ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਲੜਕਾ ਅਮਨਦੀਪ ਸਿੰਘ ਮਿਤੀ 08-05-2022 ਨੂੰ ਆਪਣੀ ਕਾਰ ਪਰ ਮੋਗੇ ਆਇਆ ਸੀ ਜੋ ਨਸ਼ਾ ਕਰਨ ਦਾ ਆਦੀ ਸੀ ਤਾਂ ਦੋਸ਼ੀਆਂ ਨੇ ਆਪਣਾ ਨਸ਼ਾਂ ਵੇਚਣ ਦੀ ਖਾਤਰ ਉਸਦੇ ਲੜਕੇ ਅਮਨਦੀਪ ਸਿੰਘ ਨੂੰ ਨਸ਼ੇ ਦੀ ਵੱਧ ਮਾਤਰਾ ਵਿੱਚ ਡੋਜ ਦੇ ਦਿੱਤੀ ਜਿਸ ਨਾਲ ਉਸਦੀ ਮੌਤ ਹੋ ਗਈ ਤਾਂ ਦੋਸ਼ੀਆਂ ਨੇ ਉਸਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਖੁਰਦ ਬੁਰਦ ਕਰ ਦਿੱਤਾ ਸੀ।ਲਾਸ਼ ਬ੍ਰਾਂਮਦ ਕਰਕੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ: ਦਲਜੀਤ ਸਿੰਘ ਨੇ 1.ਦੇਸ ਰਾਜ ਪੁੱਤਰ ਸਾਈ ਦਾਸ ਵਾਸੀ ਗਲੀ ਨੰਬਰ 11 ਵਿਸ਼ਕਰਮਾ ਨਗਰ ਮੋਗਾ 2.ਅਸ਼ੌਕਾ ਪੁੱਤਰ ਇੰਦਰ ਰਾਮ ਵਾਸੀ ਵਿਸ਼ਕਰਮਾ ਨਗਰ ਮੋਗਾ 3.ਜੱਸੀ ਪਤਨੀ ਨਾਮਾਲੂਮ ਗਲੀ ਨੰਬਰ 3 ਲਾਲ ਸਿੰਘ ਰੋਡ ਮੋਗਾ ਤੇ 95/12-05-2022 ਅ/ਧ 304/201/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਸ਼ੀ ਜਿਨਾਂ ਨੇ ਸਰਕਾਰੀ ਖੰਬੇ ਨੂੰ ਪੱਟ ਕੇ ਰੂਟ ਚੇਜ ਕਰਕੇ ਬਿਜਲੀ ਚੋਰੀ ਕਰਦੇ ਸਨ ਜਦ ਬਿਜਲੀ ਮਹਿਕਮੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਵੱਲੋ ਰੇਡ ਕੀਤਾ ਗਿਆ ਤਾਂ ਦੋਸ਼ੀਆਂ ਨੇ ਸਰਕਾਰੀ ਕਰਮਚਾਰੀਆਂ ਨੂੰ ਘੇਰ ਕੇ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਅਤੇ ਆਪਣੇ ਟਰੈਕਟਰ ਨੂੰ ਖੰਬੇ ਵਿੱਚ ਮਾਰਿਆ ਜਿਸਤੇ ਉਕਤ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਸੰਤੋਖ ਸਿੰਘ ਨੇ 1.ਮਨਦੀਪ ਸਿੰਘ ਪੁੱਤਰ ਨਾਮਾਲੂਮ 2.ਮਨਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀਆਨ ਕੋਠੇ ਪੱਤੀ ਮਹੁਬੱਤਕੇ ਮੋਗਾ ਤੇ 43/12-05-2022 ਅ/ਧ 341/353/186/ 506 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਮੁਦਈ ਦੇ ਸੋਟੀ, ਰੋਡੇਆਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਨਾਲੀ ਨੂੰ ਲੈ ਕੇ ਝਗੜਾ ਜਿਸਤੇ ਦੋਸ਼ੀਆਂ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਹਰਜਿੰਦਰ ਸਿੰਘ ਨੇ 1.ਗੁਰਪ੍ਰੀਤ ਸਿੰਘ ਪੁੱਤਰ ਸਲੱਖਣ ਸਿੰਘ 2.ਨਵਪ੍ਰੀਤ ਸਿੰਘ ਪੁੱਤਰ ਸੁਲੱਖਣ ਸਿੰਘ 3.ਦੀਪੂ ਸਿੰਘ ਪੁੱਤਰ ਸੀਰਾ ਸਿੰਘ 4.ਸੁਲੱਖਣ ਸਿੰਘ ਪੁੱਤਰ ਬਖਤੌਰ ਸਿੰਘ 5.ਕੁਲਦੀਪ ਕੌਰ ਪਤਨੀ ਸੀਰਾ ਸਿੰਘ 6.ਮਨਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀਆਨ ਘੱਲ ਕਲਾਂ ਤੇ 39/12-05-2022 ਅ/ਧ 323/149/325 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਪ੍ਰਦੀਪ ਸਿੰਘ ਨੇ ਆਪਣੇ ਸਾਥੀ ਦੀ ਮਦਦ ਨਾਲ ਉਸਦੀ ਖੇਤ ਵਾਲੀ ਮੋਟਰ ਦਾ ਲੋਹੇ ਦਾ ਬੂਹਾ ਲਾ ਕੇ ਚੋਰੀ ਕਰਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਸੁਖਮੰਦਰ ਸਿੰਘ ਨੇ ਪ੍ਰਦੀਪ ਸਿੰਘ ਉਰਫ ਹੈਪੀ ਪੁੱਤਰ ਬੂਟਾ ਸਿੰਘ ਵਾਸੀ ਘੱਲ ਕਲਾਂ ਅਤੇ 1 ਨਾਮਾਲੂਮ ਆਦਮੀ ਤੇ 40/12-05-2022 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਇਹ ਮਕੁੱਦਮਾ ਦ/ਨੰਬਰੀ 2444 ਪੀ ਸੀ 7/21 ਮਿਤੀ 22-06-2021 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਸਿਟੀ ਸਾਊਥ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਹੁਕਮ ਐਸ ਐਸ ਪੀ ਸਾਬਿ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦੀ ਸਾਇਕਲਾਂ ਦੀ ਦੁਕਾਨ ਹੈ ਤਾਂ ਉਸਨੂੰ ਦੋਸ਼ੀ ਰੋਹਿਤ ਸ਼ਰਮਾ ਜੋ ਨਸ਼ੇ ਕਰਨ ਦਾ ਆਦੀ ਹੈ ਦੀ ਮਾਂ ਦਾ ਫੋਨ ਆਇਆ ਕਿ ਰੋਹਿਤ ਸ਼ਰਮਾ ਉਹਨਾਂ ਨੂੰ ਕੁੱਟ ਰਿਹਾ ਹੈ ਜਦ ਦਰਖਾਸਤੀ ਜਗਦੀਪ ਸਿੰਘ ਛਡਾਉਣ ਗਿਆ ਤਾਂ ਦੋਸ਼ੀ ਰੋਹਿਤ ਸ਼ਰਮਾ ਉਸਦੇ ਗਲ ਪੈ ਗਿਆ ਅਤੇ ਉਸਦੀ ਜਾਤੀ ਪ੍ਰਤੀ ਗਲਤ ਸ਼ਬਦ ਬੋਲੇ ਜਿਸਤੇ ਉਕਤ ਮਕੱਦਮਾ ਦਰਜ ਰਜਿਸਟਰ ਕੀਤਾ ਗਿਆ। ਡੀ ਐਸ ਪੀ ਸ੍ਰੀ ਜਸ਼ਨਦੀਪ ਸਿੰਘ ਨੇ ਰੋਹਿਤ ਸ਼ਰਮਾ ਪੁੱਤਰ ਜੋਗਰਾਜ ਸ਼ਰਮਾ ਵਾਸੀ ਪਹਾੜਾ ਸਿੰਘ ਚੌਕ ਮੋਗਾ ਤੇ 96/12-05-2022 ਅ/ਧ 3 ਐਕਸ, ਐਸ ਸੀ ਅੇਸ ਟੀ ਅੇਕਟ 1989 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗੱਸ਼ਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ਵਿੱਚ ਨਾਕਾਬੰਦੀ ਦੋਰਾਨ ਵਰਨਾ ਗੱਡੀ ਨੰਬਰੀ ਡੀ ਐਲ 2ਸੀ ਏ ਡੀ 7728 ਸਮੇਤ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 20 ਕਿੱਲੋਗ੍ਰਾਂਮ ਭੁੱਕੀ ਡੋਡੇ ਪੋਸਤ ਦੇ ਬ੍ਰਾਂਮਦ ਕੀਤੇ ਗਏ। ਸ਼:ਥ: ਵਰਿੰਦਰ ਕਮੁਾਰ ਨੇ 1.ਸੁਖਜਿੰਦਰ ਸਿੰਘ ਉਰਫ ਬੇਅੰਤ ਪੁੱਤਰ ਅਜਾਇਬ ਸਿੰਘ ਵਾਸੀ ਨੇੜੇ ਪੁਰਾਣਾ ਠਾਣਾ ਫੂਲ (ਬਠਿੰਡਾ) 2.ਕੁਲਦੀਪ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਨੇੜੇ ਪਾਲੂ ਦਾ ਅੱਡਾ (ਫੂਲ) ਬਠਿੰਡਾ ਤੇ 89/12-05-2022 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੂਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 05 ਗ੍ਰਾਂਮ ਹੈਰੋਇਨ ਅਤੇ 50 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਜੈਪਾਲ ਸਿੰਘ ਨੇ 1.ਸੁਖਦੇਵ ਸਿੰਘ ਉਰਫ ਸਾਗਰ ਪੁੱਤਰ ਨੱਥੂਰਾਮ ਵਾਸੀ ਮਹੱਲਾ ਬੇਰੀਆਂ ਮੋਗਾ 2.ਹਰਜੀਤ ਸਿੰਘ ਉਰਫ ਗੱਬਰ ਪੁੱਤਰ ਪਰਮਜੀਤ ਸਿੰਘ ਵਾਸੀ ਤਲਵੰਡੀ ਦੁਸਾਝ ਤੇ 103/12-05-2022 ਅ/ਧ 21/22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਅਜ ਮਨ ਸ੍ਰੀ ਪਰਸਨ ਸਿੰਘ ਪੀ ਪੀ ਐਸ ਡੀ ਅੇਸ ਪੀ ਇੰਨਵੈਸਟੀਗੇਸ਼ਨ ਮੋਗਾ ਨੇ ਥਾਣਾ ਸਿਟੀ ਮੋਗਾ ਫੋਨ ਕਰਕੇ ਡਿਊਟੀ ਅਫਸਰ ਐਸ ਆਈ ਜਸਵੀਰ ਸਿੰਘ ਨੂੰ ਸਬ ਜੇਲ ਮੋਗਾ ਬੁਲਾਇਆ ਅਤੇ ਬਸ ਜੇਲ ਮੋਗਾ ਦੀ ਤਲਾਸ਼ੀ ਦੋਰਾਨ ਦੋਸ਼ੀ ਕਰਮਜੀਤ ਸਿੰਘ ਉਰਫ ਕਰਮਾ ਪਾਸੋਂ 63 ਨਸ਼ੀਲੀਆਂ ਗੋਲੀਆਂ ਬ੍ਰ੍ਰਾਂਮਦ ਕੀਤੀਆਂ ਅਤੇ ਬੈਰਕ ਨੰਬਰ 2 ਵਿੱਚੋ ਨਾਮਲੂਮ ਦੋਸ਼ੀ ਦੀਆਂ 51 ਨਸ਼ੀਲੀਆਂ ਗੋਲੀਆਂ ਬ੍ਰਾਂਮਦ ਕਰਕੇ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜਸਵੀਰ ਸਿੰਘ ਨੇ ਕਰਮਜੀਤ ਸਿੰਘ ਉਰਫ ਕਰਮਾ ਪੁੱਤਰ ਨਿਰਮਲ ਸਿੰਘ ਵਾਸੀ ਰਾਊਕੇ ਕਲਾਂ ਅਤੇ 1 ਨਾਮਾਲੂਮ ਆਦਮੀ ਤੇ 90/12-05-2022 ਅ/ਧ 22/61/85 ਐਨ ਡੀ ਪੀ ਐਸ ਐਕਟ, 52 ਪ੍ਰੀਜਨ ਐਕਟ 1984 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 400 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ਼:ਥ: ਰਛਪਾਲ ਸਿੰਘ ਨੇ ਤਰਸੇਮ ਸਿੰਘ ਉਰਫ ਇਕਬਾਲ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਮਧੇਕੇ ਰੋਡ ਨਿਹਾਲ ਸਿੰਘ ਵਾਲਾ ਤੇ 79/12-05-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।