ਪੰਜਾਬ ਸਰਕਾਰ ਵੱਲੋਂ ਲਗਾਤਾਰ ਪਿੰਡਾਂ ਦੀਆਂ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੱਡਾਉਣ ਦੀ ਮਹਿਮ ਵਿੱਢੀ ਹੋਈ ਹੈ। ਇਸ ਨੂੰ ਲੈਕੇ ਕਾਂਗਰਸ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਘੇਰਿਆ ਦੀਆਂ ਲਿਖਿਆ ਹੈ ਤੁਹਾਡੇ ਵਿੱਚ ਜੁਰਅੱਤ ਹੈ ਤਾਂ ਵੱਡੇ ਸਿਆਸਤਦਾਨਾਂ ਅਤੇ ਅਫਸਰਾਂ ਕੋਲੋਂ ਹਜ਼ਾਰਾਂ ਏਕੜ ਜ਼ਮੀਨ ਖਾਲੀ ਕਰਵਾ ਕੇ ਦਿਖਾਓ । ਐਵੇਂ 1 -2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਤੇ ਤਾਕਤ ਦਿਖਾਈ ਜਾਂਦੇ ਹੋ ।ਖਹਿਰਾ ਨੇ ਆਪਣੇ ਟਵੀਟ ਵਿੱਚ ਮੰਤਰੀ ਨੂੰ ਸਬੋਧਨ ਕਰਕੇ ਲਿਖਿਆ ਹੈ । ਧਾਲੀਵਾਲ ਜੀ ਤੁਸੀਂ 40-50 ਗੰਨਮੈਨਾਂ ਦਾ ਸਹਾਰਾ ਲੈ ਕੇ ਤੂੰ ਤੜੱਕ ਤੇ ਉਤਰੇ ਹੋ , ਇਸ ਭਾਸ਼ਾ ਦਾ ਮੂੰਹ ਤੋੜ ਜਵਾਬ ਦੇਣਾ ਮੈਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਮੁੱਦੇ ਦੀ ਗੱਲ ਕਰੋ ਤੇ ਜੇ ਤੁਹਾਡੇ ਵਿੱਚ ਜੁਰੱਅਤ ਹੈ ਤਾਂ 1-2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਦੀ ਜਗ੍ਹਾ ਤਾਕਤਵਰ ਸਿਆਸਤਦਾਨਾਂ ਤੇ ਵੱਡੇ ਅਫਸਰਾਂ ਕੋਲ਼ੋਂ ਹਜ਼ਾਰਾਂ ਕਿੱਲੇ ਖਾਲੀ ਕਰਵਾਓ”
ਉਨ੍ਹਾਂ ਕਿਹਾ ਕਿ ਮੁਹਾਲੀ ਦਾ 50 ਹਜ਼ਾਰ ਏਕੜ ਰਕਬਾ ਕਬਜ਼ੇ ਹੇਠ ਹਨ। ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਰਗਿਆਂ ਨੇ ਸਰਕਾਰੀ ਜ਼ਮੀਨ ਦੱਬੀ ਹੋਈ ਹੈ, ਪਹਿਲਾਂ ਉਨ੍ਹਾਂ ਨੂੰ ਹੱਥ ਪਾਓ, ਇਕ-ਦੋ ਕਿੱਲਿਆਂ ਵਾਲੇ ਕਿਸਾਨਾਂ ਨੂੰ ਤਾਕਤ ਵਿਖਾਉਣ ਦੀ ਥਾਂ ਪਹਿਲਾਂ ਇਨ੍ਹਾਂ ਨੂੰ ਹੱਥ ਪਾਓ।
PUNJAB




INDIA








WORLD










