ਸਿੱਧੂ ਮੂਸੇਵਾਲਾ ਦੇ ਕਤਲ ਤੋਂ ਸੁਰਖੀਆਂ ਵਿੱਚ ਆਏ ਗੋਲਡੀ ਬਰਾੜ ਦੇ ਨਾ ਤੇ ਇੱਕ ਵਿਅਕਤੀ ਵੱਲੋਂ ਪਠਾਨਕੋਟ ਦੇ ਢਾਂਗੂ ਰੋਡ ਤੇ ਇੱਕ ਨਿੱਜੀ ਬੈਂਕ ਵਿੱਚ ਖਾਤਾ ਖਲਵਾਉਣ ਲਈ ਆਇਆ ਸੀ। ਜਦੋਂ ਉਸ ਵਿਅਕਤੀ ਨੇ ਗੈਂਗਸਟਰ ਗੋਲਡੀ ਬਰਾੜ ਦਾ ਆਧਾਰ ਕਾਰਡ ਤੇ ਫੋਟੋ ਅਧਿਕਾਰੀਆਂ ਨੂੰ ਦਿਖਾਇਆ ਤਾਂ ਬੈਂਕ ਵਿੱਚ ਹੜਕੰਪ ਮਚ ਗਿਆ। ਬੈਂਕ ਕਰਮਚਾਰੀਆਂ ਨੇ ਖਾਤਾ ਖਲਵਾਉਣ ਆਏ ਨੌਂਜਵਾਨ ਨੂੰ ਗੱਲਾਂ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨੌਜਵਾਨ ਭੱਜ ਗਿਆ।
ਕੇ.ਵਾਈ.ਸੀ ਦੇ ਦੌਰਾਨ ਜਦੋਂ ਬੈਂਕ ਮੁਲਾਜ਼ਮਾਂ ਨੂੰ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਆਈਡੀ ‘ਤੇ ਲੱਗੀ ਮਿਲੀ ਤਾਂ ਉਹ ਚੌਕਸ ਹੋ ਗਏ ਅਤੇ ਨੌਜਵਾਨ ਨੂੰ ਗੱਲਾਂ ‘ਚ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਭੱਜ ਗਿਆ। ਹਾਲਾਂਕਿ ਇੱਕ ਬੈਂਕ ਕਰਮਚਾਰੀ ਨੇ ਸਕੂਟੀ ‘ਤੇ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਨੌਜਵਾਨ ਗਾਇਬ ਹੋ ਚੁੱਕਾ ਸੀ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਰੀ ਘਟਨਾ ਦੌਰਾਨ ਹਰਿਆਣਾ ਨੰਬਰ ਦੀ ਗੱਡੀ ਵੀ ਬੈਂਕ ਦੇ ਬਾਹਰ ਖੜ੍ਹੀ ਸੀ, ਜੋ ਨੌਜਵਾਨ ਬੈਂਕ ‘ਚ ਖਾਤਾ ਖੋਲ੍ਹਣ ਲਈ ਆਇਆ ਸੀ ਅਤੇ ਉਹ ਵੀ ਹਰਿਆਣਵੀ ਜਾਪਦਾ ਸੀ।ਇਸ ਦੇ ਨਾਲ ਹੀ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬੈਂਕ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪੁਲਿਸ ਦੇ ਨਾਲ-ਨਾਲ ਐਸ.ਐਸ.ਪੀ. ਪਠਾਨਕੋਟ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।ਇਸ ਦੇ ਨਾਲ ਹੀ ਮੁਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਨੌਜਵਾਨ ਵੱਲੋਂ ਦਿੱਤਾ ਗਿਆ ਆਧਾਰ ਕਾਰਡ ਮੰਗੀ ਲਾਲ ਵਾਸੀ ਪ੍ਰੇਮ ਨਗਰ ਢਾਕੀ ਦਾ ਹੈ। ਮਾਮਲੇ ‘ਚ ਗੈਂਗਸਟਰ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਜ਼ਿਲਾ ਪੁਲਿਸ ਵੀ ਚੌਕਸ ਹੋ ਗਈ ਹੈ ਅਤੇ ਪੁਲਿਸ ਤਰਫੋਂ ਇਸ ਸਬੰਧੀ ਜਾਂਚ ਕਰਦੇ ਹੋਏ ਬੈਂਕ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
PUNJAB




INDIA








WORLD










