ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏਵਾਲਾ ਵਿੱਚ ਇੱਕ ਜਵਾਈ ਵੱਲੋਂ ਸਹੁਰੇ ਘਰ ਕੰਧ ਟੱਪ ਕੇ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਦੇ ਚਾਰ ਜੀਆਂ ਨੂੰ ਕੀਤਾ ਬੁਰੀ ਤਰ੍ਹਾਂ ਨਾਲ ਜ਼ਖਮੀ । ਉਕਤ ਮੈਂਬਰਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਗੁਰਮੁਖ ਸਿੰਘ ਨਾਮੀ ਵਿਅਕਤੀ ਨੇ ਆਪਣੇ ਪਿੰਡ ਖੋਸਾ ਪਾਂਡੋ ਜਾ ਕੇ ਕੀਤਾ ਸੁਸਾਈਡ ਕਰ ਲਿਆ ਜ਼ਖ਼ਮੀ ਵਿਅਕਤੀ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਜ਼ੇਰੇ ਇਲਾਜ । ਘਟਨਾ ਦਾ ਪਤਾ ਚੱਲਦਿਆਂ ਡੀਐੱਸਪੀ ਧਰਮਕੋਟ ਦਮਨਬੀਰ ਸਿੰਘ ਪਾਰਟੀ ਨਾਲ ਮੌਕੇ ਤੇ ਪੁੱਜੇ ਤੇ ਕਰ ਰਹੇ ਨੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ।
ਇਸ ਮੌਕੇ ਤੇ ਅਰਪਿੰਦਰ ਕੌਰ ਅਤੇ ਵੀਰਪਾਲ ਕੌਰ ਨੇ ਦੱਸਿਆ ਕਿ ਰਾਤ ਦੋ ਵਜੇ ਦੇ ਕਰੀਬ ਉਨ੍ਹਾਂ ਦਾ ਜੀਜਾ ਕੰਧ ਟੱਪ ਕੇ ਘਰ ਵਿਚ ਦਾਖਲ ਹੋਇਆ ਜਿਸ ਨੇ ਪਰਿਵਾਰ ਦੇ ਸੁੱਤੇ ਪਏ ਸਾਰੇ ਜੀਆਂ ਉਪਰ ਕਿਰਪਾਨ ਨਾਲ ਵਾਰ ਕੀਤੇ ਅਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਕੇ ਫਰਾਰ ਹੋ ਗਿਆ ਤੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ।
ਮੌਕੇ ਤੇ ਪੁੱਜੇ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਸਰਵਣ ਸਿੰਘ ਵਾਸੀ ਤਤਾਰੀਏਵਾਲਾ ਦੀ ਲੜਕੀ ਪਰਮਜੀਤ ਕੌਰ ਗੁਰਮੁਖ ਸਿੰਘ ਵਾਸੀ ਖੋਸਾ ਪਾਂਡੋ ਨਾਲ ਵਿਆਹੀ ਹੋਈ ਸੀ ਜਿਨ੍ਹਾਂ ਦਾ ਕੁਝ ਦਿਨਾਂ ਤੋਂ ਤਕਰਾਰਬਾਜ਼ੀ ਚੱਲ ਰਹੀ ਸੀ ਅੱਜ ਉਨ੍ਹਾਂ ਨੂੰ ਥਾਣਾ ਘੱਲ ਕਲਾਂ ਵਿਖੇ ਬੁਲਾਇਆ ਸੀ ਪਰ ਰਾਤ ਕਰੀਬ ਦੋ ਵਜੇ ਤਤਾਰੀਏਵਾਲਾ ਆਪਣੇ ਸਹੁਰੇ ਘਰ ਵਿੱਚ ਦਾਖਲ ਹੋਇਆ ਜਿੱਥੇ ਉਸ ਨੇ ਕਿਰਪਾਨ ਨਾਲ ਆਪਣੀ ਪਤਨੀ ਸਮੇਤ ਘਰ ਦੇ ਚਾਰ ਮੈਂਬਰਾਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਜ਼ਖਮੀ ਵਿਅਕਤੀਆਂ ਨੂੰ ਪਹਿਲਾਂ ਮੋਗਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ । ਇਹ ਵੀ ਪਤਾ ਚੱਲਿਆ ਹੈ ਕਿ ਹਮਲਾਵਰ ਗੁਰਮੁਖ ਸਿੰਘ ਨੇ ਆਪਣੇ ਪਿੰਡ ਜਾ ਕੇ ਬਾਅਦ ਵਿਚ ਸੁਸਾਇਡ ਕਰ ਲਿਆ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।
PUNJAB




INDIA








WORLD










