ਰੋਡ ਰੇਜ ਕੇਸ ਵਿੱਚ ਬੀਤੇ ਕੱਲ ਸਰਵ ਉੱਚ ਨਿਆਂ ਪਾਲੀਕਾ ਸੁਪਰੀਮ ਕੋਰਟ ਨੇ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜਾ ਸੁਣਾ ਦਿੱਤੀ ਸੀ, ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਕਨੂੰਨ ਨੂੰ ਮੰਨਦੇ ਹੋਏ ਅਦਾਲਤ ਜਰੀਏ ਆਤਮ ਸਮਰਪਣ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅੱਜ ਸਿੱਧੂ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਜੇਲ੍ਹ ਭੇਜਣ ਤੋਂ ਪਹਿਲਾਂ ਪ੍ਰਸ਼ਾਸ਼ਨ ਦੁਆਰਾ ਨਵਜੋਤ ਸਿੱਧੂ ਨੂੰ ਕਨੂੰਨੀ ਪ੍ਰਕਰੀਆਂ ਦੁਆਰਾ ਕੱਢਿਆ। ਜਿਸ ਦੌਰਾਨ ਉਨ੍ਹਾਂ ਦਾ ਮੈਡੀਕਲ ਚੈਕੱਪ ਕਰਨ ਬਾਅਦ ਉਨ੍ਹਾਂ ਨੂੰ 6.30 ਦੀ ਕਰੀਬ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ। ਮੈਡੀਕਲ ਚੈਕੱਪ ਦੌਰਾਨ ਸਿੱਧੂ ਦੀ ਕੌਂਸਲ ਵੱਲੋਂ ਡਾਕਟਰਾਂ ਨੂੰ ਸਿੱਧੂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ ਗਈ , ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਨੂੰ ਕਣਕ ਦੇ ਆਟੇ ਤੋਂ ਅਲਰਜੀ ਹੈ ਅਤੇ ਉਨ੍ਹਾਂ ਨੂ ਬਲੱਡ ਪ੍ਰੈਸ਼ਰ ਦੀ ਵੀ ਸਮੱਸਿਆ ਹੈ। ਇਸ ਦੌਰਾਨ ਉਨ੍ਹਾਂ ਦਸਿਆ ਕਿ ਨਵਜੋਤ ਸਿੱਧੂ ਦੇ ਪੈਰ ਉੱਪਰ ਸੱਟ ਵੀ ਲੱਗੀ ਹੋਈ ਹੈ। ਪਰ ਇਹ ਸਭ ਚੈਕੱਪ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਇੱਥੇ ਹੀ ਤੁਹਾਨੂ ਦੱਸ ਦਈਏ ਕਿ ਜੇਲ੍ਹ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨਾਲ ਪ੍ਰਿਅੰਕਾ ਗਾਂਧੀ ਦੁਆਰਾ ਵੀ ਫ਼ੋਨ ਉੱਪਰ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨਾਲ ਡੱਟ ਕੇ ਖੜੇ ਰਹਿਣ ਦੀ ਗਲ ਆਖੀ।
PUNJAB




INDIA








WORLD










