ਪੰਜਾਬ ਵਿੱਚੋਂ ਹਰ ਰੋਜ਼ ਕਿੰਨੇ ਹੀ ਬੱਚੇ ਆਪਣਾ ਚੰਗਾ ਭਵਿੱਖ ਬਣਾਉਣ ਲਈ ਬਾਹਰਲੇ ਦੇਸ਼ਾਂ ਵਿੱਚ ਪੜਾਈ ਕਰਨ ਲਈ ਜਾਂਦੇ ਹਨ। ਮੋਗਾ ਜ਼ਿਲ੍ਹੇ ਦੇ ਪਿੰਡ ਬਹਿਰਾਮਕੇ ਤੋਂ 3 ਸਾਲ ਪਹਿਲਾਂ ਨੌਜਵਾਨ ਲਵਪ੍ਰੀਤ ਸਿੰਘ ਸੋਹਣੇ ਸੁਪਨੇ ਲੈ ਕੇ ਆਸਟ੍ਰੇਲੀਆ ਪੜਨ ਗਿਆ ਸੀ ਜਿਸ ਦੀ ਆਸਟ੍ਰੇਲੀਆ ਵਿੱਚ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਪਿੰਡ ਬਹਿਰਾਮਕੇ ਵਿੱਚ ਉਦੋਂ ਸੋਗ ਦੀ ਲਹਿਰ ਫੈਲ ਗਈ ਜਦੋਂ 3 ਸਾਲ ਪਹਿਲਾਂ 23 ਸਾਲਾ ਲਵਪ੍ਰੀਤ ਸਿੰਘ ਅਸਟ੍ਰੇਲੀਆ ਦੇ ਸਿਡਨੀ ਵਿੱਚ ਪੜਨ ਲਈ ਗਿਆ ਸੀ ਤੇ ਪੜਾਈ ਪੂਰੀ ਕਰਨ ਤੋਂ ਬਾਅਦ ਆਪਣੀ ਭੈਣਾਂ ਦੇ ਨਾਲ ਰਹਿੰਦਾ ਸੀ । ਜਿਸ ਦੀ ਅਚਾਨਕ ਮੌਤ ਹੋ ਗਈ ਹੈ ਲਵਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਲਵਪ੍ਰੀਤ ਸਿੰਘ ਦੀ ਇੱਕ ਭੈਣ ਕੈਨੇਡਾ ਵਿੱਚ ਰਹਿੰਦੀ ਹੈ । ਪਿਛਲੇ ਦਿਨਾਂ ਤੋਂ ਬਾਹਰਲੇ ਦੇਸ਼ਾਂ ਵਿੱਚ ਪੜਨ ਗਏ ਨੌਜਵਾਨਾਂ ਦੀਆਂ ਕਿਸੇ ਨਾ ਕਿਸੇ ਕਾਰਨ ਮੌਤਾਂ ਹੋਣ ਦੀਆਂ ਮੰਦਭਾਗੀਆਂ ਖਬਰਾਂ ਆ ਰਹੀਆਂ ਹਨ
ਇਸ ਦੁੱਖ ਦੀ ਘੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਲਵਪ੍ਰੀਤ ਦੀ ਮੌਤ ‘ਤੇ ਡੂੰਘਾ ਦੁੱਖ ਜ਼ਾਹਿਰ ਕੀਤਾ।
PUNJAB




INDIA








WORLD










