ਪੰਜਾਬ ਦੀ ਜੰਮਪਲ ਭਾਰਤੀ ਸਿੰਘ ਪਿਛਲੇ ਸਮੇਂ ਤੋਂ ਲਗਾਤਾਰ ਆਪਣੇ ਕਮੇਡੀ ਸ਼ੋ ਕਰਕੇ ਚੰਗੀ ਪ੍ਰਸਿੱਧੀ ਹਾਸਿਲ ਕਰ ਚੁੱਕੀ ਹੈ । ਸ਼ਾਇਦ ਜ਼ਿਆਦਾ ਪ੍ਰਸਿੱਧੀ ਮਿਲਣ ਕਾਰਨ ਭਾਰਤੀ ਸਿੰਘ ਦਾ ਦਿਮਾਗ ਹਿੱਲ ਗਿਆ ਹੈ ਕਿਉਂਕਿ ਉਸ ਨੇ ਪਿਛਲੇ ਦਿਨੀਂ ਇੱਕ ਵੀਡੀਓ ਵਿੱਚ ਦਾੜੀ ਅਤੇ ਮੁੱਛਾ ਤੇ ਕਮੇਡੀ ਕੀਤੀ ਸੀ । ਜਿਸ ਤੋਂ ਬਾਅਦ ਹਰ ਉਹ ਬੰਦਾ ਦਾੜੀ ਮੁੱਛਾਂ ਰੱਖਣ ਵਾਲਾ ਭਾਰਤੀ ਸਿੰਘ ਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ। ਭਾਰਤੀ ਸਿੰਘ ਦੀ ਸਿੱਖਾਂ ਦੀ ਦਾੜ੍ਹੀ ਅਤੇ ਮੁੱਛਾ ਤੇ ਕੀਤੀ ਕਮੇਡੀ ਤੇ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਸ਼ੋਅ ਦੌਰਾਨ ਕਿਹਾ ਕਿ ਇੰਨਾਂ ਲੋਕਾਂ ਨੂੰ ਸਾਡੇ ਰੂਬਰੂ ਕਰੋ , ਫਿਰ ਦੱਸਾਂਗੇ ਸਰਦਾਰ ਕੀ ਹੁੰਦੇ ਹਨ। ਬੱਬੂ ਮਾਨ ਨੇ ਆਖਿਆ ਕਿ ਮੈਂ ਵੀ ਆਖ ਦਿੰਦਾ ਕਿ ਮੈਂ ਵੀ ਸਿੱਖ ਹਾਂ ਪਰ ਸਿੱਖ ਬਣਨਾ ਬੜਾ ਔਖਾ ਹੈ। ਸਿੱਖਾਂ ਉਤੇ ਹਮੇਸ਼ਾਂ ਕੁਮੈਂਟ ਕੀਤੇ ਜਾਂਦੇ ਹਨ। ਬੱਬੂ ਮਾਨ ਨੇ ਭਾਰਤੀ ਸਿੰਘ ਦੀ ਘਟੀਆ ਕਮੇਡੀ ਤੇ ਗੁੱਸੇ ਨਾਲ ਬੋਲਦਿਆਂ ਆਖਿਆ ਜਦੋਂ ਰੂਬਰੂ ਹੋਣ ਦਾ ਮੌਕਾ ਮਿਲਿਆ ਤਾਂ ਦੱਸਾਂਗੇ ਸਰਦਾਰ ਕੀ ਹੁੰਦੇ ਹਨ।ਇਸ ਸਾਰੇ ਕੁੱਝ ਨੂੰ ਲੈਕੇ ਭਾਰਤੀ ਸਿੰਘ ਨੇ ਮਾਫ਼ੀ ਵੀ ਮੰਗੀ ਹੈ ਪਰ ਪੰਜਾਬ ਦੇ ਲੋਕ ਮਾਫ ਕਰਨ ਨੂੰ ਤਿਆਰ ਨਹੀਂ। ਫਿਰੋਜ਼ਪੁਰ ਵਿੱਚ ਭਾਰਤੀ ਸਿੰਘ ਤੇ ਪਰਚਾ ਵੀ ਦਰਜ ਹੋ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਭਾਰਤੀ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਦਾੜ੍ਹੀ ਮੁੱਛਾਂ ਨੂੰ ਲੈ ਕੇ ਕਾਮੇਡੀ ਕਰਦੀ ਨਜ਼ਰ ਆ ਰਹੀ ਸੀ। ਇੱਕ ਟੀਵੀ ਸ਼ੋਅ ਵਿੱਚ ਭਾਰਤੀ ਸਿੰਘ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ, ਮੁੱਛ ਕਿਉਂ ਨਹੀਂ ਚਾਹੀਦੀ ? ਦਾੜ੍ਹੀ ਮੁੱਛਾਂ ਦੇ ਬਹੁਤ ਫਾਇਦੇ ਹੁੰਦੇ ਹਨ।
ਦੁੱਧ ਪੀਓ ਤੇ ਦਾੜ੍ਹੀ ਨੂੰ ਮੂੰਹ ਵਿੱਚ ਪਾਓ, ਸੇਵੀਆਂ ਦਾ ਟੇਸਟ ਆਉਂਦਾ ਹੈ। ਮੇਰੇ ਕਈ ਦੋਸਤਾਂ ਦੇ ਵਿਆਹ ਹੋਏ ਹਨ ਜਿਨ੍ਹਾਂ ਦੇ ਪਤੀਆਂ ਦੀਆਂ ਐਨੀਆਂ ਐਨੀਆਂ ਦਾੜ੍ਹੀਆਂ ਹਨ। ਉਹ ਸਾਰਾ ਦਿਨ ਦਾੜ੍ਹੀ ਵਿੱਚੋਂ ਜੂਆਂ ਕੱਢਦੀਆਂ ਰਹਿੰਦੀਆਂ ਹਨ।
PUNJAB




INDIA








WORLD










