ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਕੱਲ ਛੁੱਟੀ ਤੇ ਜਾ ਰਹੇ ਹਨ ਤੇ ਉਸ ਤੋਂ ਬਾਅਦ ਉਹ ਕੇਂਦਰ ਵਿੱਚ ਡੈਪੂਟੇਸ਼ਨ ਤੇ ਜਾਣਗੇ। ਅੱਜ ਪੰਜਾਬ ਸਰਕਾਰ ਵੱਲੋਂ ਕਾਰਜਕਾਰੀ ਡੀਜੀਪੀ 1992 ਬੈਂਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਸਰਕਾਰ ਨੇ ਨਿਯੁਕਤ ਕਰ ਦਿੱਤਾ ਗਿਆ ਹੈ। ਉਹ ਕਾਰਜਕਾਰੀ ਡੀਜੀਪੀ ਵਜੋਂ ਕਮਾਨ ਸੰਭਾਲਣਗੇ। ਗੌਰਵ ਯਾਦਵ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੁੱਖ ਸਕੱਤਰ ਵੀ ਹਨ।
ਪੰਜਾਬ ਦੇ ਮੌਜੂਦਾ ਡੀਜੀਪੀ ਵੀਕੇ ਭਾਵਰਾ 5 ਜੁਲਾਈ ਤੋਂ 2 ਮਹੀਨੇ ਦੀ ਛੁੱਟੀ ‘ਤੇ ਜਾ ਰਹੇ ਹਨ ਜਿਸ ਕਰਕੇ ‘ਆਪ’ ਸਰਕਾਰ ਵੱਲੋਂ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਮੌਜੂਦਾ DGP ਵੀਕੇ ਭਾਵਰਾ ਕੇਂਦਰ ਵਿਚ ਜਾਣਗੇ। ਉਨ੍ਹਾਂ ਦੇ ਕੇਂਦਰੀ ਡੈਪੂਟੇਸ਼ਨ ਦੀ ਮੰਗ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਡੀਜੀਪੀ ਭਾਵਰਾ ਤੋਂ ਨਾਖੁਸ਼ ਹੈ ਜਿਸ ਦੀ ਵੱਡੀ ਵਜ੍ਹਾ ਸੂਬੇ ਵਿਚ ਪੈਦਾ ਹੋਈ ਲਾਅ ਅਤੇ ਆਰਡਰ ਦੀ ਸਥਿਤੀ ਹੈ। ਪਹਿਲਾਂ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਡੈਂਸ ਵਿੰਗ ਹੈੱਡਕੁਆਰਟਰ ‘ਤੇ ਰਾਕੇਟ ਅਟੈਕ ਹੋਇਆ। ਪੁਲਿਸ ਅਜੇ ਤੱਕ ਰਾਕੇਟ ਦਾਗਣ ਵਾਲਿਆਂ ਨੂੰ ਫੜ ਨਹੀਂ ਸਕੀ ਹੈ। ਫਿਰ ਸਿੱਧੂ ਮੂਸੇਵਾਲਾ ਦੀ ਹੱਤਿਆ ਹੋ ਗਈ। ਇਸ ਵਿਚ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਫੇਲੀਅਰ ਰਿਹਾ। ਹੱਤਿਆ ਤੋਂ ਇਕ ਦਿਨ ਪਹਿਲਾਂ ਮੂਸੇਵਾਲਾ ਦੀ ਸਕਿਓਰਿਟੀ ਘਟਾਈ ਗਈ ਸੀ।
PUNJAB




INDIA








WORLD










