ਮੋਗਾ ਜ਼ਿਲ੍ਹੇ ਦੇ ਪਿੰਡ ਲੋਪੋਂ ਵਿਖੇ ਅੱਜ ਸਵੇਰੇ ਮਨਪ੍ਰੀਤ ਕੌਰ ਨਾਂ ਦੀ ਔਰਤ ਆਪਣੇ ਪੰਜ ਸਾਲਾ ਬੱਚੇ ਨੂੰ ਲੈ ਕੇ ਪਿੰਡ ਵਿੱਚ ਬਣੀ ਪਾਣੀ ਟੈਂਕੀ ਤੇ ਚੜ ਗਈ । ਮਿਲੀ ਜਾਣਕਾਰੀ ਮੁਤਾਬਕ ਪਿੰਡ ਲੋਪੋਂ ਵਿਖੇ ਅੱਜ ਆਪਣੇ ਸਹੁਰੇ ਪਰਿਵਾਰ ਅਤੇ ਪਤੀ ਨਾਲ ਚਲਦੇ ਝਗੜੇ ਕਾਰਨ ਆਪਣੇ 5 ਸਾਲਾ ਬੱਚੇ ਨੂੰ ਲੈ ਕੇ ਮਨਪ੍ਰੀਤ ਕੌਰ ਪਾਣੀ ਵਾਲੀ ਟੈਂਕੀ ਤੇ ਚੜ ਗਈ ਜਿਸ ਤੋਂ ਪਿੰਡ ਦੇ ਲੋਕਾਂ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਪਰ ਔਰਤ ਆਪਣੀਆਂ ਮੰਗਾਂ ਨੂੰ ਲੈ ਕੇ ਟੈਂਕੀ ਤੇ ਚੜੀ ਹੋਈ ਹੈ। ਉਕਤ ਔਰਤ ਨੇ ਆਪਣੇ ਪਤੀ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਦੇ ਪਤੀ ਦੇ ਕਰਨਾਟਕ ਦੀ ਔਰਤ ਨਾਲ ਸਬੰਧ ਹਨ। ਔਰਤ ਨੇ ਕਿਹਾ ਪਿਛਲੇ ਲੰਬੇ ਸਮੇਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ ਅਤੇ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਸ ਨੇ ਮੰਗ ਕੀਤੀ ਕਿ ਉਸ ਦੇ ਬੱਚੇ ਨੂੰ ਇਸ ਦਾ ਹੱਕ ਦਿਵਾਇਆ ਜਾਵੇ। ਔਰਤ ਨੇ ਦੱਸਿਆ ਕਿ ਅੱਜ ਆਪਣੇ ਸਹੁਰੇ ਘਰ ਵਿੱਚ ਵੜਨ ਨਹੀਂ ਦਿੱਤਾ ਗਿਆ।ਉਸ ਨੂੰ ਵੇਖ ਕੇ ਦਰਵਾਜ਼ਾ ਲਗਾ ਲਿਆ। ਉਸ ਨੇ ਦੱਸਿਆ ਕ ਮਨੀਸ਼ਾ ਗੁਲਾਟੀ ਨੂੰ ਵੀ ਇਨਸਾਫ਼ ਦੀ ਫ਼ਰਿਆਦ ਕਰ ਚੁੱਕੀ ਹੈ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ ਹੈ। ਪੀੜਤ ਔਰਤ ਨੇ ਚਿਤਾਵਨੀ ਦਿੱਤੀ ਜੇ ਇਨਸਾਫ ਨਾ ਮਿਲਿਆ ਤਾਂ ਬੱਚੇ ਸਮੇਤ ਟੈਂਕੀ ਤੋਂ ਛਾਲ ਮਾਰ ਕੇ ਆਤਮਹੱਤਿਆ ਕਰ ਲਵੇਗੀ।ਲੜਕੀ ਦੇ ਭਰਾ ਦੇ ਦੱਸਣ ਮੁਤਾਬਕ ਇਨ੍ਹਾਂ ਵਿਚਕਾਰ 17 ਲੱਖ ਵਿੱਚ ਫ਼ੈਸਲਾ ਹੋਇਆ ਸੀ। ਅੱਜ ਭੈਣ ਬੱਚੇ ਦੇ ਦਸਤਾਵੇਜ਼ ਲੈਣ ਸਹੁਰੇ ਘਰ ਗਈ ਸੀ ਪਰ ਉਸ ਦੇ ਪਤੀ ਨੇ ਘਰ ਵਿੱਚ ਨਹੀਂ ਵੜਨ ਦਿੱਤਾ। ਇਸ ਤੋਂ ਇਲਾਵਾ ਅਜੇ ਤੱਕ ਪੈਸੇ ਵੀ ਨਹੀਂ ਦਿੱਤੇ ਗਏ। ਉਧਰ ਦੂਸਰੇ ਪਾਸੇ ਪਤੀ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਫਿਰੋਜ਼ਪੁਰ ਐਨਆਰਆਈ ਥਾਣੇ ਵਿੱਚ ਫੈਸਲਾ ਹੋ ਚੁੱਕਿਾ ਹੈ। ਸਤਾਰਾਂ ਲੱਖ ਵਿੱਚ ਸਾਡਾ ਸਮਝੌਤਾ ਹੋਇਆ ਹੈ। ਛੇ ਤਰੀਕ ਨੂੰ ਕੋਰਟ ਵਿੱਚ ਪਹਿਲੀ ਕਿਸ਼ਤ ਦੇਣੀ ਸੀ ਪਰ ਉਹ ਲੈਣ ਨਹੀਂ ਆਈ।
PUNJAB




INDIA








WORLD










