ਵੇਚਣ ਅਤੇ ਆਪਣੇ ਘਰ ਵਿੱਚ ਨਸ਼ਾ ਪਿਉਣ ਸਬੰਧੀ ਕਹਿ ਰਹੀ ਹੈ। ਜੋ ਕਹਿੰਦੀ ਹੈ ਕਿ “ਜੇਕਰ ਕਿਸੇ ਵਿੱਚ ਜੁਰਤ ਹੈ ਤਾਂ ਮੈਨੂੰ ਰੋਕ ਕੇ ਦਿਖਾਓ, ਮੈਂ ਸ਼ਰੇਆਮ ਚਿੱਟਾ ਪੀਣ ਵਾਲੇ ਅਤੇ ਵੇਚਣ ਵਾਲਿਆਂ ਨੂੰ ਆਪਣੇ ਘਰ ਵਿੱਚ ਪਨਾਹ ਦੇਵਾਂਗੀ”। ਜਿਸ ਬਾਰੇ ਪਹਿਲਾਂ ਵੀ ਸੁਣਿਆ ਹੈ ਕਿ ਉਹ ਨਸ਼ਾ ਵੇਚਦੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸਰਦਾਰਾ ਸਿੰਘ ਨੇ ਵੀਰਪਾਲ ਕੌਰ ਉਰਫ ਵੀਰਾਂ ਪਤਨੀ ਸਤਪਾਲ ਸਿੰਘ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਜਿਲ੍ਹਾ ਮੋਗਾ ਤੇ 88/10-05-2022 ਅ/ਧ 25, 29, 27(ਏ) ਐਨ. ਡੀ. ਪੀ. ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਇਕ ਐਕਟਿਵਾ ਸਕੂਟਰੀ ਨੰਬਰੀ ਪੀ.ਬੀ-91-ਕੇ-1434 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਮੇਜਰ ਸਿੰਘ ਨੇ ਵਿਕਾਸ ਉਰਫ ਅਕਬਰ ਪੁੱਤਰ ਪੱਪੂ ਮਸੀਹ ਵਾਸੀ ਨੇੜੇ ਪ੍ਰੇਮ ਕਰਿਆਣਾ ਸਟੋਰ, ਸਾਧਾਂ ਵਾਲੀ ਬਸਤੀ ਮੋਗਾ ਤੇ 86/10-05-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਹਰਜੀਤ ਸਿੰਂਘ ਉਰਫ ਗੋਪਾ ਪੱੁਤਰ ਬਲਵਿੰਦਰ ਸਿੰਘ ਵਾਸੀ ਸਾਧਾਂ ਵਾਲੀ ਬਸਤੀ, ਜਿਲ੍ਹਾ ਮੋਗਾ ਤੇ 87/10-05-2022 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਬਿੱਟੂ ਸਿੰਘ ਦੇ ਘਰ ਵਿਚੋਂ 40 ਲੀਟਰ ਲਾਹਣ ਅਤੇ ਦੋਸ਼ੀ ਵੀਰਪਾਲ ਸਿੰਘ ਦੇ ਘਰ ਵਿਚੋਂ 15 ਲੀਟਰ ਲਾਹਣ (ਕੁੱਲ 55 ਲੀਟਰ ਲਾਹਣ) ਬ੍ਰਾਂਮਦ ਕਰ ਲਈ ਗਈ। ਸ:ਥ: ਬੂਟਾ ਸਿੰਘ ਨੇ 1.ਬਿੱਟੂ ਸਿੰਘ ਪੁੱਤਰ ਸੇਵਕ ਸਿੰਘ 2.ਵੀਰਪਾਲ ਸਿੰਘ ਪੁੱਤਰ ਰਿੱਖੀ ਸਿੰਘ ਵਾਸੀਆਨ ਪਿੰਡ ਛੋਟਾਘਰ ਤੇ 86/10-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਰਲ ਕੇ ਨਜਾਇਜ ਸ਼ਰਾਬ ਕਸ਼ੀਦ ਕਰਨ ਦੇ ਆਦੀ ਹਨ ਜੋ ਅੱਜ ਵੀ ਜਸਵੀਰ ਸਿੰਘ ਦੇ ਘਰ ਨਜਾਇਜ ਸ਼ਰਾਬ ਕਸ਼ੀਦ ਕਰਨ ਦੀ ਤਿਆਰੀ ਕਰ ਰਹੇ ਹਨ। ਜਿਸਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ 90 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਦੋਸ਼ੀਆਨ ਮੋਕਾ ਤੋਂ ਭੱਜਣ ਵਿੱਚ ਸਫਲ ਹੋ ਗਏ। ਸ:ਥ: ਕੰਵਲਜੀਤ ਸਿੰਘ ਨੇ 1.ਜਸਵੀਰ ਸਿੰਘ ਪੁੱਤਰ ਤੇਜਾ ਸਿੰਘ 2.ਸੁਖਦੇਵ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀਆਨ ਸਿੰਘ ਬੁੱਧ ਸਿੰਘ ਵਾਲਾ ਤੇ 87/10-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।