ਮੋਗਾ ਸ਼ਹਿਰ ਵਿੱਚ ਇੱਕ ਹੋਰ 30 ਸਾਲਾ ਨੌਜਵਾਨ ਦੀ ਚਿੱਟਾ ਪੀਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਮਹਿਮੇ ਵਾਲਾ ਰੋਡ ਤੇ ਇੱਕ 30 ਸਾਲਾ ਨੌਜਵਾਨ ਦੀ ਲਾਸ਼ ਬੋਰੀ ਵਿੱਚੋਂ ਮਿਲੀ ਹੈ । ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਮਰਨ ਵਾਲਾ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ, ਤੇ ਉਹ ਚਾਰ ਦਿਨ ਪਹਿਲਾਂ ਸਾਧਾਂ ਵਾਲੀ ਬਸਤੀ ਵਿੱਚੋਂ ਨਸ਼ਾ ਲੈਣ ਗਿਆ ਸੀ ਅਤੇ ਉੱਥੇ ਦੇਰ ਰਾਤ ਲਾਵਾਰਿਸ ਸਵਿਫਟ ਕਾਰ ਵੀ ਖੜੀ ਮਿਲੀ ਸੀ। ਪਰਿਵਾਰ ਮੁਤਾਬਕ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਥਾਣੇ ਵਾਲਿਆਂ ਨੇ ਸ਼ਿਕਾਇਤ ਦਰਜ ਨਹੀਂ ਕੀਤੀ ਸੀ । ਜਿਸ ਤੋਂ ਬਾਅਦ ਪਰਿਵਾਰ ਨੇ ਥਾਣੇ ਅੱਗੇ ਧਰਨਾ ਲਗਾਇਆ। ਨੌਜਵਾਨ ਦਾ ਵਿਆਹ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਉਸਦਾ ਬੇਟਾ ਚਿੱਟਾ ਦਾ ਨਸ਼ਾ ਕਰਨ ਦਾ ਆਦੀ ਸੀ। ਉਹ ਸਾਧਾਂ ਦੀ ਬਸਤੀ ਵਿੱਚ ਚਿੱਟਾ ਲੈਣ ਗਿਆ ਸੀ। ਜਿੱਥੇ ਉਸਨੂੰ ਮਾਰ ਕੇ ਲਾਸ਼ ਬੋਰੀ ਵਿੱਚ ਬੰਦ ਕਰ ਕੇ ਨਹਿਰ ਵਿੱਚ ਸੁੱਟ ਆਏ ਸਨ। ਪਿਤਾ ਨੇ ਪੁਲਿਸ ਉੱਤੇ ਇਲਜ਼ਾਮ ਲਾਏ ਕੇ ਬੇਟੇ ਦੀ ਲਾਪਤਾ ਦੀ ਰਿਪੋਰਟ ਦਰਜ ਨਹੀਂ ਕੀਤੀ ਗਈ ਬਲਕਿ ਉਲਟਾ ਥਾਣੇ ਦੇ ਐਸਐਚਓ ਨੇ ਉਸਨੂੰ ਜ਼ਲੀਲ ਕੀਤਾ। ਉਨ੍ਹਾਂ ਨੇ ਕਿਹਾ ਕਿ ਚਿੱਟਾ ਵੀ ਇੰਨਾਂ ਦੇ ਏਰੀਏ ਵਿੱਚ ਵਿਕਦਾ ਹੈ ਤੇ ਗੱਡੀ ਵੀ ਇੰਨਾ ਦੇ ਏਰੀਏ ਵਿੱਚ ਹੀ ਖੜ੍ਹੀ ਮਿਲੀ। ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਮੈਨੂੰ ਘੁੰਮਣਘੇਰੀ ਵਿੱਚ ਪਾ ਕੇ ਪਹਿਲਾਂ ਤੋਂ ਹੀ ਦੁਖੀ ਹੋਣ ਤੋਂ ਬਾਵਜੂਦ ਹੋਰ ਪਰੇਸ਼ਾਨ ਕੀਤਾ ਗਿਆ।
PUNJAB




INDIA








WORLD










