ਮੋਗਾ 5 ਜੂਨ (ਪ.ਪ.) : ਮੋਗਾ ਵਿਖੇ ਅੱਜ ਉਸ ਵੇਲੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋ ਇਕ ਕਾਂਗਰਸੀ ਵਿਧਾਇਕ ਦੇ ਨਜ਼ਦੀਕੀ ਮੰਨੇ ਜਾਂਦੇ ਜਸਵਿੰਦਰ ਸਿੰਘ ਵਲੋਂ 40 50 ਗੁੰਡੇ ਨਾਲ ਲੈਕੇ ਸੁਰਿੰਦਰਪਾਲ ਸਿੰਘ ਨਾਮਕ ਵਿਅਕਤੀ ਦੇ ਘਰ ਉੱਪਰ ਹਮਲਾ ਕਰ ਦਿੱਤਾ ਗਿਆ। ਜਿਸ ਦੌਰਾਨ ਉਕਤ ਵਿਅਕਤੀ ਸੁਰਿੰਦਰਪਾਲ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੇ ਘਰ ਦੀ ਵੀ ਭੰਨਤੋੜ ਕੀਤੀ ਗਈ। ਮੀਡੀਆ ਨੂੰ ਜਾਣਕਾਰੀ ਦਿੰਦਿਆ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਜਸਵਿੰਦਰ ਸਿੰਘ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਨਜ਼ਦੀਕੀ ਹੈ ਅਤੇ ਉਸ ਵਲੋਂ ਵਿਧਾਇਕ ਦੀ ਸ਼ਹਿ ਉੱਪਰ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ , ਉਸਨੇ ਇਹ ਵੀ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਜਿਨ੍ਹਾਂ ਨੂੰ ਵੀ ਉਕਤ ਹਮਲਾਵਰ ਵਿਅਕਤੀਆਂ ਵਲੋਂ ਨਿਸ਼ਾਨਾਂ ਬਣਾਉਣ ਦੀ ਕੋਸ਼ਿਸ ਕੀਤੀ ਗਈ। ਇਸ ਮੌਕੇ ਉਨ੍ਹਾਂ ਪਾਸ ਅਕਾਲੀ ਦਲ ਦੇ ਲੀਡਰ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਪਹੁੰਚ ਚੁੱਕੇ ਸਨ ਤੇ ਉਨ੍ਹਾਂ ਵਲੋਂ ਵੀ ਹਮਲਾਵਰ ਵਿਅਕਤੀਆਂ ਉੱਪਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ
PUNJAB




INDIA








WORLD










