ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਕਤਲ ਕਰਨ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਇੱਕ ਸਾਥੀ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਜ਼ਿੰਮੇਵਾਰੀ ਇੱਕ ਫੇਸਬੁੱਕ ਤੇ ਪੋਸਟ ਪਾ ਕੇ ਲਈ ਸੀ । ਉਸ ਤੋਂ ਬਾਅਦ ਇੱਕ ਹੋਰ ਲਾਰੈਂਸ ਬਿਸ਼ਨੋਈ ਦੇ ਸਾਥੀ ਗੈਂਗਸਟਰ ਸਚਿਨ ਥਾਪਨ ਨੇ ਆਪਣੀ ਫੇਸਬੁੱਕ ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਨੇ ਲਿਖਿਆ ਹੈ ਅਸੀਂ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ।
ਸਚਿਨ ਥਾਪਨ ਨੇ ਪੋਸਟ ਚ ਲਿਖਿਆ ਹੈ….ਲਾਰੈਂਸ਼ ਬਿਸ਼ਨੋਈ, ਗੋਲਡੀ ਬਰਾੜ ਤੇ ਸਚਿਨ ਥਾਪਨ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ…
ਇਸ ਨੇ ਵਿੱਕੀ ਮਿੱਢੂਖੇੜਾ ਦੇ ਕਤਲ ਚ ਮਦਦ ਕੀਤੀ ਸੀ…
ਸਾਡੇ ਭਰਾ ਵਿੱਕੀ ਮਿੱਢੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਵਿੱਚ ਇਸਦਾ ਨਾਮ ਸੀ…
ਪੁਲਿਸ ਨੇ ਇਸਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ…
ਦਿੱਲੀ ਪੁਲਿਸ ਨੇ ਇਸਦਾ ਨਾਮ ਸਾਹਮਣੇ ਰੱਖ ਦਿੱਤਾ ਸੀ…
ਕੌਸ਼ਲ ਦੇ ਸਾਰੇ ਬੰਦਿਆਂ ਨੇ ਮੂਸੇਵਾਲਾ ਦਾ ਨਾਮ ਲਿਆ ਸੀ…
ਇਸਨੇ ਉਨ੍ਹਾਂ ਨੂੰ ਫਾਈਨਾਂਸ ਕੀਤਾ ਤੇ ਰਹਿਣ ਦਾ ਪ੍ਰਬੰਧ ਕਰਵਾਇਆ…
ਸਾਡੇ ਭਰਾ ਅੰਕਿਤ ਭਾਦੂ ਦੇ ਐਨਕਾਊਂਟਰ ਵਿੱਚ ਵੀ ਇਸੇ ਦਾ ਹੱਥ ਸੀ…
ਅਸੀਂ ਇਸਨੂੰ ਕਈ ਵਾਰ ਸਮਝਾਇਆ, ਪਰ ਇਹ ਨਹੀਂ ਸਮਝਿਆ…
ਸਾਡੇ ਵਿਰੋਧੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ…
ਇਸੇ ਲਈ ਇਸਦਾ ਇਹ ਅੰਜਾਮ ਹੋਇਆ…
ਬੁਹਤ ਜਲਦ ਹੋਰ ਲੋਕਾਂ ਨੂੰ ਵੀ ਜਵਾਬ ਦਿੱਤਾ ਜਾਵੇਗਾ…
ਮੂਸੇਵਾਲੇ ਦੇ ਕਤਲ ਦੀ ਲਈ ਜ਼ਿੰਮੇਵਾਰੀ
ਸਚਿਨ ਥਾਪਨ, ਲਾਰੈਂਸ ਬਿਸ਼ਨੋਈ ਦਾ ਸਾਥੀ
ਲਾਰੈਂਸ ਬਿਸ਼ਨੋਈ ਗਰੁੱਪ ਦੀ ਪੋਸਟ…
ਮੈਂ ਤੇ ਗੋਲਡੀ ਬਰਾੜ ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ…
ਇਸ ਨੇ ਵਿੱਕੀ ਮਿੱਢੂਖੇੜਾ ਦੇ ਕਤਲ ‘ਚ ਮਦਦ ਕੀਤੀ ਸੀ…
ਮੈਂ ਇਸ ਨੂੰ ਫੋਨ ਕਰਕੇ ਕਿਹਾ ਸੀ ਕਿ ਤੂੰ ਗ਼ਲਤ ਕੀਤਾ ਹੈ..
ਇਸ ਨੇ ਮੈਨੂੰ ਕਿਹਾ ਸੀ ਕਿ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਜੋ ਮਰਜ਼ੀ ਕਰ ਲਓ…
ਮੈਂ ਵੀ ਹਥਿਆਰ ਲੋਡ ਕਰ ਕੇ ਰੱਖਦਾ ਹਾਂ..
ਤੇ ਅੱਜ ਅਸੀਂ ਫਿਰ ਆਪਣੇ ਭਰਾ ਵਿੱਕੀ ਦਾ ਬਦਲਾ ਲੈ ਲਿਆ…
ਇਹ ਸਟਾਰਟਿੰਗ ਹੈ ਹਾਲ਼ੇ…. ਜੋ ਵੀ ਉਸ ਕਤਲ ‘ਚ ਸ਼ਾਮਿਲ ਸੀ, ਉਹ ਤਿਆਰ ਰਹਿਣ…
ਗੈਂਗਸਟਰ ਗੋਲਡੀ ਬਰਾੜ ਦੀ ਪੋਸਟ…
ਸਿੱਧੂ ਮੂਸੇਵਾਲਾ ਦਾ ਕੰਮ ਹੋਇਆ ਇਹਦੀ ਜ਼ਿੰਮੇਵਾਰੀ ਮੈਂ ਗੋਲਡੀ ਬਰਾੜ, ਸਚਿਨ ਬਿਸ਼ਨੋਈ, ਲਾਰੈਂਸ ਬਿਸ਼ਨੋਈ ਗਰੁੱਪ ਲੈਂਦੇ ਹਾਂ….
ਇਹ ਸਾਡੇ ਭਾਈ ਵਿੱਕੀ ਮਿੱਢੂਖੇੜਾ ਤੇ ਗੁਰਲਾਲ ਬਰਾੜ ਦੇ ਕਤਲ ਵਿੱਚ ਇਸਦਾ ਨਾਮ ਆਇਆ…
ਪਰ ਪੁਲਿਸ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ…
ਸਾਡੇ ਭਰਾ ਅੰਕਿਤ ਦੇ ਐਨਕਾਉਂਟਰ ਚ ਵੀ ਇਸ ਦਾ ਹੱਥ ਸੀ…
ਇਹ ਸਾਡੇ ਖਿਲਾਫ਼ ਚੱਲ ਰਿਹਾ ਸੀ… ਦਿੱਲ਼ੀ ਪੁਲਿਸ ਨੇ ਸਿੱਧਾ ਇਸ ਦਾ ਨਾਮ ਮੀਡੀਆ ਅੱਗੇ ਰੱਖ ਦਿੱਤਾ ਸੀ ਫਿਰ ਵੀ ਆਪਣੀ ਪਾਵਰ ਕਰਕੇ ਬਚਿਆ ਰਿਹਾ… ਇਸ ਤੇ ਕੋਈ ਕਾਰਵਾਈ ਨਹੀਂ ਹੋਈ…
ਅੱਜ ਮੂਸੇਵਾਲਾ ਦਾ ਹੋਵੇਗਾ ਪੋਸਟ ਮਾਰਟਮ
ਸਿੱਧੂ ਮੂਸੇਵਾਲਾ ਦਾ ਅੱਜ ਪੋਸਟ ਮਾਰਟਮ ਹੋਵੇਗਾ। ਪੰਜਾਬ ਡੀਜੀਪੀ ਮੁਤਾਬਿਕ ਗੈਂਗਸਟਰਾਂ ਨੇ ਘੇਰ ਕੇ ਕਤਲ ਕੀਤਾ ਸੀ। ਮੂਸੇਵਾਲਾ ‘ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ ਗਈਆਂ। ਮਾਨਸਾ ਦੇ ਪਿੰਡ ਜਵਾਹਰਕੇ ‘ਚ ਗੋਲੀਆਂ ਮਾਰ ਕੇ ਕਤਲ ਕੀਤਾ। ਡੀਜੀਪੀ ਨੇ ਕਿਹਾ ਕਿ ਕਤਲ ਲਈ ਤਿੰਨ ਤਰ੍ਹਾਂ ਦੇ ਹਥਿਆਰ ਵਰਤੇ ਗਏ। ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ SIT ਗਠਿਤ ਕੀਤੀ ਗਈ ਹੈ।

ਹਮਲਾਵਰਾਂ ਦੀ ਗੱਡੀ ‘ਚੋਂ ਫਰਜ਼ੀ ਨੰਬਰ ਪਲੇਟਾਂ ਬਰਾਮਦ
ਪੁਲਿਸ ਨੇ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਹਮਲਾਵਰਾਂ ਦੀ ਗੱਡੀ ‘ਚੋਂ ਫਰਜ਼ੀ ਨੰਬਰ ਪਲੇਟਾਂ ਬਰਾਮਦ ਹੋਇਆਂ ਹਨ। CCTV ‘ਚ ਗੱਡੀਆਂ ਮੂਸੇਵਾਲਾ ਦਾ ਪਿੱਛਾ ਕਰਦੀਆਂ ਦਿਖੀਆਂ ਹਨ। ਵਾਰਦਾਤ ਤੋਂ ਬਾਅਦ ਗੱਡੀਆਂ ਛੱਡ ਕੇ ਹਮਲਾਵਰ ਫਰਾਰ ਹੋਏ। ਵਾਰਦਾਤ ਤੋਂ ਬਾਅਦ ਹਮਲਾਵਰ ਇੱਕ ਆਲਟੋ ਕਾਰ ਲੁੱਟ ਕੇ ਫਰਾਰ ਹੋਏ।
PUNJAB




INDIA








WORLD










