ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਵਲੋਂ ਕੀਤੀ ਗਈ ਸਟੇਟ ਕਾਲ ਕਰਕੇ ਅੱਜ ਬਾਰ ਐਸੋਸੀਏਸ਼ਨ ਬਾਘਾਪੁਰਾਣਾ ਨੇ ਗੁਰਮੀਤ ਸਿੰਘ ਧਾਲੀਵਾਲ ਪ੍ਰਧਾਨ ਅਤੇ ਰਵਿੰਦਰ ਸਿੰਘ ਬਰਾੜ ਬੁੱਧ ਸਿੰਘ ਵਾਲਾ ਜਨਰਲ ਸਕੱਤਰ ਅਤੇ ਸਮੂਹ ਵਕੀਲਾਂ ਵਲੋਂ ਮੀਟਿੰਗ ਕਰਕੇ ਅਦਾਲਤ ਦਾ ਕੰਮ ਬੰਦ ਕੀਤਾ ਗਿਆ. ਅੰਬਾਲਾ ਬਾਰ ਦੇ ਵਕੀਲ ਨਾਲ ਪਿਛਲੇ ਦਿਨੀ ਪੁਲਿਸ ਵਲੋਂ ਬਦਸਲੂਕੀ ਕੀਤੀ ਗਈ ਸੀ ਜਿਸਦੀ ਬਾਘਾਪੁਰਾਣਾ ਬਾਰ ਵਲੋਂ ਨਿੰਦਾ ਕੀਤੀ ਗਈ ਤੇ ਬਾਰ ਦਾ ਕੰਮ ਠੱਪ ਰੱਖਿਆ ਗਿਆ. ਮੀਟਿੰਗ ਵਿਚ ਮਨਜਿੰਦਰ ਸਿੰਘ ਬਰਾੜ, ਗੁਰਸੇਵਕ ਸਿੰਘ ਗਿੱਲ, ਪ੍ਰਭਪ੍ਰੀਤ ਕੌਰ, ਵੰਦਨਾ , ਵਿਨੋਦ ਜਿੰਦਲ, ਵਿਵੇਕ ਨੌਹਰੀਆ, ਗਗਨਦੀਪ ਗਰਗ, ਸੁਰਿੰਦਰ ਸ਼ਰਮਾ, ਬਲਵਿੰਦਰ ਸਿੰਘ ਸਿੱਧੂ ਆਦਿ ਵਕੀਲ ਹਾਜ਼ਰ ਸਨ.
PUNJAB




INDIA








WORLD










