ਪੰਜਾਬ ਵਿੱਚ ਪਿਛਲੇ ਕੁੱਝ ਮਹੀਨਿਆਂ ਦੌਰਾਨ ਪੰਜਾਬ ਪੁਲਿਸ ਦੇ ਤਿੰਨ ਡੀਜੀਪੀ ਬਦਲੇ ਜਾ ਚੁੱਕੇ ਹੈ। ਜਿੰਨਾ ਵਿੱਚ ਦਿਨਕਰ ਗੁਪਤਾ, ਸਿਧਾਰਥ ਚੌਟੋਪਾਇਆਏ, ਇਕਬਾਲ ਸਿੰਘ ਸਹੋਤਾ ਅਤੇ ਹੁਣ ਵੀ ਕੇ ਭਾਵਰਾ ਨੇ ਡੈਪੂਟੇਸ਼ਨ ਤੇ ਜਾਣ ਲਈ ਕੇਂਦਰ ਕੋਲ ਬੇਨਤੀ ਕੀਤੀ ਸੀ ਉਹ ਬੇਨਤੀ ਮਨਜ਼ੂਰ ਹੋ ਗਈ ਹੈ,ਤੇ ਦੋ ਮਹੀਨੇ ਦੀ ਛੁੱਟੀ ਵੀ ਲੈ ਲਈ ਸੀ। ਵੀਕੇ ਭਾਵਰਾ ਦੀ ਛੁੱਟੀ ਕੱਲ ਜਾਣੀ ਕੇ ਮੰਗਲਵਾਰ ਤੋਂ ਸ਼ੁਰੂ ਹੈ।ਇਸ ਕਰਕੇ ਅੱਜ ਕਿਸੇ ਸੀਨੀਅਰ ਅਫ਼ਸਰ ਨੂੰ ਪੰਜਾਬ ਦਾ ਐਡੀਸ਼ਨਲ ਚਾਰਜ ਦਿੱਤਾ ਜਾਵੇਗਾ। ਉਸ ਤੋਂ ਬਾਅਦ ਪੰਜਾਬ ਸਰਕਾਰ ਨਵੇਂ ਡੀਜੀਪੀ ਲਈ ਤਿੰਨ ਨਾਵਾਂ ਦਾ ਪੈਨਲ ਕੇਂਦਰ ਨੂੰ ਭੇਜਿਆ ਜਾਵੇਗਾ ਤੇ ਉਨ੍ਹਾਂ ਵਿੱਚੋਂ ਇੱਕ ਨਾਂ ਦਾ ਸਲੈਕਸਨ ਹੋਵੇਗਾ।
ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ ਡੀਜੀਪੀ ਹੈੱਡਕੁਆਰਟਰ ਗੌਰਵ ਯਾਦਵ ਨੂੰ ਪੰਜਾਬ ਡੀਜੀਪੀ ਦਾ ਵਾਧੂ ਚਾਰਜ ਦਿੱਤਾ ਜਾ ਸਕਦਾ ਹੈ। ਕਿਉਂਕਿ ਯਾਦਵ ਪਿਛਲੇ ਤਿੰਨ ਮਹੀਨਿਆਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਗੌਰਵ ਯਾਦਵ ਦੀ ਸੇਵਾ ਮੁਕਤੀ 2029 ‘ਚ ਹੈ।ਇਸ ਹਿਸਾਬ ਨਾਲ ਯਾਦਵ ਇਸ ਅਹੁੱਦੇ ਲਈ ਫਿੱਟ ਹਨ।ਪਰ ਉਨ੍ਹਾਂ ਨੂੰ ਸਥਾਈ ਡੀਜੀਪੀ ਬਣਾਉਣ ਲਈ ਕਈ ਸੀਨੀਅਰ ਅਧਿਕਾਰੀਆਂ ਦਾ ਕੰਨਸੈਂਟ ਲੈਣਾ ਹੋਵੇਗਾ।ਯਾਦਵ ਦੇ ਸਥਾਈ ਡੀਜੀਪੀ ਬਣਨ ‘ਤੇ ਉਨ੍ਹਾਂ ਦੇ ਸੀਨੀਅਰ ਹੀ ਨਹੀਂ ਸਗੋਂ ਕਈ ਜੂਨੀਅਰ IPS ਅਫ਼ਸਰ ਵੀ ਸੇਵਾ ਮੁਕਤ ਹੋ ਜਾਣਗੇ, ਪਰ ਗੌਰਵ ਯਾਦਵ ਲੰਬੇ ਸਮੇਂ ਤਕ ਅਹੁਦੇ ‘ਤੇ ਬਣੇ ਰਹਿਣਗੇ।
PUNJAB




INDIA








WORLD










