ਥਾਣਾ ਸਿਟੀ ਸਾਊਥ ਮੋਗਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 645/ਪੀ.ਸੀ 7/22 ਮਿਤੀ 22-04-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਸਿਟੀ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਆਪਣੇ ਘਰ ਵਿੱਚ ਬੱਚਿਆਂ ਨੂੰ ਪੀ.ਟੀ.ਆਈ ਦੀ ਤਿਆਰੀ ਕਰਵਾਉਂਦੀ ਹੈ ਅਤੇ ਦੋਸ਼ਣ ਨੇ 49 ਬੱਚਿਆਂ ਦੇ ਪੀ.ਟੀ.ਆਈ ਦੇ ਪੇਪਰ ਭਰਵਾਉਣ ਦਾ ਝਾਂਸਾ ਦੇ ਕੇ ਦਰਖਾਸਤਨ ਨਾਲ 5,87,400/- ਰੁਪਏ ਦੀ ਠੱਗੀ ਮਾਰ ਲਈ। ਸ:ਥ: ਗੁਰਚਰਨ ਸਿੰਘ ਨੇ ਪੂਜਾ ਜਿੰਦਲ ਪਤਨੀ ਧੀਰਜ ਸੇਤੀਆ ਵਾਸੀ ਰਾਜਗੁਰੂ ਨਗਰ, ਲੁਧਿਆਣਾ ਤੇ 97/13-05-2022 ਅ/ਧ 420, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਗੁਰਸਿਮਰਨ ਸਿੰਘ ਗਿੱਲ ਮਾਈਨਿੰਗ ਅਫਸਰ ਮੋਗਾ ਜੀ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਨਜਾਇਜ ਮਾਈਨਿੰਗ ਰੋਕਣ ਸਬੰਧੀ ਸਤਲੁਜ ਦਰਿਆ ਦੇ ਬੰਨ ਅੰਦਰ ਰਕਬਾ ਪਿੰਡ ਰੇੜਵਾਂ ਵਿਖੇ ਰੇਡ ਕੀਤੀ ਗਈ। ਜਿਸ ਦੋਰਾਨ ਮੋਕਾ ਤੋਂ 4 ਟਰਾਲੀਆਂ (03 ਟਰਾਲੀਆਂ ਅਧੂਰੀਆਂ ਰੇਤਾ ਨਾਲ ਭਰੀਆਂ ਇਕ ਖਾਲੀ) ਇਕ ਸਵਰਾਜ ਟਰੈਕਟਰ, ਦੋ ਮੋਟਰਸਾਈਕਲ (ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ-76-ਬੀ-2122 ਅਤੇ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 29-ਵਾਈ-0802)ਬ੍ਰਾਂਮਦ ਹੋੋਏ। ਰੇਤਾ ਭਰਨ ਵਾਲੇ ਵਿਅਕਤੀ ਟੀਮ ਨੂੰ ਦੇਖ ਕੇ ਮੋਕਾ ਤੋਂ ਫਰਾਰ ਹੋ ਗਏ। ਸ:ਥ: ਜਸਵੀਰ ਸਿੰਘ ਨੇ ਨਾਮਲੂਮ ਵਿਅਕਤੀ ਤੇ 104/13-05-2022 ਅ/ਧ 379,411 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 140 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ 0.5 ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਮੱਘਰ ਸਿੰਘ ਨੇ ਜਸਵਿੰਦਰ ਕੌਰ ਉਰਫ ਰਾਣੀ ਕੌਰ ਪਤਨੀ ਸਵ: ਗੁਰਮੇਲ ਸਿੰਘ ਵਾਸੀ ਖੋਟਿਆਂ ਵਾਲੀ ਬਸਤੀ, ਪਿੰਡ ਪੱਤੋ ਹੀਰਾ ਸਿੰਘ ਵਾਲਾ ਜਿਲ੍ਹਾ ਮੋਗਾ ਤੇ 80/13-05-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮਿਲ ਕੇ ਨਜਾਇਜ ਸ਼ਰਾਬ ਕਸ਼ੀਦ ਕਰਨ ਦੇ ਆਦੀ ਹਨ ਜੋ ਅੱਜ ਵੀ ਸੁੱਖਾ ਮਹੰਤ ਦੇ ਘਰ ਨਜਾਇਜ ਸ਼ਰਾਬ ਕਸ਼ੀਦ ਕਰ ਰਹੇ ਹਨ। ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸੁੱਖਾ ਮਹੰਤ ਦੇ ਘਰ ਵਿਚੋਂ ਚਾਲੂ ਭੱਠੀ, 50 ਲੀਟਰ ਲਾਹਣ ਅਤੇ 20 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਸਵਿੰਦਰ ਸਿੰਘ ਨੇ 1.ਤਜਿੰਦਰਪਾਲ ਸਿੰਘ ਪੁੱਤਰ ਨਿਰਮਲ ਸਿੰਘ 2.ਸੱੁਖਾ ਮਹੰਤ ਪੁੱਤਰ ਇੰਦਰ ਦਾਸ ਵਾਸੀਆਨ ਧੱਲੇਕੇ ਤੇ 41/13-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।