ਜਿਲ੍ਹਾ ਹੋਸ਼ਿਆਰਪੁਰ ਦੇ ਪਿੰਡ ਬੈਰਮਪੁਰ ਵਿਚ ਅੱਜ ਸਵੇਰੇ 10 ਵਜੇ ਦੇ ਕਰੀਬ ਹਰਿਤਿਕ ਨਾਮ ਦਾ ਬੱਚਾ ਬੋਰਵੈਲ ਵਿਚ ਡਿੱਗ ਗਿਆ ਸੀ . ਪੰਜਾਬ ਪੁਲਿਸ , ਭਾਰਤੀ ਸੈਨਾ , ਐਨ ਡੀ ਆਰ ਐਫ ਅਤੇ ਪਿੰਡ ਵਾਸੀਆਂ ਵਲੋਂ ਸਾਂਝਾ ਅਪ੍ਰੇਸ਼ਨ ਕਰਦੇ ਹੋਏ 6 ਵਜੇ ਦੇ ਕਰੀਬ ਉਕਤ ਬਚੇ ਨੂੰ ਦੇਸੀ ਤਰੀਕੇ ਨਾਲ ਬੋਰਵੈਲ ਵਿਚੋਂ ਕੱਢ ਲਿਆ ਹੈ. ਬੱਚੇਦੀ ਉਮਰ ਕਰੀਬ 6 ਸਾਲ ਹੈ . ਪ੍ਰਸ਼ਾਸ਼ਨਿਕ ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਪਤਾ ਲੱਗਾ ਹੈ ਕਿ ਬਚੇ ਨੂੰ ਅਜੇ ਤੱਕ ਹੋਸ਼ ਨਹੀਂ ਆਇਆ ਹੈ ਪਰ ਡਾਕਟਰਾਂ ਦੀਆਂ ਟੀਮਾਂ ਲਗਾਤਾਰ ਬਚੇ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਹਨ.
PUNJAB




INDIA








WORLD










