ਬਾਘਾਪੁਰਾਣਾ ਥਾਣੇ ਵਿੱਚ ਬੀਤੀ ਰਾਤ ਇੱਕ ਹਵਾਲਾਤੀ ਵੱਲੋਂ ਫਾਹਾ ਲੈਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ । ਮੌਕੇ ਤੇ ਪਹੁੰਚੇ ਐਸ ਐਸ ਪੀ ਸ੍ਰ ਗੁਲਨੀਤ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਬੀਤੀ ਰਾਤ ਬਾਘਾਪੁਰਾਣਾ ਥਾਣੇ ਵਿੱਚ ਮੱਖਣ ਸਿੰਘ ਨੂੰ ਪੁਲਿਸ ਨੇ ਪਿਛਲੇ ਦਿਨੀਂ ਪਿੰਡ ਨੱਥੋਕੇ ਪੈਟਰੋਲ ਪੰਪ ਤੇ ਲੁੱਟ ਖੋਹ ਹੋਈ ਸੀ ਉਸ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਹੋਇਆ ਸੀ ਤੇ ਅੱਜ ਉਸ ਦਾ ਰਿਮਾਂਡ ਵੀ ਖ਼ਤਮ ਹੋ ਗਿਆ ਸੀ ਪਰ ਮੱਖਣ ਸਿੰਘ ਨੇ ਹਵਾਲਾਤ ਵਿੱਚ ਰਾਤ ਦੇ ਵਖਤ ਆਪਣੀ ਹੀ ਬੇਨੈਣ ਉਤਾਰ ਕੇ ਫਾਹਾ ਲੈ ਲਿਆ ਜਿਸ ਤੋਂ ਬਾਅਦ ਪੁਲਿਸ ਕਰਮਚਾਰੀਆਂ ਨੇ ਤੁਰੰਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਮੋਗੇ ਰੈਫਰ ਕਰ ਦਿੱਤਾ ਗਿਆ ਸੀ। ਐਸ ਐਸ ਪੀ ਸ੍ਰ ਗੁਲਨੀਤ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਨਸ਼ੇ ਦਾ ਆਦੀ ਸੀ ਤੇ ਇਸ ਤੇ ਪਹਿਲਾਂ ਵੀ ਹੈਰੋਇਨ ਵੇਚਣ ਦਾ ਕੇਸ ਦਰਜ ਸੀ। ਮੱਖਣ ਸਿੰਘ ਪਿੰਡ ਮਾਣੂੰਕੇ ਸੰਧੂਆਂ ਥਾਣਾ ਹਠੂਰ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ। ਇਸ ਤੇ 5 ਮੁਕੱਦਮੇ ਦਰਜ ਹਨ। ਜਿਵੇਂ ਕੇ ਮੁਕੱਦਮਾ ਨੰਬਰ 40 ਮਿਤੀ 25-04-2017 ਅ/ ਧ 21/61/85 ਐਨ ਡੀ ਪੀ ਐਸ ਅਧੀਨ ਥਾਣਾ ਹਠੂਰ ਬਰਾਮਦਗੀ 3 ਗ੍ਰਾਮ ਹੈਰੋਇਨ, ਦੂਜਾ ਕੇਸ ਮੁਕੱਦਮਾ ਨੰਬਰ 100 ਮਿਤੀ 11-08-2014 ਅ/ਧ 307,148,149ਭ.ਦੇ 25,27/54/59 ਆਰਮਜ਼ ਐਕਟ ਅਧੀਨ ਥਾਣਾ ਬੱਧਨੀ ਮੋਗਾ, ਤੀਜਾ ਕੇਸ ਥਾਣਾ ਹਠੂਰ ਮੁਕੱਦਮਾ ਨੰਬਰ 242 ਮਿਤੀ 2-10-2017 ਅ/ਦੇ 15,18/61/85 ਐਨ ਡੀ ਪੀ ਐਸ, ਚੌਥਾ ਕੇਸ ਥਾਣਾ ਬਾਘਾਪੁਰਾਣਾ ਵਿੱਚ ਮੁਕੱਦਮਾ ਨੰਬਰ 52 ਮਿਤੀ 23-03-2018 ਅ/ਧ 379,411,467,468,473ਭ .ਦ ਅਤੇ ਪੰਜਵਾਂ ਕੇਸ ਥਾਣਾ ਸਿੱਧਵਾਂ ਬੇਟ ਵਿੱਚ ਮੁਕੱਦਮਾ ਨੰਬਰ 33 ਮਿਤੀ 21-03-2018 ਅ /ਧ 379 ਭ.ਦ 25/54/59 ਆਰਮਜ਼ ਐਕਟ ਅਧੀਨ ਮਾਮਲਾ ਦਰਜ ਸੀ । ਜ਼ੋ ਮੁਲਜ਼ਮ ਮੱਖਣ ਸਿੰਘ ਸੀ ਉਸ ਦਾ ਅਪਰਾਧਿਕ ਪਿਛੋਕੜ ਸੀ ।ਐਸ ਐਸ ਪੀ ਸ੍ਰ ਗੁਲਨੀਤ ਸਿੰਘ ਨੇ ਦੱਸਿਆ ਕਿ ਮੱਖਣ ਸਿੰਘ ਨੂੰ 15-04-2022 ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । ਮਾਣਯੋਗ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਦਿੱਤਾ ਸੀ ਤੇ ਅੱਜ ਮੱਖਣ ਸਿੰਘ ਦਾ ਰਿਮਾਂਡ ਖਤਮ ਹੋ ਗਿਆ ਸੀ ਪਰ ਹਵਾਲਾਤ ਵਿੱਚ ਬਣੇ ਬਾਥਰੂਮ ਵਿੱਚ ਮੱਖਣ ਸਿੰਘ ਡਿੱਗਿਆ ਪਿਆ ਸੀ । ਜਿਸ ਦੀ ਜਾਣਕਾਰੀ ਨਾਲ ਦੇ ਹਵਾਲਾਤੀ ਗੁਰਵਿੰਦਰ ਸਿੰਘ ਨੇ ਤੁਰੰਤ ਮੌਕੇ ਹਾਜ਼ਰ ਕਰਮਚਾਰੀਆਂ ਨੂੰ ਦਿੱਤੀ ਉਨ੍ਹਾਂ ਤੁਰੰਤ ਹਵਾਲਾਤ ਦਾ ਦਰਵਾਜ਼ਾ ਖੋਲ ਦੇਖਿਆ ਤਾਂ ਉਸ ਨੇ ਆਪਣੀ ਹੀ ਬੇਨੈਣ ਨਾਲ ਫਾਹਾ ਲਿਆ ਹੋਇਆ ਸੀ। ਐਸ ਐਸ ਪੀ ਨੇ ਰਾਤ ਦੀ ਡਿਊਟੀ ਦੇ ਰਹੇ ਸੰਤਰੀ ਅਤੇ ਮੁਨਸ਼ੀ ਨੂੰ ਆਪਣੀ ਡਿਊਟੀ ਦੌਰਾਨ ਕੁਤਾਹੀ ਕਰਨ ਨੂੰ ਲੈਕੇ ਵਿਭਾਗੀ ਕਾਰਵਾਈ ਦੇ ਹੁਕਮ ਕਰ ਦਿੱਤੇ ਹਨ ।
PUNJAB




INDIA








WORLD










