ਪੰਜਾਬ ਦੇ ਮੋਹਾਲੀ ਵਿੱਚ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲੇ ਤੋਂ ਬਾਅਦ ਪੁਲਿਸ ਦੋਸ਼ੀਆਂ ਨੂੰ ਲੱਭਣ ਲਈ ਹਰ ਹੀਲਾ ਵਰਤ ਰਹੀ ਸੀ । ਪਰ ਬੀਤੇ ਦਿਨ ਇਹ ਖ਼ਬਰ ਆਈ ਸੀ ਕਿ ਮੋਹਾਲੀ ਪੁਲਿਸ ਤੇ ਫਰੀਦਕੋਟ ਪੁਲਿਸ ਨੇ ਰਲ ਕੇ ਤਰਨਤਾਰਨ ਤੋਂ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਨਿਸ਼ਾਨ ਸਿੰਘ ਵੱਲੋਂ ਖੁਲਾਸੇ ਕਰਨ ਦੀ ਖਬਰ ਸਹਾਮਣੇ ਆਈ ਸੀ। ਪਰ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਕਹਾਣੀ ਹੋਰ ਹੀ ਨਿਕਲ ਆਈ ਹੈ । ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਸੰਬੰਧੀ ਫ਼ਰੀਦਕੋਟ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਨਿਸ਼ਾਨ ਸਿੰਘ ਨੂੰ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਮੋਹਾਲੀ ਪੁਲਿਸ ਦਾ ਇਸ ਨਾਲ ਕੋਈ ਸਬੰਧ ਨਹੀਂ ਕਿਉਂਕਿ ਪਿਛਲੇ ਦਿਨੀਂ ਫਰੀਦਕੋਟ ਪੁਲਿਸ ਨੇ 4 ਗੈਂਗਸਟਰ ਫੜੇ ਸਨ ਉਨ੍ਹਾਂ ਨੇ ਪੁਛਗਿੱਛ ਦੌਰਾਨ ਮੰਨਿਆ ਸੀ ਜੋ ਅਵੈਧ ਅਸਲਾ ਯੂਪੀ ਤੋਂ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਉਸ ਵਿੱਚੋਂ ਨਿਸ਼ਾਨ ਸਿੰਘ ਨੂੰ ਕੁੱਝ ਪਿਸਟਲ ਦਿੱਤੇ ਸਨ। ਉਨ੍ਹਾਂ ਗੈਂਗਸਟਰਾਂ ਦੀ ਨਿਸ਼ਾਨ ਦੇਹੀ ਤੇ ਫਰੀਦਕੋਟ ਵਿੱਚ ਮੁਕੱਦਮਾ ਨੰਬਰ 81 ਅਧੀਨ ਹੀ ਨਿਸ਼ਾਨ ਸਿੰਘ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ । ਇਸ ਸਬੰਧੀ ਫਰੀਦਕੋਟ ਦੇ ਐਸ ਪੀ ਇਨਵੈਸਟੀਗੇਸ਼ਨ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਨਿਸ਼ਾਨ ਸਿੰਘ ਨੂੰ ਅਸੀਂ ਮੋਹਾਲੀ ਕੇਸ ਕਰਕੇ ਨਹੀਂ ਫੜਿਆ ਇਹ ਸਿਰਫ ਗੈਂਗਸਟਰਾਂ ਦੀ ਨਿਸ਼ਾਨ ਦੇਹੀ ਤੇ ਹੀ ਗ੍ਰਿਫਤਾਰ ਕੀਤਾ ਹੈ । ਫਿਲਹਾਲ ਫਰੀਦਕੋਟ ਪੁਲਿਸ ਨਿਸ਼ਾਨ ਸਿੰਘ ਤੋਂ ਪੁਛਗਿੱਛ ਕਰ ਰਹੀ ਹੈ ।
ਫਰੀਦਕੋਟ ਪੁਲਿਸ ਨੇ ਨਿਸ਼ਾਨ ਸਿੰਘ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ ਨਿਸ਼ਾਨ ਸਿੰਘ ਨੂੰ ਅਸੀਂ ਫਰੀਦਕੋਟ ਵਿੱਚ ਦਰਜ ਮੁਕਦਮੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਹਾਲੀ ਬਲਾਸਟ ਵਿੱਚ ਜੋ ਨਿਸ਼ਾਨ ਸਿੰਘ ਨੂੰ ਲੈ ਕੇ ਖਬਰਾਂ ਫੈਲ ਰਹੀਆ ਹਨ ਉਨ੍ਹਾਂ ਦਾ ਖੰਡਨ ਕਰਦੇ ਹਾਂ।
PUNJAB




INDIA








WORLD










