2015 ਵਿਚ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮੱਲਕੇ ਵਿਖੇ ਡੇਰਾ ਪ੍ਰੇਮੀਆਂ ਵਲੋਂ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ, ਸਰਕਾਰ ਦੀ ਜਾਂਚ ਦੌਰਾਨ ਪੰਜ ਲੋਕਾਂ ਦੇ ਨਾਮ ਸਾਹਮਣੇ ਆਏ ਸੀ। ਇਸ ਕੇਸ ਦੀ ਉਸ ਸਮੇਂ ਤੋਂ ਲੈਕੇ ਹੁਣ ਤਕ ਸੇਵਕ ਸਿੰਘ ਫੌਜੀ , ਰਾਜਾ ਸਿੰਘ ਖੁਖਰਾਣਾ ਅਤੇ ਜਸਵਿੰਦਰ ਸਿੰਘ ਸਾਹੋਕੇ ਉਕਤ ਕੇਸ ਦੀ ਪੈਰਵਾਈ ਅਦਾਲਤ ਵਿਚ ਕਰ ਰਹੇ ਸਨ . ਇਸ ਕੇਸ ਦਾ ਪਰਚਾ ਥਾਣਾ ਸਮਾਲਸਰ ਵਿਖੇ ਧਾਰਾ 295ਏ ਤਹਿਤ ਕੱਟਿਆ ਗਿਆ ਸੀ ਜਿਸ ਪਰਚੇ ਦੀ ਸੁਣਵਾਈ ਕਰਦਿਆਂ ਸ਼੍ਰੀ ਰਾਹੁਲ ਗੋਇਲ ਦੀ ਅਦਾਲਤ ਨੇ ਦੋਸ਼ੀ ਡੇਰਾ ਪ੍ਰੇਮੀਆਂ ਨੂੰ 3-3 ਸਾਲ ਦੀ ਸਜਾ ਸੁਣਾ ਦਿੱਤੀ ਹੈ. ਇਸ ਬੇਅਦਬੀ ਮਾਮਲੇ ਵਿਚ ਪਿਰਥੀ ਸਿੰਘ , ਅਮਰਦੀਪ ਸਿੰਘ ਉਰਫ ਦੀਪਾ ਅਤੇ ਮਿੱਠੂ ਸਿੰਘ ਮਾਨ ਨੂੰ 3 ਸਾਲ ਦੀ ਸਜਾ ਹੋਈ ਹੋਈ ਹੈ ਜਦੋਂਕਿ ਦਵਿੰਦਰ ਸਿੰਘ ਅਤੇ ਸਤਨਾਮ ਸਿੰਘ ਸੱਤਾ ਨਾਮਕ ਡੇਰਾ ਪ੍ਰੇਮੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ. ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਕਤ ਬਰੀ ਹੋਏ ਪ੍ਰੇਮੀਆਂ ਨੂੰ ਵੀ ਇਸ ਕੇਸ ਵਿਚ ਸਜਾ ਦਵਾਉਣ ਲਈ ਉੱਪਰਲੀ ਅਦਾਲਤ ਵਿਚ ਅਪੀਲ ਪਾਉਣ ਦੀ ਗੱਲ ਆਖੀ ਹੈ .
ਦੱਸ ਦਈਏ ਕਿ ਸਾਲ 2015 ਦੇ ਨਵੰਬਰ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਮੱਲਕੇ ਪਿੰਡ ਦੀਆਂ ਗਲੀਆਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਦੇ ਅੰਗ ਖਿਲਰੇ ਹੋਏ ਮਿਲੇ ਸਨ। ਉਸ ਵੇਲੇ ਦੀ ਅਕਾਲੀ ਸਰਕਾਰ ਨੇ ਇਸ ਬੇਅਦਬੀ ਦੇ ਮਾਮਲੇ ‘ਚ ਬਣਾਈ ਐੱਸ.ਆਈ.ਟੀ. ਵਲੋਂ ਕੀਤੀ ਜਾਂਚ ‘ਚ ਪੰਜ ਡੇਰਾ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਅੱਜ ਇਸ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਡੇਰਾ ਪ੍ਰੇਮੀ ਅਮਰਦੀਪ ਸਿੰਘ ਦੀਪਾ, ਪਿਰਥੀ ਸਿੰਘ ਅਤੇ ਮਿੱਠੂ ਸਿੰਘ ਮਾਨ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਅਤੇ 5-5 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਮਾਮਲੇ ਦੀ ਜਾਂਚ ਆਰ ਐਸ ਖੱਟੜਾ ਦੀ ਐਸਆਈਟੀ ਨੇ ਕੀਤੀ ਸੀ। ਇਸ ਮਾਮਲੇ ਵਿੱਚ ਪਹਿਲੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ।
PUNJAB




INDIA








WORLD










