ਪੰਜਾਬ ਦੇ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਂ ਬਲਵੀਰ ਸਿੰਘ ਨੂੰ ਅਦਾਲਤ ਨੇ ਸੁਣਾਈ ਤਿੰਨ ਸਾਲ ਦੀ ਸਜ਼ਾ । ਮਿਲੀ ਜਾਣਕਾਰੀ ਮੁਤਾਬਕ ਰੋਪੜ ਦੀ ਅਦਾਲਤ ਨੇ ਡਾਕਟਰ ਬਲਵੀਰ ਸਿੰਘ ਸਮੇਤ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਸੈਣੀ ਤੇ ਉਨ੍ਹਾਂ ਦੇ ਪੁੱਤਰ ਰਾਹੁਲ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ । ਇਹ ਸਜ਼ਾ ਪਾਣੀ ਦੇ ਝਗੜੇ ਕਾਰਨ ਸੁਣਾਈਂ ਗਈ ਹੈ । ਇਹ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਰੋਪੜ ਦੀ ਅਦਾਲਤ ਵਿੱਚ ਚੱਲ ਰਿਹਾ ਸੀ । ਡਾਕਟਰ ਬਲਵੀਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੀ ਰਿਸ਼ਤੇ ਵਿੱਚ ਲੱਗਦੀ ਸਾਲੀ ਨੂੰ ਤੇ ਉਨ੍ਹਾਂ ਦੇ ਘਰ ਵਾਲੇ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ ਇਹ ਝਗੜਾ ਜ਼ਮੀਨ ਵਿੱਚ ਲਾਏ ਗਏ ਪਾਣੀ ਵਾਲੇ ਟਿਊਬਵੈੱਲ ਨੂੰ ਲੈਕੇ ਹੋਇਆ ਸੀ । ਉਸ ਸਮੇਂ ਡਾਕਟਰ ਬਲਵੀਰ ਸਿੰਘ ਨੇ ਪਰਿਵਾਰ ਸਮੇਤ ਹਮਲਾ ਕੀਤਾ ਗਿਆ ਸੀ ਤੇ ਪੀੜਤ ਪਰਿਵਾਰ ਦੇ 14 ਸੱਟਾਂ ਲੱਗੀਆਂ ਸਨ । ਜਿਸ ਤੋਂ ਬਾਅਦ ਕੇਸ ਥਾਣੇ ਗਿਆ ਤੇ ਅਦਾਲਤ ਨੇ ਲੰਬੇ ਸਮੇਂ ਬਾਅਦ ਤਿੰਨ ਸਾਲ ਦੀ ਸਜ਼ਾ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ
ਹਾਲਾਂਕਿ ਅਦਾਲਤ ਨੇ ‘ਆਪ’ ਵਿਧਾਇਕ ਬਲਬੀਰ ਸਿੰਘ ਤੇ ਬਾਕੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਵੱਲੋਂ 50 ਹਜ਼ਾਰ ਦੇ ਮੁਚਲਕੇ ਨਾਲ ਜ਼ਮਾਨਤ ਦੇ ਦਿੱਤੀ ਗਈ। ਮਾਮਲਾ 2011 ਵਿਚ ਭੈਣ ਭਰਾਵਾਂ ਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਦਾ ਹੈ।
PUNJAB




INDIA








WORLD










