ਥਾਣਾ ਸਮਾਲਸਰ
ਇਹ ਮੁਕੱਦਮਾਂ ਦਰਖਾਸਤ ਨੰਬਰੀ 270/ਪੀ.ਸੀ 7/22 ਮਿਤੀ 11-05-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਬਾਘਾਪੁਰਾਣਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਨੂੰ ਪਰਿਵਾਰ ਸਮੇਤ ਵਿਦੇਸ਼ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 15 ਲੱਖ ਰੁਪਏ ਦੀ ਠੱਗੀ ਮਾਰ ਲਈ। ਸ:ਥ: ਅਮਰਜੀਤ ਸਿੰਘ ਨੇ 1.ਕੁਲਦੀਪ ਸਿੰਘ ਪੁੱਤਰ ਗਮਦੂਰ ਸਿੰਘ 2.ਸਿਮਰਨਪ੍ਰੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀਆਨ ਬਰਗਾੜੀ ਤੇ 38/14-05-2022 ਅ/ਧ 420, 120(ਬੀ) ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਂ ਨੇ ਹਥਿਆਰਾਂ ਨਾਲ ਲੈਸ ਹੋ ਕੇ,ਮੁਦਈ ਦੇ ਘਰ ਦੇ ਅੰਦਰ ਦਾਖਲ ਹੋ ਕੇ, ਮੁਦਈ, ਮੁਦਈ ਦੇ ਭਰਾ ਮੰਦਰ ਸਿੰਘ ਅਤੇ ਪਿਤਾ ਰੂਪਾ ਸਿੰਘ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ , ਭਰਾ ਮੰਦਰ ਸਿੰਘ ਅਤੇ ਪਿਤਾ ਰੂਪਾ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਦਾਖਲ ਕਰਾਇਆ ਗਿਆ। ਜਿਥੋਂ ਡਾਕਟਰ ਸਾਹਿਬ ਨੇ ਜਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਰੈਫਰ ਕਰ ਦਿੱਤਾ ਅਤੇ ਮੋਗਾ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਵਜ੍ਹਾ ਰੰਜਿਸ਼:- ਗਲੀ ਵੱਲ ਗਾਲੀ ਗਲੋਚ ਕਰਨ ਕਰਕੇ। ਸ:ਥ: ਅਮਰਜੀਤ ਸਿੰਘ ਨੇ 1.ਸੁਖਜਿੰਦਰ ਸਿੰਂਘ ਉਰਫ ਗੱਗੂ ਪੁੱਤਰ ਜਗਸੀਰ ਸਿੰਘ ਉਰਫ ਸੀਰਾ ਵਾਸੀ ਮੱਲ੍ਹਕੇ 2.ਕਾਲੂ ਪੁੱਤਰ ਸੀਰਾ ਸਿੰਘ ਵਾਸੀ ਮੱਲ੍ਹਕੇ 3.ਬਿੰਦਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਮੱਲ੍ਹਕੇ 4.ਗੁਰਦੀਪ ਸਿੰਘ ਉਰਫ ਘੱੁਗੀ ਪੁੱਤਰ ਮਿਠੂ ਸਿੰਘ ਵਾਸੀ ਮੱਲ੍ਹਕੇ 5.ਜੋਤੀ ਪੁੱਤਰ ਭਾਗ ਸਿੰਘ ਵਾਸੀ ਮੱਲ੍ਹਕੇ 6.ਕੋਟੀ ਪੁੱਤਰ ਜੋਤੀ ਵਾਸੀ ਮੱਲਕੇ ਅਤੇ 20/25 ਨਾਮਲੂਮ ਵਿਅਕਤੀ ਤੇ 39/14-05-2022 ਅ/ਧ 452, 323, 324, 325, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਭਰਾ ਸੂਰਜ ਉਰਫ ਚਾਂਦ (25 ਸਾਲ) ਕਬਾੜ ਦਾ ਕੰਮ ਕਰਦਾ ਸੀ ਅਤੇ ਪਿੰਡਾਂ ਵਿੱਚ ਫੇਰੀ ਲਾਉਂਦਾ ਸੀ। ਮਿਤੀ 13-04-2022 ਨੂੰ ਮੁਦਈ ਦਾ ਭਰਾ ਸੂਰਜ, ਸਵਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖਾਈ ਵੱਲੋਂ ਠੇਕੇ ਪਰ ਲਈ ਹੋਈ ਜਮੀਨ ਦੀ ਮੋਟਰ ਤੋਂ ਗੋਹ (ਜਾਨਵਰ) ਫੜਨ ਲਈ ਉਥੇ ਪਈ ਪੁਰਾਣੀ ਕੰਡਮ ਤਾਰ ਪਾਸੇ ਕਰਨ ਲੱਗਾ ਤਾਂ ਦੋਸ਼ੀਆਂ ਸ਼ੱਕ ਹੋ ਗਿਆ ਕਿ ਮੁਦਈ ਦਾ ਭਰਾ ਤਾਰਾਂ ਚੋਰੀ ਕਰ ਰਿਹਾ ਹੈ। ਤਾਂ ਦੋਸ਼ੀਆਂ ਨੇ ਸ਼ੱਕ ਦੀ ਅਧਾਰ ਤੇ, ਮੁਦਈ ਦੇ ਭਰਾ ਦੀ ਬਹੁਤ ਜਿਆਦਾ ਕੁੱਟਮਾਰ ਕੀਤੀ। ਕੁੱਟਮਾਰ ਕਰਨ ਤੋਂ ਕੁੱਝ ਸਮਾਂ ਬਾਅਦ ਜਦ ਮੁਦਈ ਦਾ ਭਰਾ ਪਾਣੀ ਪੀਣ ਲੱਗਾ ਤਾਂ ਉਸਦੀ ਮੋਕਾ ਤੇ ਹੀ ਮੌਤ ਹੋ ਗਈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਮੁਖਤਿਆਰ ਸਿੰਘ ਨੇ 1.ਸਵਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖਾਈ 2.ਚਮਕੌਰ ਸਿੰਘ ਪੁੱਤਰ ਅਵਤਾਰ ਸਿੰਘ 3.ਤਿੱਤਰ ਸਿੰਘ ਪੁੱਤਰ ਜਗਦੇਵ ਸਿੰਘ 4ਹਰਪਾਲ ਸਿੰਘ ਪੁੱਤਰ ਭੋਲਾ ਸਿੰਘ 5.ਅਮਨ ਪੁੱਤਰ ਜਗਜੀਤ ਸਿੰਘ 6.ਕੁਲਦੀਪ ਸਿੰਘ ਪੁੱਤਰ ਬੇਅੰਤ ਸਿੰਘ ਵਾਸੀਆਨ ਮੱਧੇਕੇ ਅਤੇ 7/8 ਨਾਮਲੂਮ ਵਿਅਕਤੀ ਤੇ 81/14-05-2022 ਅ/ਧ 304,148,149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਗੁਰਸਿਮਰਨ ਸਿੰਘ ਗਿੱਲ ਉਪ ਮੰਡਲ ਅਫਸਰ ਕਮ ਸਹਾਇਕ ਜਿਲ੍ਹਾ ਮਾਈਨਿੰਗ ਅਫਸਰ ਮੋਗਾ ਜਲ ਨਿਕਾਸ, ਉਪ ਮੰਡਲ ਮੋਗਾ ਸਮੇਤ ਸ਼੍ਰੀ ਵਿਜੇ ਕੁਮਾਰ ਗਰਗ ਇੰਜੀਅਰ ਜਲ ਨਿਕਾਸ ਅਫਸਰ ਹਲਕਾ ਫਿਰੋਜਪੁਰ ਦੇ ਡਗਰੂ ਫਾਟਕ ਨਜਦੀਕ ਮੋਜੂਦ ਸੀ ਤਾਂ ਦੋ ਟਰੈਕਟਰ (ਨੰਬਰੀ ਪੀ.ਬੀ-69-ਏ-7615 ਅਤੇ ਪੀ.ਬੀ 76-ਏ-6079) ਸਮੇਤ ਟਰਾਲੀਆਂ ਲੋਡ ਮਿੱਟੀ ਆਏ ਜਿਹਨਾ ਟਰੈਕਟਰਾਂ ਦੇ ਨਾਮਲੂਮ ਡਰਾਈਵਰ ਟਰਾਲੀਆਂ ਪਰ ਲੋਡ ਮਿੱਟੀ ਸਬੰਧੀ ਕੋਈ ਪਰਚੀ/ਪਰਮਿੱਟ ਵਗੈਰਾ ਪੇਸ਼ ਨਹੀ ਕਰ ਸਕੇ ਅਤੇ ਮੁਦਈ ਨਾਲ ਬਦਤਮੀਜੀ ਕਰਕੇ ਮੋਕਾ ਤੋਂ ਟਰੈਕਟਰ ਟਰਾਲੀਆਂ ਭਜਾ ਕੇ ਲੈ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਖਮੰਦਰ ਸਿੰਘ ਨੇ ਨਾਮਲੂਮ ਵਿਅਕਤੀ ਤੇ 43/14-05-2022 ਅ/ਧ 379 ਭ:ਦ: ਅਤੇ 21(3) ਮਾਈਨਿੰਗ ਐਂਡ ਮਿਨਰਲਜ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਇਹ ਮੁਕੱਦਮਾਂ ਦਰਖਾਸਤ ਨੰਬਰ 293/ਪੀ.ਸੀ 6/22 ਮਿਤੀ 02-04-2022, 324/ਪੀ.ਸੀ ਐਫ.ਡੀ.ਆਰ ਮਿਤੀ 29-03-2022, 58/59-ਪੀ.ਸੀ ਰੀਡਰ/ਡੀ.ਐਸ.ਪੀ(ਡੀ) ਫਰੀਦਕੋਟ ਮਿਤੀ 19-03-2022, 73/ਪੀ.ਸੀ 3/22 ਮਿਤੀ 18-03-2022,149/ਸੀ ਐਫ.ਡੀ.ਆਰ ਮਿਤੀ 12-03-2022 ਅਤੇ 66/ਪੀ.ਸੀ 3/22 ਮਿਤੀ 17-03-2022 ਬਾਅਦ ਪੜਤਾਲ ਉਪ ਕਪਤਾਨ ਪੁਲਿਸ (ਡੀ) ਫਰੀਦਕੋਟ, ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਅਵਤਾਰ ਸਿੰਘ ਨੇ ਦਰਖਾਸਤੀ ਨੂੰ ਪ੍ਰਾਪਰਟੀ ਵਿਚ ਪੈਸੇ ਲਗਾਉਣ ਲਈ ਉਕਸਾ ਕੇ,ਦਰਖਾਸਤੀ ਦਾ ਭਰੋਸਾ ਜਿੱਤ ਕੇ, ਵੱਖ-ਵੱਖ ਪ੍ਰਾਪਰਟੀ ਦੇ ਸੋਦੇ ਕਰਵਾ ਕੇ, ਨਕਦ ਰਕਮਾਂ ਵਸੂਲ ਕਰਕੇ, ਦਰਖਾਸਤੀ ਦੀ ਰਿਸਤੇਦਾਰ ਜਸਵੀਰ ਕੌਰ ਦੀ ਪ੍ਰਾਪਰਟੀ ਮੁਨਾਫੇ ਵਿੱਚ ਵੇਚ ਕੇ ਅਤੇ ਆਪਸ ਵਿੱਚ ਸਾਜਬਾਜ ਹੋ ਕੇ, ਧੋਖੇ ਨਾਲ 90 ਲੱਖ ਰੁਪਏ ਦੀ ਠੱਗੀ ਮਾਰ ਲਈ। ਥਾਣੇਦਾਰ ਬੇਅੰਤ ਸਿੰਘ ਨੇ 1.ਅਵਤਾਰ ਸਿੰਘ ਪੁੱਤਰ ਬਲਵੀਰ ਸਿੰਘ 2.ਬਲਦੇਵ ਸਿੰਘ ਪੁੱਤਰ ਉਜਾਗਰ ਸਿੰਘ 3.ਸਰਬਜੀਤ ਸਿੰਘ ਪੁੱਤਰ ਅਵਤਾਰ ਸਿੰਘ 4.ਕਰਮਜੀਤ ਕੌਰ ਪਤਨੀ ਅਵਤਾਰ ਸਿੰਘ ਵਾਸੀਆਨ ਕੋਕਰੀ ਬੁੱਟਰਾਂ ਤੇ 36/14-05-2021 ਅ/ਧ 420,506,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਸੰਤੋਖ ਸਿੰਘ ਨੇ ਕਿਰਨਪ੍ਰੀਤ ਕੌਰ ਉਰਫ ਜਸ਼ਨ ਪਤਨੀ ਸਤਨਾਮ ਸਿੰਘ ਵਾਸੀ ਭਿੰਡਰ ਕਲਾਂ ਜਿਲ੍ਹਾ ਮੋਗਾ ਤੇ 105/14-05-2022 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਹੀਰ ਸੋਂਫੀ ਪੰਜਾਬ ਅਤੇ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ ਪੰਜਾਬ (ਕੁੱਲ 24 ਬੋਤਲਾਂ ਸ਼ਰਾਬ ਠੇਕਾ) ਬ੍ਰਾਂਮਦ ਕਰ ਲਈਆਂ ਗਈਆਂ। ਹੋਲ: ਮਨਪ੍ਰੀਤ ਸਿੰਘ ਨੇ ਜਰਮਲ ਸਿੰਘ ਪੁੱਤਰ ਰੱਲਾ ਸਿੰਘ ਵਾਸੀ ਮੁਗਲੂ ਪੱਤੀ ਬਾਘਾਪੁਰਾਣਾ ਤੇ 90/14-05-2022 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।