ਪੰਜਾਬ ਵਿੱਚ ਹਲਾਤ ਸੁਧਰਨ ਦੀ ਬਜਾਏ ਵਿਗੜਦੇ ਜਾ ਰਹੇ ਹੈ । ਕਿਉਂਕਿ ਗੁੰਡਾਗਰਦੀ ਏਨੀ ਵਧ ਗਈ ਹੈ ਕਿ ਮਹਿਲਾ ਪੁਲਿਸ ਇੰਸਪੈਕਟਰ ਦੇ ਘਰ ਉਪਰ ਦਿਨ ਦਿਹਾੜੇ ਹਮਲਾ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਬਹਿਰਾਮਪੁਰ ਵਿੱਚ 25-30 ਲੜਕਿਆਂ ਨੇ ਮਹਿਲਾ ਇੰਸਪੈਕਟਰ ਸਨੇਹ ਲਤਾ ਦੇ ਘਰ ਉਪਰ ਦਿਨ ਦਿਹਾੜੇ ਹਮਲਾ ਕਰ ਦਿੱਤਾ ਗਿਆ । ਇਸ ਸਬੰਧੀ ਇੰਸਪੈਕਟਰ ਸਨੇਹ ਲਤਾ ਦੱਸਿਆ ਕਿ ਮੇਰੇ ਘਰ ਤੇ 25-30 ਗੁੰਡਿਆ ਨੇ ਦਿਨ ਦਿਹਾੜੇ ਹਮਲਾ ਕੀਤਾ ਹੈ ਉਸ ਟਾਈਮ ਘਰ ਵਿੱਚ ਮੇਰਾ ਲੜਕਾ ਰਾਹੁਲ ਦੁਪਹਿਰ ਵੇਲੇ ਆਰਾਮ ਕਰ ਰਿਹਾ ਸੀ ਤੇ ਸਾਡੇ ਘਰ ਵਿੱਚ 25-30 ਲੜਕਿਆਂ ਨੇ ਦਾਖਲ ਹੋ ਕੇ ਇੱਟਾਂ ਤੇ ਪੱਥਰ ਮਾਰੇ ਅਤੇ ਦਾਤਰਾਂ ਨਾਲ ਤੋੜ ਫੋੜ ਕੀਤੀ । ਉਸ ਮੌਕੇ ਮੇਰੇ ਲੜਕੇ ਰਾਹੁਲ ਨੇ ਉਪਰ ਤੀਜੀ ਮੰਜ਼ਿਲ ਤੇ ਚੜ ਕੇ ਆਪਣੀ ਜਾਨ ਬਚਾਈ। ਇੰਸਪੈਕਟਰ ਨੇ ਦੱਸਿਆ ਕਿ ਗੁੰਡਾ ਅਨਸਰਾਂ ਦੀ ਘਰ ਵਿੱਚ ਦਾਖਲ ਹੋਇਆ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ।
ਦੱਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਘਰ ਦੀ ਤੋੜਫੋੜ ਦਾ ਕਰੀਬ ਚਾਰ ਲੱਖ ਦਾ ਨੁਕਸਾਨ ਕਰ ਗਏ। ਘਟਨਾ ਸਬੰਧੀ ਥਾਨਾ ਬਹਿਰਾਮਪੁਰ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਹਿਰਾਮਪੁਰ ਦੇ ਥਾਣਾ ਮੁਖੀ ਦੀਪਿਕਾ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਸਾਨੂੰ ਰਿਪੋਰਟ ਮਿਲ ਗਈ ਹੈ ਜਲਦੀ ਹੀ ਕਾੱਰਵਾਈ ਕਰ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।
PUNJAB




INDIA








WORLD










