ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੀ 29 ਮਈ ਨੂੰ ਦਿਨ ਦਿਹਾੜੇ ਗੈਂਗਸਟਰਾਂ ਵੱਲੋਂ ਕਤਲ ਕਰ ਦੇਣ ਤੋਂ ਬਾਅਦ,ਕਾਤਲ ਵਾਪਸੀ ਵੇਲੇ ਬੇਖੌਫ ਗੱਡੀ ਵਿੱਚ ਗਾਣਾ ਲਾ ਕੇ ਮਸਤੀ ਕਰਦੇ ਜਾਂਦੇ ਸੀ। ਪਤਾ ਨਹੀਂ ਪੰਜਾਬ ਦੇ ਕਿੰਨੇ ਸ਼ਹਿਰਾਂ ਵਿੱਚ ਦੀ ਇਹ ਲੋਕ ਲੰਘੇ ਹੋਣਗੇ ਪਰ ਕਿਸੇ ਦਾ ਵੀ ਇੰਨਾ ਲੋਕਾਂ ਵੱਲੋਂ ਧਿਆਨ ਨਹੀਂ ਗਿਆ । ਪਰ ਪੰਜਾਬ ਪੁਲਿਸ ਤੋਂ ਪਹਿਲਾਂ ਹੀ ਦਿੱਲੀ ਦੇ ਸਪੈਸ਼ਲ ਸੈੱਲ ਨੇ ਦੋ ਸਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿੰਨਾ ਕੋਲੋਂ ਦਿੱਲੀ ਪੁਲਿਸ ਨੂੰ ਕਾਫੀ ਜਾਣਕਾਰੀ ਮਿਲੀ ਸੀ।ਉਸ ਤੋਂ ਬਾਅਦ ਫੇਰ ਦੁਬਾਰਾ ਸਿੱਧੂ ਮੂਸੇਵਾਲਾ ਦਾ ਤੀਜਾ ਕਾਤਲ ਅੰਕਿਤ ਸਿਰਸਾ ਵੀ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕਰ ਲਿਆ ਹੈ। ਜਿਹੜੀ ਵੀਡੀਓ ਗੱਡੀ ਵਿੱਚ ਬੈਠੇ ਸੂਟਰਾ ਦੀ ਵਾਇਰਲ ਹੋ ਰਹੀ ਹੈ ਉਹ ਵੀ ਦਿੱਲੀ ਪੁਲਿਸ ਨੂੰ ਹੀ ਅੰਕਿਤ ਸਿਰਸਾ ਤੋਂ ਮਿਲੀ ਹੈ ਤੇ ਬਾਹਰ ਪਬਲਿਕ ਵਿੱਚ ਆ ਚੁੱਕੀ ਹੈ। ਪੰਜਾਬ ਦੇ ਛੋਟੇ ਵੱਡੇ ਨਿਊਜ਼ ਚੈਨਲ ਵੱਲੋਂ ਲਗਾਤਾਰ ਵਾਇਰਲ ਵੀਡੀਓ ਨੂੰ ਜ਼ੋਰਸ਼ੋਰ ਨਾਲ ਦਿਖਾਇਆ ਜਾ ਰਿਹਾ ਹੈ।
ਵੀਡੀਓ ਵਿਚ ਦਿੱਸ ਰਿਹਾ ਹੈ ਕਿ ਮੁਲਜ਼ਮਾਂ ਦੇ ਹੱਥਾਂ ਵਿਚ ਕਈ-ਕਈ ਪਿਸਟਲ ਹਨ ਤੇ ਉਹ ਗੱਡੀ ਵਿਚ ਗਾਣੇ ਲਾ ਕੇ ਝੂਮ ਰਹੇ ਹਨ। ਮੁਲਜ਼ਮ ਸ਼ਰੇਆਮ ਕਾਰ ‘ਚ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਕਾਰ ‘ਚ ਸ਼ੂਟਰਾਂ ਦੇ ਕੋਲ ਅਤਿ-ਆਧੁਨਿਕ ਹਥਿਆਰ ਨਜ਼ਰ ਆ ਰਹੇ ਹਨ।
ਜਿੱਥੇ ਇੱਕ ਪਾਸੇ ਦਿੱਲੀ, ਪੰਜਾਬ ਹਰਿਆਣਾ, ਮਹਾਰਾਸ਼ਟਰ, ਰਾਜਸਥਾਨ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰ ਨੂੰ ਗ੍ਰਿਫ਼ਤਾਰ ਕਰਨ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਦੂਜੇ ਪਾਸੇ ਸ਼ੂਟਰ ਅੰਕਿਤ, ਪ੍ਰਿਅਵਰਤ, ਸਚਿਨ, ਕਪਿਲ ਅਤੇ ਦੀਪਕ ਮੁੰਡੀ ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਰ ਵਿੱਚ ਬੇਖੌਫ ਘੁੰਮ ਰਹੇ ਸਨ।
ਇਹ ਉਸ ਸਮੇਂ ਦੀ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਇਹ ਸ਼ੂਟਰ ਭੱਜ ਰਹੇ ਸਨ, ਦੇਖੋ ਕਿਵੇਂ ਕਾਰ ‘ਚ ਗੀਤ ਵੱਜ ਰਿਹਾ ਹੈ ਅਤੇ ਸ਼ੂਟਰ ਵੱਖ-ਵੱਖ ਵਿਦੇਸ਼ੀ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਬਣਾ ਰਹੇ ਹਨ।
ਇਸ ਵਿੱਚ ਸਚਿਨ, ਅੰਕਿਤ, ਪ੍ਰਿਆਵਰਤ ਅਤੇ ਕਪਿਲ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ।ਜਦਕਿ ਵੀਡੀਓ ‘ਚ ਨਜ਼ਰ ਆ ਰਿਹਾ ਦੀਪਕ ਅਜੇ ਫਰਾਰ ਹੈ।
PUNJAB




INDIA








WORLD










