ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਤੋਂ 13 ਮੰਗਾਂ ਮਨਵਾਉਣ ਲਈ ਬੀਤੇ ਦਿਨ ਤੋਂ ਮੋਹਾਲੀ ਬਾਰਡਰ ਤੇ ਧਰਨਾ ਲਾਇਆ ਹੋਇਆ ਸੀ । ਜਥੇਬੰਦੀਆਂ ਨੇ ਪੰਜਾਬ ਸਰਕਾਰ ਨੂੰ ਅੱਜ ਸ਼ਾਮ ਤੱਕ ਦਾ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਗੱਲ ਕਰਨ ਲਈ ਸਮਾਂ ਦਿੱਤਾ ਸੀ । ਨਹੀਂ ਤਾਂ ਚੰਡੀਗੜ੍ਹ ਜਾ ਕੇ ਪੱਕਾ ਧਰਨਾ ਲਾਵਾਂਗੇ । ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਕਰ ਲਈ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਅਤੇ ਜਥੇਬੰਦੀਆਂ ਦੀ ਚੱਲੀ ਦੋ ਘੰਟੇ ਮੀਟਿੰਗ ਦੌਰਾਨ 12 ਮੰਗਾਂ ਤੇ ਸਹਿਮਤੀ ਬਣ ਗਈ ਹੈ ।
PUNJAB




INDIA








WORLD










