ਥਾਣਾ ਸਿਟੀ ਸਾਊਥ ਮੋਗਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜ ਸਿੰਘ ਉਮਰ 40 ਸਾਲ ਪੁੱਤਰ ਮਲਕੀਤ ਸਿੰਘ ਵਾਸੀ ਸਾਧਾਂਵਾਲੀ ਬਸਤੀ ਮੋਗਾ ਜੋ ਨਸ਼ੇ ਕਰਨ ਦਾ ਆਦੀ ਸੀ ਜੋ ਜਿਆਦਾ ਨਸ਼ਾ ਕਰਨ ਕਰਕੇ ਕੱਲ ਮਿਤੀ 15-05-2022 ਨੂੰ ਬੇਹੋਸ਼ ਹੋ ਗਿਆ ਸੀ ਜਿਸਦੀ ਗੁਰੁ ਗੋਬਿੰਦ ਸਿੰਘ ਮੈਡੀਕਾਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਮੌਤ ਹੋ ਗਈ ਸੀ।ਜਿਸਦੀ ਮੌਤ ਉਕਤਾਨ ਦੋਸ਼ੀਆਂ ਵੱਲੋ ਜਿਆਦਾ ਨਸ਼ਾ ਦੇਣ ਕਰਕੇ ਹੋਈ ਹੈ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਜਸਪਾਲ ਸਿੰਘ ਨੇ 1.ਗਗਨਦੀਪ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਸਾਧਾਂਵਾਲੀ ਬਸਤੀ ਮੋਗਾ 2.ਖਲੀ ਪੁੱਤਰ ਸਾਹਿਬ ਸਿੰਘ 3.ਸੂਰੀਆ ਪੁੱਤਰ ਸਿਕੰਦਰ ਸਿੰਘ 4.ਮਨੀ ਪੁੱਤਰ ਬੂਟਾ ਸਿੰਘ ਵਾਸੀਆਨ ਸਾਧਾਂਵਾਲੀ ਬਸਤੀ ਮੋਗਾ ਤੇ 100/16-05-2022 ਅ/ਧ 304 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਇਹ ਮਕੁੱਦਮਾ ਦ/ਨੰਬਰੀ 5493 ਪੀ ਸੀ 7/21 ਮਿਤੀ 09-11-2021 ਬਾਅਦ ਪੜਤਾਲ ਡੀ ਐਸ ਪੀ ਸਥਾਨਿਕ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਸਾਹਿਬ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਦੀ ਕੰਪਨੀ ਡੂਵਿੱਲ ਗਰੁੱਪ ਇੰਟਰੈਨਸ਼ਲ ਹੈ ਜੋ 100 ਦਿਨਾਂ ਵਿੱਚ ਪੈਸੇ ਇਨਵੈਸਟ ਕਰਕੇ ਡਬਲ ਕਰਨ ਦਾ ਝੰਸਾ ਦਿੰਦੀ ਹੈ ਜਿਨਾਂ ਨੇ ਦਰਖਾਸਤੀ ਨਾਲ 8 ਲੱਖ 60 ਹਜਾਰ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਰੁਘਵਿੰਦਰ ਪ੍ਰਸ਼ਾਦ ਨੇ 1.ਰਜਿੰਦਰਾ ਸ਼ਰਮਾ ਪੁੱਤਰ ਮਦਨ ਲਾਲ ਸ਼ਰਮਾ 2.ਸਮਿਤਰਾ ਦੇਵੀ ਪਤਨੀ ਰਜਿੰਦਰ ਸ਼ਰਮਾ 3.ਮੋਹਿਤ ਸ਼ਰਮਾ ਪੁੱਤਰ ਚੰਦਰਾ ਪ੍ਰਕਾਸ਼ ਸ਼ਰਮਾ 4.ਪਾਇਲ ਸ਼ਰਮਾ ਪਤਨੀ ਮੋਹਿਤ ਸ਼ਰਮਾ ਵਾਸੀਆਨ ਨੇੜੇ ਵਿਸ਼ਾਲ ਮੈਗਾਵਾਰਟ ਅਜਾਦ ਨਗਰ ਭੀਲਵਾੜਾ (ਰਾਜਿਸਥਾਨ) 5.ਸ਼ਿਵਾਨੰਦ ਰਾਮ ਪੁੱਤਰ ਬੀਖਮ ਰਾਮ ਵਾਸੀ ਗਾਜੀਪੁਰ (ਉੱਤਰ ਪ੍ਰਦੇਸ਼) ਤੇ 53/16-05-2022 ਅ/ਧ 420/120 ਬੀ ਭ: ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਜਾਲ ਬੰਨਣ ਦਾ ਕੰਮ ਕਰਦ ਹੈ ਕੰਮ ਭਾਰਾ ਹੋਣ ਕਰਕੇ ਉਹ ਪਹਿਲਾਂ ਥੋੜਾ ਨਸ਼ਾ ਕਰਦਾ ਸੀ ਹੁਣ ਜਿਆਦਾ ਨਸ਼ਾ ਕਰਨ ਲੱਗ ਗਿਆ ਸੀ ਜੋ ਨਸ਼ਾ ਉਕਤਾਨ ਦੋਸ਼ੀਆਂ ਤੋਂ ਲੈਦਾ ਸੀ ਅੱਜ ਉਕਤਾਨ ਦੋਸ਼ੀ ਸਾਰੇ ਇੱਕਠੇ ਬੈਠੇ ਸਨ ਜਿਨਾਂ ਨੇ ਉਸਨੂੰ ਕੋਈ ਨਸ਼ੀਲੀ/ਜਹਿਰੀਲੀ ਚੀਜ ਦੇ ਦਿੱਤੀ ਜਿਸ ਨਾਲ ਮੁਦਈ ਘਰ ਆ ਕੇ ਬੇਹੋਸ਼ ਹੋ ਗਿਆ ਤਾਂ ਮੁਦਈ ਨੂੰ ਉਸਦੇ ਪਰਿਵਾਰ ਨੇ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ਼ ਕਰਵਾਇਆ ਗਿਆ।ਜਿਸਤੇ ਦੋਸ਼ੀਆਂ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਸੰਤੋਖ ਸਿੰਘ ਨੇ 1.ਚਰਨਜੀਤ ਸਿੰਘ ਪੁੱਤਰ ਕਿਸ਼ਨ ਸਿੰਘ 2.ਸਿਮਰਜੀਤ ਸਿੰਘ ਭਾਊ ਪੁੱਤਰ ਕਿਸ਼ਨ ਸਿੰਘ 3.ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ 4.ਦਵਿੰਦਰਪਾਲ ਕਾਲੀ ਸਿੰਘ ਪੁੱਤਰ ਰਵੀਦਾਸ ਵਾਸੀਆਨ ਬੁਘੀਪੁਰਾ ਤੇ 44/16-05-2022 ਅ/ਧ 328 ਭ: ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਇਹ ਮਕੁੱਦਮਾ ਦ/ਨੰਬਰੀ 5136 ਪੀ ਸੀ 7/21 ਮਿਤੀ 16-10-2021 ਬਾਅਦ ਪੜਤਾਲ ਉਪ ਕਪਤਾਨ ਸਪੈਸਲ ਬ੍ਰਾਂਚ/ਕਰਿਮਨਲ ਇੰਨਟੈਲੀਜਿਨਸ ਮੋਗਾ ਬਾਅਦ ਰਾਇ ਡੀ ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ਣ ਸੁਖਵੀਰ ਕੌਰ ਆਪਣੇ ਪਰਿਵਾਰ ਨਾਲ ਮਿਲ ਕੇ ਦਰਖਾਸਤੀ ਧਰਮਿੰਦਰ ਸਿੰਘ ਨਾਲ ਵਿਆਹ ਕਰਕੇ ਉਸਨੂੰ ਵਿਦੇਸ਼ ਕਨੈਡਾ ਲਿਜਾਣ ਦਾ ਝੰਸਾ ਦੇ ਕੇ 26 ਲੱਖ ਰੁਪਏ ਦੀ ਠੱਗੀ ਮਾਰੀ ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬੇਅੰਤ ਸਿੰਘ ਨੇ 1.ਸੁਖਵੀਰ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਰੋਡੇ ਹਾਲ ਕਨੈਡਾ 2.ਬਲਵਿੰਦਰ ਸਿੰਘ ਉਰਫ ਬੂਟਾ ਸਿੰਘ ਪੁੱਤਰ ਗਿੰਦਰ ਸਿੰਘ 3.ਬਲਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀਆਨ ਪਿੰਡ ਰੋਡੇ ਤੇ 39/16-05-2022 ਅ/ਧ 420/120 ਬੀ ਭ: ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਨਜਾਇਜ ਮਾਇਨਗ ਸਬੰਧੀ ਧੂਸੀ ਬੰਨ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਦਾ ਹੈ ਰੇਡ ਕਰਨ ਪਰ ਦੋਸ਼ੀ ਰੇਤਾ ਦੀ ਭਰੀ ਟਰਾਲੀ ਛੱਡ ਕੇ ਮੋਕਾ ਤੋਂ ਫਰਾਰ ਹੋ ਗਿਆ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਦਵਿੰਦਰਜੀਤ ਸਿੰਘ ਨੇ ਇਮਾਨਤ ਅਲੀ ਉਰਫ ਸ਼ੋਕੀ ਪੁੱਤਰ ਨਾਮਲੂਮ ਵਾਸੀ ਮਸੂਦਪੁਰ (ਸ਼ਾਹਕੋਟ) ਤੇ 106/16-05-2022 ਅ/ਧ 379/411 ਭ:ਧ 21 ਮਾਇਨੰਗ ਐਂਡ ਮਿਨਰਲ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ ਜੇਕਰਾ ਰੇਡ ਕੀਤੀ ਜਾਵੇ ਤਾਂ ਦੋਸ਼ੀਆਂ ਨੂੰ ਨਸ਼ਾ ਕਰਦੇ ਸਮੇ ਕਾਬੂ ਕੀਤਾ ਜਾ ਸਕਦਾ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 25 ਮਿਲੀਗ੍ਰਾਂਮ ਹੈਰੋਇਨ ਸਮੇਤ 2 ਪੰਨੀਆਂ, 2 ਲੈਟਰ ਇੱਕ ਢੱਕਣ ਪਲਾਸਟਿਕ ਬ੍ਰਾਂਮਦ ਕੀਤਾ ਗਿਆ। ਐਸ ਆਈ ਲਖਵਿੰਦਰ ਸਿੰਘ ਨੇ 1.ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਮੇਜਰ ਸਿੰਘ ਵਾਸੀ ਕੋਟ ਸਦਰ ਖਾਂ 2.ਲਖਵਿੰਦਰ ਸਿੰਘ ਉਰਫ ਗੋਲਾ ਪੁੱਤਰ ਬਲਦੇਵ ਸਿੰਘ ਵਾਸੀ ਕੋਟ ਸਦਰ ਖਾਂ ਤੇ 53/16-05-2022 ਅ/ਧ 27/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਸ਼ੱਕੀ ਪਰਸ਼ਾ ਦੀ ਤਲਾਸ਼ ਵਿੱਚ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 250 ਨਸ਼ੀਲੀਆਂ ਗੋਲੀਆਂ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਬਲਵਿੰਦਰ ਸਿੰਘ ਨੇ ਪਰਮਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਜਲਾਲਾਬਦ ਪੂਰਬੀ ਤੇ 107/16-05-2022 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ਼:ਥ: ਬਲਧੀਰ ਸਿੰਘ ਨੇ 1.ਗੁਰਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਫੂਲੇਵਾਲਾ 2.ਲਖਵਿੰਦਰ ਸਿੰਘ ਪੁੱਤਰ ਨਾਮਾਲੂਮ ਵਾਸੀ ਡੇਮਰੂ ਖੁਰਦ ਤੇ 91/16-05-2022 ਅ/ਧ 18/29/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਨਾਕਾਬੰਦੀ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਵਰਨਾ ਕਾਰ ਨੰਬਰੀ ਪੀ ਬੀ 30 ਵਾਈ 8178 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 20 ਕਿੱਲੋਗ੍ਰਾਂਮ ਭੁੱਕੀ ਡੋਡੇ ਪੋਸਤ ਬ੍ਰਾਂਮਦ ਕੀਤਾ ਗਿਆ। ਸ਼:ਥ: ਵਰਿੰਦਰ ਕੁਮਾਰ ਨੇ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਜਸਪਾਲ ਸਿੰਘ ਵਾਸੀ ਚੋਟੀਆਂ (ਸ੍ਰੀ ਮੁਕਤਸਰ ਸਾਹਿਬ) ਤੇ 93/16-05-2022 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ 40 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਲਖਵੀਰ ਸਿੰਘ ਨੇ ਬੂਟਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਦੋਲਵਾਲਾ ਤੇ 52/16-05-2022 ਅ/ਧ 61/11/4 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 400 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ਼:ਥ: ਕੁਲਦੀਪ ਰਾਜ ਨੇ ਘੁਰਦਿੱਤ ਸਿੰਘ ਉਰਫ ਤਰਸੇਮ ਪੁੱਤਰ ਸੁਦੂਰਾ ਸਿੰਘ ਵਾਸੀ ਪਿੰਡ ਖੋਟੇ ਤੇ 82/16-05-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।