ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਿਆਂ ਦੇ ਤਾਰ ਲਗਾਤਾਰ ਅੱਗੇ ਦੀ ਅੱਗੇ ਜੁੜਦੇ ਜਾ ਰਹੇ ਹੈ। ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਸਤਬੀਰ ਸਿੰਘ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਕਿ ਉਸ ਨੇ ਆਪਣੀ ਫਾਰਚੂਨਰ ਗੱਡੀ ਰਾਹੀਂ ਹਥਿਆਰ ਬਠਿੰਡੇ ਪਹੁੰਚਾਏ ਸੀ।ਇਸ ਕੇਸ ਵੱਚ ਗ੍ਰਿਫ਼ਤਾਰ ਸਤਬੀਰ ਦੇ ਪਰਿਵਾਰ ਨੇ ਵੱਡਾ ਦਾਅਵਾ ਕੀਤਾ ਹੈ।ਅਕਾਲੀ ਨੇਤਾ ਨਿਰਮਲ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦੇ ਕਹਿਣ ‘ਤੇ ਸਤਬੀਰ ਛੱਡਣ ਗਿਆ ਸੀ। ਸਤਬੀਰ ਦੇ ਪਰਿਵਾਰ ਮੁਤਾਬਕ ਉਹ ਤਿੰਨ ਜਾਣੇ ਆਪਣੀ ਫਾਰਚੂਨਰ ਗੱਡੀ ਰਾਹੀਂ ਹਥਿਆਰਾਂ ਦਾ ਬੈਗ ਬਠਿੰਡੇ ਪੈਟਰੋਲ ਪੰਪ ਤੇ ਦੇ ਕੇ ਆਏ ਸੀ। ਬਠਿੰਡਾ ‘ਚ ਹੀ ਕਿਸੇ ਸ਼ਖਸ ਨੇ ਬੈਗ ਦਿੱਤਾ ਸੀ।
ਸੰਦੀਪ ਦੇ ਨਾਲ ਸਤਬੀਰ ਦੇ ਨੇ ਪੁਰਾਣੇ ਕਾਰੋਬਾਰੀ ਸਬੰਧ ਹਨ। ਸੰਦੀਪ ਕਾਹਲੋਂ ਉਨ੍ਹਾਂ ਦੇ ਘੋੜੇ ਵੀ ਖਰੀਦਦਾ ਰਿਹਾ ਹੈ। ਸੰਦੀਪ ਕਾਹਲੋਂ ਅਕਾਲੀ ਨੇਤਾ ਨਿਰਮਲ ਕਾਹਲੋਂ ਦਾ ਭਤੀਜਾ ਹੈ। ਹਰਗੋਬਿੰਦਪੁਰ ‘ਚ ਪੰਚਾਇਤ ਅਫ਼ਸਰ ਵਜੋਂ ਤਾਇਨਾਤ ਹੈ। ਕਈ ਦਿਨਾਂ ਤੋਂ ਆਪਣੀ ਡਿਊਟੀ ਤੋਂ ਵੀ ਗੈਰ-ਹਾਜ਼ਿਰ ਚੱਲ ਰਿਹਾ ਹੈ।
PUNJAB




INDIA








WORLD










