ਪੰਜਾਬ ਸਰਕਾਰ ਵੱਲੋਂ ਤਤਕਾਲ ਵਿੱਚ ਐਕਸ਼ਨ ਲੈਂਦਿਆਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾ ਵਿੱਚ ਬਰਖ਼ਾਸਤ ਕਰਕੇ ਨਾਲ ਦੀ ਨਾਲ ਕੀਤਾ ਸੀ ਪਰਚਾ ਦਰਜ਼ ਤੇ ਉਸ ਤੋਂ ਬਾਅਦ ਕੀਤਾ ਅਦਾਲਤ ਵਿੱਚ ਪੇਸ਼ , ਪੁਲਿਸ ਨੂੰ ਮਿਲਿਆ ਚਾਰ ਦਿਨ ਦਾ ਰਿਮਾਂਡ । ਤੁਹਾਨੂੰ ਦੱਸ ਦਈਏ ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅੱਜ ਭ੍ਰਿਸ਼ਟਾਚਾਰ ਦੇ ਦੋਸ਼ਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਬਰਖ਼ਾਸਤ ਕੀਤਾ ਤੇ ਫੇਰ ਵਿਜੇ ਸਿੰਗਲਾ ਅਤੇ ਉਸ ਦੇ ਸਾਥੀ ਓ ਐਸ ਡੀ ਪ੍ਰਦੀਪ ਕੁਮਾਰ ਉਪਰ ਪਰਚਾ ਦਰਜ਼ ਕਰਵਾਇਆ ਤੇ ਨਾਲ ਦੀ ਨਾਲ ਪੁਲਿਸ ਨੇ ਗ੍ਰਿਫਤਾਰ ਕੀਤੇ ਤੇ ਅਦਾਲਤ ਵਿੱਚ ਪੇਸ਼ ਕਰਕੇ 27 ਮਈ ਤੱਕ ਪੁਲਿਸ ਰਿਮਾਂਡ ਲਿਆ ਹੈ । ਇਸ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਤਰੀਫਾਂ ਕੀਤੀਆਂ ਜਾ ਰਹੀਆਂ ਹਨ। ਕਿਉਂਕਿ ਇਤਿਹਾਸ ਵਿੱਚ ਕਿਸੇ ਮਜੂਦਾ ਮੰਤਰੀ ਉਪਰ ਵੱਡੀ ਕਾਰਵਾਈ ਹੋਣਾ । ਇਹ ਭਗਵੰਤ ਮਾਨ ਦਾ ਬਹੁਤ ਹੀ ਵੱਡਾ ਦਲੇਰੀ ਵਾਲਾ ਕਦਮ ਹੈ
ਦੱਸ ਦਈਏ ਕਿ ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਤੋਂ ਬਾਹਰ ਕਰ ਦਿੱਤਾ ਸੀ। ਨਾਲ ਹੀ ਪੁਲਿਸ ਨੂੰ ਮੰਤਰੀ ਖਿਲਾਫ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ। ਜਿਸ ਪਿੱਛੋਂ ਪੁਲਿਸ ਨੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ। ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੇ ਸਿੰਗਲਾ ਨੂੰ ਗ੍ਰਿਫ਼ਤਾਰ ਕੀਤਾ ਸੀ।
PUNJAB




INDIA








WORLD










