ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਆਪਣੇ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗਿ੍ਫਤਾਰ ਕਰਵਾਇਆ ਤਾਂ ਉਸ ਤੋਂ ਬਾਅਦ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਵਿਜੇ ਸਿੰਗਲਾ ਨੇ ਆਪਣੇ ਨਾਲ ਆਪਣਾ ਭਾਣਜੇ ਪ੍ਰਦੀਪ ਕੁਮਾਰ ਨੂੰ ਜਾਅਲੀ ਓਐਸਡੀ ਬਣਾ ਕੇ ਰੱਖਿਆ ਹੋਇਆ ਸੀ । ਤਾਂ ਜੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲੈਣਦੇਣ ਕਰ ਸਕੇ । ਇਸ ਕੇਸ ਵਿੱਚ ਵੀ ਜਾਅਲੀ ਓਐਸਡੀ ਪ੍ਰਦੀਪ ਕੁਮਾਰ ਹੀ ਰਿਸ਼ਵਤ ਨੂੰ ਲੈਣ ਸਬੰਧੀ ਗੱਲਬਾਤ ਕਰ ਰਿਹਾ ਸੀ ਤੇ ਰਿਸ਼ਵਤ ਨਾ ਦੇਣ ਨੂੰ ਲੈ ਕੇ ਵਟਸਐਪ ਤੇ ਫੋਨ ਕਰਕੇ ਅਫਸਰ ਦਾ ਕੈਰੀਅਰ ਖਰਾਬ ਕਰਨ ਤੱਕ ਦੀਆਂ ਧਮਕੀਆਂ ਦਿੰਦਾ ਸੀ।
ਅਸਲ ਵਿੱਚ ਸਰਕਾਰੀ ਰਿਕਾਰਡ ਅਨੁਸਾਰ ਪ੍ਰਦੀਪ ਕੁਮਾਰ ਡਾ.ਵਿਜੇ ਸਿੰਗਲਾ ਦਾ ਓਐਸਡੀ ਨਹੀਂ ਹੈ। ਮੰਤਰੀ ਨੇ ਆਪਣੇ ਦੋ ਭਾਣਜਿਆਂ ਸਣੇ ਸਮੇਤ ਤਿੰਨ ਰਿਸ਼ਤੇਦਾਰਾਂ ਦੇ ਸਕੱਤਰੇਤ ਵਿੱਚ ਦਾਖ਼ਲੇ ਦੇ ਗ੍ਰੀਨ ਕਾਰਡ ਬਣਾਏ ਸਨ। ਇਸ ਕਾਰਨ ਮੰਤਰੀ ਵਿਜੇ ਸਿੰਗਲਾ ਹਰ ਥਾਂ ਪ੍ਰਦੀਪ ਕੁਮਾਰ ਨੂੰ ਆਪਣਾ ਓ.ਐਸ.ਡੀ ਕਹਿ ਕੇ ਆਪਣੇ ਨਾਲ ਰੱਖਦਾ ਸੀ। ਪ੍ਰਦੀਪ ਕੁਮਾਰ ਸਕੱਤਰੇਤ ਵਿੱਚ ਹੋਣ ਵਾਲੀਆਂ ਮੀਟਿੰਗਾਂ ਵਿੱਚ ਮੰਤਰੀ ਨਾਲ ਨਾ ਸਿਰਫ਼ ਹਿੱਸਾ ਲੈਂਦਾ ਸੀ ਸਗੋਂ ਸਾਰੀਆਂ ਫਾਈਲਾਂ ਦੀ ਜਾਂਚ ਵੀ ਕਰਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਕਈ ਵਾਰ ਪ੍ਰਦੀਪ ਕੁਮਾਰ ਨੂੰ ਮੀਟਿੰਗ ਵਿੱਚੋਂ ਬਾਹਰ ਭੇਜਿਆ ਪਰ ਮੰਤਰੀ ਦੇ ਕਹਿਣ ਉਤੇ ਉਸ ਨੂੰ ਵਾਪਸ ਬੁਲਾ ਲਿਆ ਗਿਆ। ਇਸ ਤੋਂ ਪਤਾ ਲੱਗ ਰਿਹਾ ਹੈ ਕਿ ਮੰਤਰੀ ਦਾ ਭ੍ਰਿਸ਼ਟਾਚਾਰ ਫਰਜ਼ੀ ਓ.ਐੱਸ.ਡੀ ਦੇ ਰੂਪ ‘ਚ ਚੱਲ ਰਿਹਾ ਸੀ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਉਨ੍ਹਾਂ ਉਤੇ 1 ਫ਼ੀਸਦੀ ਕਮਿਸ਼ਨ ਲੈਣ ਦੇ ਇਲਜ਼ਾਮ ਲਗਾਏ ਹਨ। ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਸਨ। ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਚੱਲ ਰਹੀ ਹੈ।
PUNJAB




INDIA








WORLD










