ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਨੂੰ ਇੱਕ ਜੁੱਟ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੇ ਕਿਉਂਕਿ ਕਾਂਗਰਸ ਵਿੱਚ ਅੰਦਰੂਨੀ ਜੰਗ ਚੱਲ ਰਹੀ ਹੈ। ਜਿਥੇ ਕਾਂਗਰਸ ਦੇ ਵੱਡੇ ਲੀਡਰਾਂ ਵਿੱਚ ਧੜੇਬੰਦੀ ਤਾਂ ਵਧ ਹੀ ਗਈ ਹੈ । ਹੁਣ ਤਾਂ ਕਾਂਗਰਸ ਦੇ ਵਰਕਰ ਵੀ ਆਪਸ ਵਿੱਚ ਭਿੜਨਾ ਸ਼ੁਰੂ ਹੋ ਗਏ ਹਨ। ਬਠਿੰਡਾ ਵਿੱਚ ਕਾਂਗਰਸ ਹਾਈਕਮਾਂਡ ਵੱਲੋਂ ਰਾਜਸਥਾਨ ਤੋਂ ਵਰਕਰਾਂ ਨਾਲ ਮੀਟਿੰਗ ਕਰਨ ਲਈ ਡੀ ਆਰ ਓ ਭੇਜਿਆ ਗਿਆ ਸੀ। ਇਸ ਮੀਟਿੰਗ ਵਿੱਚ ਕਾਂਗਰਸ ਦੇ ਸਾਰੇ ਆਗੂ ਸ਼ਾਮਲ ਸਨ। ਜਦੋਂ ਡੀ ਆਰ ਓ ਬੋਲਣ ਲੱਗਾ ਤਾਂ ਮਨਪ੍ਰੀਤ ਸਿੰਘ ਬਾਦਲ ਅਤੇ ਰਾਜਾ ਵੜਿੰਗ ਦੇ ਸਮਰਥਕ ਆਪਸ ਵਿੱਚ ਉਲਝ ਗਏ
ਸਥਾਨਕ ਲੀਡਰਸ਼ਿਪ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੇ ਸੀਨੀਅਰ ਡਿਪਟੀ ਮੇਅਰ, ਕਾਂਗਰਸੀ ਆਗੂ ਕਹਿ ਰਹੇ ਹਨ ਕਿ ਚੋਣ ਪ੍ਰਕਿਰਿਆ ਕਾਂਗਰਸ ਵੱਲੋਂ ਚਲਾਈ ਗਈ ਹੈ, ਉਹ ਨਹੀਂ ਮੰਨਦੇ। ਦੂਜੇ ਪਾਸੇ ਬਠਿੰਡਾ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਬਠਿੰਡਾ ਲੀਡਰਸ਼ਿਪ ਵੱਲੋਂ ਨਹੀਂ ਸਗੋਂ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਵੱਲੋਂ ਸਵਾਲ ਕੀਤੇ ਗਏ ਸਨ, ਜਿਸ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ।
ਦੂਜੇ ਪਾਸੇ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਟਵੀਟ ਕਰਕੇ ਕਿਹਾ ਕਿ ਪਾਰਟੀ ਵਰਕਰਾਂ ਨਾਲ ਹੁੰਦੀ ਹੈ। ਜਦੋਂ ਲੀਡਰ ਇਕ ਦੂਜੇ ਖਿਲਾਫ ਬੋਲਦੇ ਹਨ ਤਾਂ ਹਾਈਕਮਾਂਡ ਨੂੰ ਉਨ੍ਹਾਂ ਖਿਲਾਫ ਵੀ ਸਖਤ ਫੈਸਲੇ ਲੈਣੇ ਚਾਹੀਦੇ ਹਨ।
ਕਾਬਲੇਗੌਰ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਰਾਜਾ ਵੜਿੰਗ ਨੇ ਖੁੱਲ੍ਹ ਮਨਪ੍ਰੀਤ ਬਾਦਲ ਖਿਲਾਫ ਬੋਲਦੇ ਸੀ, ਫਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ, ਪਰ ਹਾਈਕਮਾਂਡ ਨੇ ਉਸ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਇਸ ਤੋਂ ਪਹਿਲਾਂ ਵੀ ਜਦੋਂ ਬਠਿੰਡਾ ਦੇ ਇੱਕ ਨਿਜੀ ਪੈਲੇਸ ਵਿੱਚ ਪ੍ਰੋਗਰਾਮ ਕਰਵਾਇਆ ਸੀ, ਉਸ ਵੇਲੇ ਵੀ ਦਿਹਾਤੀ ਇਲਾਕੇ ਵਿੱਚ ਮਨਪ੍ਰੀਤ ਬਾਦਲ ਖਿਲਾਫ ਜੰਮ ਕੇ ਨਾਹਰੇਬਾਜ਼ੀ ਹੋਈ ਸੀ।
PUNJAB




INDIA








WORLD










