ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਵੱਡੀ ਹਾਰ ਤੋਂ ਬਾਅਦ ਅਕਾਲੀ ਦਲ ਅਜੇ ਉਬਰ ਨਹੀਂ ਸੱਕਿਆ ਸੀ । ਥੋੜੇ ਸਮੇਂ ਵਿੱਚ ਹੀ ਸੰਗਰੂਰ ਦੀ ਲੋਕ ਸਭਾ ਜ਼ਿਮਨੀ ਚੋਣ ਆ ਗਈ ਤੇ ਜਿਥੇ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਉਦੋਂ ਤੋਂ ਲੈ ਕੇ ਹੁਣ ਤੱਕ ਪਾਰਟੀ ਵਿੱਚ ਕੰਮ ਕਰਦੇ ਨੌਜਵਾਨਾਂ ਵੱਲੋਂ ਲਗਾਤਾਰ ਅੰਦਰ ਖਾਤੇ ਪਾਰਟੀ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਪਾਰਟੀ ਵੱਲੋਂ ਕਮੇਟੀ ਬਣਾਈ ਗਈ ਸੀ। ਜਿਸ ਦਾ ਨਾਮ ਸੀ ਝੂੰਦਾਂ ਕਮੇਟੀ ਤੇ ਇਸ ਕਮੇਟੀ ਨੇ ਹਾਰ ਦੇ ਕਾਰਨਾਂ ਦੀ ਜਾਂਚ ਕੀਤੀ ਸੀ ।ਪਰ ਝੂੰਦਾਂ ਕਮੇਟੀ ਦੀ ਰਿਪੋਰਟ ਤੋਂ ਅਜੇ ਤੱਕ ਪਰਦਾ ਨਹੀਂ ਚੁੱਕਿਆ ਗਿਆ ਕਿਉਂਕਿ ਕਿ ਸੂਤਰਾਂ ਦੇ ਹਵਾਲੇ ਨਾਲ ਉਸ ਵਿੱਚ ਅਕਾਲੀ ਦਲ ਨਾਲ ਜੁੜੇ ਨੇਤਾਵਾਂ ਤੇ ਵਰਕਰਾਂ ਵੱਲੋਂ ਮਜੂਦਾ ਪ੍ਰਧਾਨ ਨੂੰ ਹਟਾਉਣ ਦੀ ਮੰਗ ਰੱਖੀ ਗਈ ਸੀ। ਇਸ ਕਰਕੇ ਝੂੰਦਾਂ ਰਿਪੋਰਟ ਠੰਡੇ ਬਸਤੇ ਵਿੱਚ ਪਾ ਦਿੱਤੀ ਗਈ।
ਪਿਛਲੇ ਦਿਨੀਂ ਅਕਾਲੀ ਦਲ ਨੇ ਮੀਟਿੰਗ ਕੀਤੀ ਸੀ ਜਿਸ ਵਿੱਚ ਝੂੰਦਾਂ ਕਮੇਟੀ ਦੀ ਰਿਪੋਰਟ ਖੁੱਲਣ ਦੇ ਆਸਾਰ ਸਨ। ਪਰ ਮੀਟਿੰਗ ਵਿੱਚ ਸਿਰਫ ਰਾਸ਼ਟਰਪਤੀ ਨੂੰ ਵੋਟ ਪਾਉਣ ਦੇ ਮੁੱਦੇ ਤੇ ਹੀ ਗੱਲ ਕਰਕੇ ਮੀਟਿੰਗ ਖਤਮ ਕਰ ਦਿੱਤੀ ਗਈ ਸੀ। ਬੀਤੇ ਦਿਨ ਅਕਾਲੀ ਦਲ ਦੇ ਆਗੂ ਤੇ ਸਾਬਕਾ ਐੱਮ ਪੀ ਜਗਮੀਤ ਸਿੰਘ ਬਰਾੜ ਨੇ ਮੌਜੂਦਾ ਲੀਡਰਸ਼ਿਪ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਨੂੰ ਬਚਾਉਣ ਲਈ ਲਾਂਭੇ ਹੋਣ ਤੇ ਤਿਆਗ ਦਿਖਾਉਣ ਅਤੇ ਨਵੇਂ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ। ਜਗਮੀਤ ਸਿੰਘ ਬਰਾੜ ਪਹਿਲਾਂ ਵੀ ਕੁੱਝ ਨੌਜਵਾਨ ਚਿਹਰਿਆਂ ਜਿਵੇਂ ਕੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਵਡਾਲਾ,ਰਵੀ ਕਰਨ ਕਾਹਲੋ ਅਤੇ ਮਾਝੇ ਦੇ ਹੋਰ ਲੀਡਰਾਂ ਨੂੰ ਅੱਗੇ ਲਿਆਉਣ ਦੀ ਵਕਾਲਤ ਕੀਤੀ ਸੀ।
ਪਰ ਦੂਜੇ ਪਾਸੇ ਸੂਤਰਾਂ ਮੁਤਾਬਕ ਕੁੱਲ ਵੱਡੀ ਉਮਰ ਦੇ ਆਗੂਆਂ ਦਾ ਤਰਕ ਹੈ ਜੇ ਕਿਸੇ ਨੌਜਵਾਨ ਦੇ ਹੱਥ ਪਾਰਟੀ ਕਮਾਨ ਦੇ ਦਿੱਤੀ ਤਾਂ ਉਨ੍ਹਾਂ ਕੋਲੋਂ ਵਾਪਸੀ ਲੈਣੀ ਔਖੀ ਹੋ ਜਾਵੇਗੀ। ਪਾਰਟੀ ਅੰਦਰ ਚੱਲ ਰਹੇ ਘਮਸਾਣ ਨੂੰ ਰੋਕਣ ਲਈ ਸੁਖਬੀਰ ਸਿੰਘ ਬਾਦਲ ਆਵਦੇ ਚਾਰ ਕਰੀਬੀ ਵਿਸਵਾਸਪਾਤਰਾਂ ਨੇਤਾਵਾਂ ਵਿੱਚੋਂ ਕਿਸੇ ਇੱਕ ਨੂੰ ਕਾਰਜਕਾਰੀ ਪ੍ਰਧਾਨ ਲਾਉਣ ਲਈ ਸੋਚ ਰਿਹਾ ਹੈ। ਜਿੰਨਾ ਵਿੱਚ ਦੋ ਸ਼੍ਰੋਮਣੀ ਕਮੇਟੀ ਸਾਬਕਾ ਪ੍ਰਧਾਨ ਅਤੇ 2 ਸਾਬਕਾ ਐਮ ਪੀ ਦੱਸੇ ਜਾ ਰਹੇ ਹੈ। ਪਰ ਇਸ ਟਾਈਮ ਪਾਰਟੀ ਅੰਦਰ ਖਲਬਲੀ ਮੱਚੀ ਪਈ ਹੈ। ਹੁਣ ਪਾਰਟੀ ਵਰਕਰਾਂ ਨੂੰ ਵੇਟ ਹੈ ਝੂੰਦਾਂ ਕਮੇਟੀ ਦੀ ਰਿਪੋਰਟ ਕਦੋਂ ਸਾਹਮਣੇ ਆਵੇਗੀ
PUNJAB




INDIA








WORLD










