ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਮੌੜ ਹਲਕੇ ਤੋਂ ਚੋਣ ਲੜ ਰਹੇ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ਹੋ ਰਹੀ ਸੀ । ਉਸ ਸਮੇਂ ਰੈਲੀ ਦੇ ਨੇੜੇ ਇੱਕ ਜ਼ਬਰਦਸਤ ਬੰਬ ਧਮਾਕਾ ਹੋਇਆ ਸੀ । ਉਸ ਬੰਬ ਧਮਾਕੇ ਵਿੱਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ । ਬੰਬ ਧਮਾਕੇ ਵਾਲਾ ਕੇਸ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਚੱਲ ਰਿਹਾ ਹੈ ਉਸ ਕੇਸ ਵਿੱਚ ਮੌਕੇ ਦੇ ਇੰਸਪੈਕਟਰ ਸ਼ਿਵ ਚੰਦ ਦੀ ਗਵਾਹੀ ਸੀ ਪਰ ਇੰਸਪੈਕਟਰ ਨੂੰ ਅਦਾਲਤ ਵੱਲੋਂ ਬਾਰ ਬਾਰ ਪੇਸ਼ ਹੋਣ ਲਈ ਬੁਲਾਇਆ ਗਿਆ ਸੀ । ਪਰ ਤਤਕਾਲੀ ਇੰਸਪੈਕਟਰ ਹੁਣ ਡੀਐਸਪੀ ਬਣ ਚੁੱਕੇ ਸ਼ਿਵ ਚੰਦ ਨੇ ਅਦਾਲਤ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਪੇਸ਼ ਨਹੀਂ ਹੋਇਆ । ਆਖਰ ਅਦਾਲਤ ਨੇ ਸਖ਼ਤ ਫੈਸਲਾ ਲੈਂਦਿਆਂ ਸ਼ਿਵ ਚੰਦ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ ।ਮਿਲੀ ਜਾਣਕਾਰੀ ਮੁਤਾਬਕ ਅਦਾਲਤ ਨੇ ਸ਼ਿਵ ਚੰਦ ਨੂੰ 21 ਦਸੰਬਰ ਨੂੰ ਸਮਣ ਕੀਤਾ ਗਿਆ ਸੀ ਦੂਜੀ ਵਾਰ 14 ਫਰਵਰੀ ਨੂੰ ਤੇ ਫਿਰ 26 ਅਪ੍ਰੈਲ ਅਤੇ 13 ਮਈ ਨੂੰ ਆਪਣੀ ਗਵਾਹੀ ਦੇਣ ਲਈ ਤਲਬ ਕੀਤਾ ਗਿਆ ਸੀ । ਪਰ ਸ਼ਿਵ ਚੰਦ ਪੇਸ਼ ਨਹੀਂ ਹੋਇਆ ਸੀ ਅਤੇ ਅਦਾਲਤ ਦੇ ਹੁਕਮਾਂ ਨੂੰ ਅਣਗੌਲਿਆਂ ਕਰ ਦਿੰਦਾ ਸੀ।
ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਰੱਖੀ ਗਈ ਹੈ। ਦੱਸਣਯੋਗ ਹੈ ਕਿ ਮੌੜ ਬੰਬ ਬਲਾਸਟ ’ਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਮੌੜ ’ਚ ਬੰਬ ਧਮਾਕਾ 31 ਜਨਵਰੀ 2017 ਨੂੰ ਹੋਇਆ ਸੀ ਅਤੇ ਪੁਲਿਸ ਪੰਜ ਸਾਲ ਤੋਂ ਵੀ ਵੱਧ ਅਰਸੇ ਮਗਰੋਂ ਵੀ ਮੁਲਜ਼ਮਾਂ ਦੀ ਸੂਹ ਨਹੀਂ ਲਾ ਸਕੀ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਪਹਿਲਾਂ ਐਸਆਈਟੀ ਵੀ ਬਣਾਈ ਸੀ ਜਿਸ ਦੇ ਹੱਥ ਪੱਲੇ ਵੀ ਕੁੱਝ ਨਹੀਂ ਪਿਆ ਹੈ।
ਉਸ ਤੋਂ ਬਾਅਦ ਫਿਰ ਨਵੀਂ ਐਸਆਈਟੀ ਬਣੀ ਤਾਂ ਡੇਰਾ ਸਿਰਸਾ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਸਤੇ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਸਨ। ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮਾਂ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਅਸਫਲ ਹੀ ਰਹੀਆਂ ਹਨ ਅਤੇ ਇਹ ਬੰਬ ਧਮਾਕਾ ਭੇਦ ਬਣਿਆ ਹੋਇਆ ਹੈ ਜਦੋਂਕਿ ਪੀੜਤ ਪਰਿਵਾਰ ਇਨਸਾਫ ਦੀ ਝਾਕ ’ਚ ਅੱਖਾਂ ਪਕਾ ਬੈਠੇ ਹਨ।
ਉਸ ਤੋਂ ਬਾਅਦ ਅਦਾਲਤ ਨੇ ਇਸ ਸਾਲ ਪਹਿਲਾਂ 14 ਫਰਵਰੀ ਤੇ ਫਿਰ 26 ਅਪਰੈਲ ਅਤੇ ਚੌਥੀ ਵਾਰ 13 ਮਈ ਨੂੰ ਗਵਾਹੀ ਦੇਣ ਲਈ ਤਲਬ ਕੀਤਾ ਸੀ ਪਰ ਸ਼ਿਵ ਚੰਦ ਅਦਾਲਤ ’ਚ ਪੇਸ਼ ਨਹੀਂ ਹੋਏ ਅਤੇ ਆਦੇਸ਼ਾਂ ਨੂੰ ਅਣਗੌਲਿਆ ਕਰ ਦਿੱਤਾ। ਮੌੜ ਬੰਬ ਕਾਂਡ ਦੇ ਜਾਂਚ ਅਧਿਕਾਰੀ ਅਤੇ ਮੌਜੂਦਾ ਡੀਐਸਪੀ ਸ਼ਿਵ ਚੰਦ ਦੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਦਾਲਤ ਨੇ ਹੁਣ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ।
ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਰੱਖੀ ਗਈ ਹੈ। ਦੱਸਣਯੋਗ ਹੈ ਕਿ ਮੌੜ ਬੰਬ ਬਲਾਸਟ ’ਚ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਮੌੜ ’ਚ ਬੰਬ ਧਮਾਕਾ 31 ਜਨਵਰੀ 2017 ਨੂੰ ਹੋਇਆ ਸੀ ਅਤੇ ਪੁਲਿਸ ਪੰਜ ਸਾਲ ਤੋਂ ਵੀ ਵੱਧ ਅਰਸੇ ਮਗਰੋਂ ਵੀ ਮੁਲਜ਼ਮਾਂ ਦੀ ਸੂਹ ਨਹੀਂ ਲਾ ਸਕੀ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਪਹਿਲਾਂ ਐਸਆਈਟੀ ਵੀ ਬਣਾਈ ਸੀ ਜਿਸ ਦੇ ਹੱਥ ਪੱਲੇ ਵੀ ਕੁੱਝ ਨਹੀਂ ਪਿਆ ਹੈ।
ਉਸ ਤੋਂ ਬਾਅਦ ਫਿਰ ਨਵੀਂ ਐਸਆਈਟੀ ਬਣੀ ਤਾਂ ਡੇਰਾ ਸਿਰਸਾ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਲਈ ਸੂਹ ਦੇਣ ਵਾਸਤੇ ਇਸ਼ਤਿਹਾਰ ਵੀ ਜਾਰੀ ਕੀਤੇ ਗਏ ਸਨ। ਪੁਲਿਸ ਅਤੇ ਵਿਸ਼ੇਸ਼ ਜਾਂਚ ਟੀਮਾਂ ਦੀਆਂ ਹੁਣ ਤੱਕ ਦੀਆਂ ਕੋਸ਼ਿਸ਼ਾਂ ਅਸਫਲ ਹੀ ਰਹੀਆਂ ਹਨ ਅਤੇ ਇਹ ਬੰਬ ਧਮਾਕਾ ਭੇਦ ਬਣਿਆ ਹੋਇਆ ਹੈ ਜਦੋਂਕਿ ਪੀੜਤ ਪਰਿਵਾਰ ਇਨਸਾਫ ਦੀ ਝਾਕ ’ਚ ਅੱਖਾਂ ਪਕਾ ਬੈਠੇ ਹਨ।
PUNJAB

INDIA

WORLD